17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਪੀ ਐੱਨ ਬੀ ਬੈਂਕ ਦੇ ਮੈਨੇਜਰ ਦੇ ਅੜੀਅਲ ਰਵੱਈਏ ਨੇ ਇਕ ਕਿਸਾਨ...

ਪੀ ਐੱਨ ਬੀ ਬੈਂਕ ਦੇ ਮੈਨੇਜਰ ਦੇ ਅੜੀਅਲ ਰਵੱਈਏ ਨੇ ਇਕ ਕਿਸਾਨ ਦੀ ਲਈ ਜਾਨ

ਪੀੜਿਤ ਪਰਿਵਾਰ ਵੱਲੋਂ ਬੈਂਕ ਦੇ ਮੈਨੇਜਰ ਦੇ ਖਿਲਾਫ ਕਾਰਵਾਈ ਕਰਨ ਦੀ ਕੀਤੀ ਮੰਗ

ਤਰਨਤਾਰਨ (ਰਿੰਪਲ ਗੋਲਣ) : ਹਲਕਾ ਖੇਮਕਰਨ ਦੇ ਅਧੀਨ ਪੈਂਦੇ ਕਸਬਾ ਅਲਗੋਂ ਕੋਠੀ ਵਿਖੇ ਇਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਪੀ ਐੱਨ ਬੀ ਬੈਂਕ ਅਲਗੋ ਕੋਠੀ ਦੇ ਮੈਨੇਜਰ ਦੇ ਅੜੀਅਲ ਰਵੱਈਏ ਕਾਰਨ ਇਕ ਕਿਸਾਨ ਦੀ ਜਾਨ ਚਲੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਟਹਿਲ ਸਿੰਘ ਦੇ ਬੇਟੇ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਪਿਤਾ ਨੂੰ ਬੀਤੇ ਦਿਨੀਂ ਬ੍ਰੇਨ ਦਾ ਅਟੈਕ ਹੋ ਗਿਆ ਸੀ ਜਿਸ ਕਾਰਨ ਉਸ ਦੀ ਹਾਲਤ ਗੰਭੀਰ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਖੇ ਦਾਖਲ ਕਰਵਾਇਆ ਜਿਥੇ ਇਲਾਜ ਮਹਿੰਗਾ ਹੋਣ ਕਾਰਨ ਉਨ੍ਹਾਂ ਵੱਲੋਂ ਸਾਰੇ ਰਿਸ਼ਤੇਦਾਰਾਂ ਵੱਲੋਂ ਪੈਸੇ ਅਤੇ ਆੜ੍ਹਤੀਏ ਤੋਂ ਪੈਸੇ ਫੜ ਕੇ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਸੀ ਅਤੇ ਇਲਾਜ ਮਹਿੰਗਾ ਹੋਣ ਕਾਰਨ ਉਨ੍ਹਾਂ ਕੋਲੋਂ ਪੈਸੇ ਖ਼ਤਮ ਹੋ ਗਏ ਸਨ ਅਤੇ ਏਨੇ ਨੂੰ ਟਹਿਲ ਸਿੰਘ ਦੇ ਖਾਤੇ ਵਿੱਚ ਕੁਝ ਪੈਸੇ ਸਨ ਜਿਸਨੂੰ ਕਢਵਾਉਣ ਲਈ ਉਨ੍ਹਾਂ ਵੱਲੋਂ ਲਗਾਤਾਰ ਪੀ ਐੱਨ ਬੀ ਬੈਂਕ ਅਲਗੋਂ ਕੋਠੀ ਵਿਖੇ ਗੇੜੇ ਮਾਰੇ ਜਾ ਰਹੇ ਸਨ ਜਿੱਥੇ ਕਿ ਬੈਂਕ ਦੇ ਮੈਨੇਜਰ ਵੱਲੋਂ ਉਨ੍ਹਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਸੀ ਅਤੇ ਕਿਹਾ ਜਾ ਰਿਹਾ ਹੈ ਕਿ ਜਦ ਤਕ ਟਹਿਲ ਸਿੰਘ ਆਪ ਨਹੀਂ ਆਉਂਦਾ ਓਨਾ ਚਿਰ ਤਕ ਮੈਂ ਪੈਸੇ ਨਹੀਂ ਦੇਣੇ ਫਿਲਹਾਲ ਕੇ ਟਹਿਲ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਪਿੰਡ ਦੇ ਮੋਹਤਬਰ ਅਤੇ ਘਰ ਦੇ ਵਿਅਕਤੀਆਂ ਨੇ ਬੈਂਕ ਦੇ ਮੈਨੇਜਰ ਨੂੰ ਐਫੀਡੇਵਟ ਦਿੱਤੇ ਅਤੇ ਇੱਥੋਂ ਤੱਕ ਕਿ ਪਿੰਡ ਦੇ ਹਰ ਵਿਅਕਤੀ ਦੀ ਗਵਾਹੀ ਪਵਾ ਕੇ ਪੈਸੇ ਦੇਣ ਦੀ ਅਪੀਲ ਕੀਤੀ ਪਰ ਬੈਂਕ ਮੈਨੇਜਰ ਦੇ ਅੜੀਅਲ ਰਵੱਈਆ ਰੱਖਿਆ ਅਤੇ ਪੈਸੇ ਨਹੀਂ ਦਿੱਤੇ ਜਿਸ ਕਾਰਨ ਇਲਾਜ ਦੁੱਖੋਂ ਟਹਿਲ ਸਿੰਘ ਦੀ ਮੌਤ ਹੋ ਗਈ ਹੈ ਪੀੜਿਤ ਪਰਿਵਾਰ ਨੇ ਬੈਂਕ ਦੇ ਉੱਚ ਅਧਿਕਾਰੀਆਂ ਦੋ ਅਲਗੋ ਕੋਠੀ ਪੀਐਨਬੀ ਬੈਂਕ ਦੇ ਮੈਨੇਜਰ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ

ਉਧਰ ਜਦ ਇਸ ਸਬੰਧੀ ਪੀ ਐੱਨ ਬੀ ਬੈਂਕ ਅਲਗੋਂ ਕੋਠੀ ਦੇ ਮੈਨੇਜਰ ਦਿਨੇਸ਼ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਬੈਂਕ ਵੱਲੋਂ ਇਕ ਆਦਮੀ ਇਨ੍ਹਾਂ ਵਿਅਕਤੀਆਂ ਦੇ ਨਾਲ ਭੇਜਿਆ ਗਿਆ ਸੀ ਪਰ ਉਥੇ ਟਹਿਲ ਸਿੰਘ ਅਣਕੁੋਵੈਕਸ਼ਨ ਹੋਣ ਕਾਰਨ ਬੈਂਕ ਦਾ ਅਧਿਕਾਰੀ ਵਾਪਸ ਮੋੜ ਆਇਆ ਜਿਸ ਕਾਰਨ ਇਹ ਪ੍ਰੋਬਲਮਜ਼ ਆਈ ਸੀ ਉਨ੍ਹਾਂ ਕਿਹਾ ਕਿ ਪੀੜਿਤ ਪਰਿਵਾਰ ਦੇ ਪੈਸੇ ਬੈਂਕ ਵਿੱਚ ਸੁਰੱਖਿਅਤ ਹਨ ਜਦੋਂ ਮਰਜ਼ੀ ਉਹ ਲੈ ਸਕਦੇ ਹਨ

Today Now News

RELATED ARTICLES
- Advertisment -

POPULAR POSTS