16 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਸ਼ੋਮਣੀ ਆਕਾਲੀ ਦਲ ਨੇ ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਚ ਕੇਦਰ...

ਸ਼ੋਮਣੀ ਆਕਾਲੀ ਦਲ ਨੇ ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਚ ਕੇਦਰ ਸਰਕਾਰ ਦਾ ਪੁਤਲਾ ਫੂਕਿਆ

ਤੇਲ ਅਤੇ ਸਿੰਡਲਰਾਂ ਦੀਆ ਕੀਮਤਾਂ ਚ ਵਾਧੇ ਨੇ ਜਨਤਾ ਦਾ ਲੱਕ ਤੋੜ ਦਿੱਤਾ : ਰਮਨਦੀਪ ਸਿੰਘ ਭਰੋਵਾਲ

ਤਰਨਤਾਰਨ (ਜਸਬੀਰ ਸਿੰਘ) : ਕੇਦਰ ਦੀ ਭਾਜਪਾ ਸਰਕਾਰ ਨੇ ਪਹਿਲਾਂ ਕਿਸਾਨ ਮਾਰੂ ਬਿੱਲ ਲਾਗੂ ਕਰ ਲੋਕਾਂ ਦੇ ਸਾਹ ਸੂਤੇ ਹਨ ਜਿਸਦਾ ਸਮੁੱਚਾ ਭਾਰਤ ਵਿਰੋਧ ਕਰ ਰਿਹਾ ਲੇਕਿਨ ਲੋਕ ਪੁਕਾਰ ਨੂੰ ਸੁਣਨ ਦੀ ਬਜਾਏ ਲੋਕਾਂ ਦੀਆਂ ਮੁਸ਼ਕਲਾਂ ਨੂੰ ਦਰ ਕਿਨਾਰ ਕਰਦਿਆਂ ਤਾਨਾਸ਼ਾਹੀ ਰਵਈਆ ਅਪਣਾਕੇ ਮੋਦੀ ਸਰਕਾਰ ਨੇ ਹੁਣ ਤੇਲ ਅਤੇ ਘਰੈਲੂ ਗੈਸ ਸਿੰਡਲਰਾਂ ਦੀਆ ਕੀਮਤਾਂ ਚ ਅਥਾਹ ਵਾਧਾ ਕਰ ਆਮ ਜਨਤਾ ਦਾ ਆਰਥਿਕ ਪੱਖੋ ਲੱਕ ਤੋੜ ਦਿੱਤਾ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋਮਣੀ ਆਕਾਲੀ ਦਲ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨੇ ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਚ ਕੇਦਰ ਸਰਕਾਰ ਦਾ ਪੁਤਲਾ ਫੂਕਦਿਆਂ ਜਬਰਦਸਤ ਵਿਰੋਧ ਕਰਨ ਸਮੇ ਕੀਤਾ।। ਸ ਭਰੋਵਾਲ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋ ਲੈ ਕੇ ਹੁਣ ਤੱਕ ਕੇਦਰ ਦੀ ਮੋਦੀ ਸਰਕਾਰ ਨੇ ਡੀਜਲ ਤੇ ਪਟਰੋਲ ਦੀਆਂ ਕੀਮਤਾਂ ਚ ਜਿਥੇ (ਅੱਠ }8 ਰੁਪਏ ਦਾ ਵਾਧਾ ਕੀਤਾ ਉਥੇ ਹੀ ਘਰੇਲੂ ਗੈਸ ਸਲਿੰਡਰ ਚ 125 ਰੁਪਏ ਦਾ ਵਾਧਾ ਕਰ ਆਮ ਜਨਤਾਂ ਦਾ ਕਚੰਮੂਰ ਕੱਢ ਦਿੱਤਾ ਹੈ ਉਥੇ ਹੀ ਰੇਲ ਤੇ ਹਵਾਈ ਸਫਰ ਚ ਵੀ ਵਾਧਾ ਕਰ ਦਿੱਤਾ ਜੋ ਕਿ ਬਰਦਾਸ਼ਤ ਤੋ ਬਾਹਰ ਹੈ। ਸ ਭਰੋਵਾਲ ਨੇ ਕਿਹਾ ਕਿ ਮੋਦੀ ਦੇਸ਼ ਨੂੰ ਲੋਕਤੰਤਰ ਦੇਸ਼ ਵਜੋ ਨਹੀ ਬਲਕਿ ਤਾਨਾ਼ਸ਼ਾਹ ਵਾਂਗ ਚਲਾ ਰਹੇ ਜਿਨਾਂ ਨੂੰ ਲੋਕ ਹਿੱਤਾਂਤੇ ਹੱਕਾਂ ਦੀ ਕੋਈ ਪ੍ਰਵਾਹ ਨਹੀ ਉਹ ਅੰਗਰੇਜ ਰਾਜ ਵਾਂਗ ਟੈਕਸ ਦਰ ਟੈਕਸ ਲਗਾ ਲੋਕਾਂ ਦਾ ਖੂਨ ਨਿਚੋੜ ਰਹੇ ਹਨ । ਸ ਭਰੋਵਾਲ ਨੇ ਕਿਹਾ ਕਿ ਕੇਦਰ ਸਰਕਾਰ ਇਹ ਵਾਧੇ ਤਰੁੰਤ ਵਾਪਸ ਲਵੇ ।ਕਰੋਨਾ ਕਾਲ ਕਾਰਨ ਲੋਕਾਂ ਦੇ ਰੁਜਗਾਰ ਖੁਸ ਗਏ ਕਾਰੋਬਾਰ ਘਾਟੇ ਚ ਨੇ ਕਿਸਾਨ ਮਜਦੂਰ ਸੜਕਾਂ ਤੇ ਹੈ ਤੇ ਸਰਕਾਰ ਰਾਹਤ ਦੇਣ ਦੀ ਬਜਾਏ ਆਏ ਦਿਨ ਲੋਕਾਂ ਤੇ ਆਰਥਿਕ ਬੋਝ ਦਰ ਬੋਝ ਪਾ ਮਾਨਸਿਕ ਤੋਰ ਤੇ ਲੋਕਾਂ ਨੂੰ ਬੋਝਲ ਕਰ ਰਹੀ ਹੈ।ਇਸ ਮੋਕੇ ਉਹਨਾ ਨਾਲ ਭੁਪਿੰਦਰ ਸਿੰਘ ਟੀਟੂ , ਤਰਸੇਮ ਸਿੰਘ ਛਾਪੜੀ , ਸੁਰਿੰਦਰ ਸਿੰਘ ਸੈਣੀ , ਹਰਪਿੰਦਰ ਸਿੰਘ ਗਿੱਲ, ਮਨਪ੍ਰੀਤ ਸਿੰਘ ਝੰਡੇਰ ,ਵਰਿੰਦਰ ਸਿੰਘ ਖਡੂਰ , ਜਤਿੰਦਰ ਸਿੰਘ ਖਹਿਰਾ , ਰਣਜੀਤ ਸਿੰਘ ਵਲੀਪੁਰ, ਸੁਰਜੀਤ ਸਿੰਘ ਧੂੰਦਾ, ਹਰਜੀਤ ਸਿੰਘ ਗੋਇਦਵਾਲ ਲਵਪ੍ਰੀਤ ਸਿੰਘ ਗੋਇੰਦਵਾਲ ,ਦਰਸ਼ਨ ਸਿੰਘ ਖਡੂਰ, ਗੱਜਣ ਸਿੰਘ ,ਜਸਪਾਲ ਸਿੰਘ ਧੂੰਦਾ , ਸੁਖਦੇਵ ਸਿੰਘ ਫਤਿਆਬਾਦ, ਪਰਭਜੀਤ ਸਿੰਘ ਗੋਇੰਦਵਾਲ, ਗੁਰਮੇਜ ਸਿੰਘ ਵੈਈਪੂਈ , ਬਲਵਿੰਦਰ ਸਿੰਘ, ਗੁਰਦੀਪ ਸਿੰਘ ਆਦਿ ਹਾਜਰ ਸਨ।

Today Now News

RELATED ARTICLES
- Advertisment -

POPULAR POSTS