17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 18 ਫਰਵਰੀ ਨੂੰ ਕਰਾਗੇ ਰੇਲਾ ਦਾ...

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 18 ਫਰਵਰੀ ਨੂੰ ਕਰਾਗੇ ਰੇਲਾ ਦਾ ਚੱਕਾ ਜਾਮ : ਕਿਸਾਨ ਜੱਥੇਬੰਦੀਆਂ

14 ਫਰਵਰੀ ਨੂੰ ਕੈਡਲ ਮਾਰਚ ਕੱਢ ਕੇ ਪੁਲਵਾਮਾ ਦੇ ਸਹੀਦਾਂ ਨੂੰ ਸਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮਾਨਸਾ ਸ਼ਹਿਰ ਵਿੱਚ 14 ਫਰਵਰੀ ਨੂੰ ਕੈਡਲ ਮਾਰਚ ਕੱਢ ਕੇ ਪੁਲਵਾਮਾ ਦੇ ਸਹੀਦਾਂ ਨੂੰ ਸਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ , 16 ਫਰਵਰੀ ਨੂੰ ਸਰ ਛੋਟੋ ਰਾਮ ਜੀ ਦੀ ਜੈਯੰਤੀ ਰੇਲਵੇ ਪਾਰਕਿੰਗ ਵਿਚ ਮਨਾਈ ਜਾਵੇਗਾ ਅਤੇ 18 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਮਾਨਸਾ ਦੇ ਰੇਲਵੇ ਸਟੇਸ਼ਨ ਤੇ ਜਾਮ ਲਾਇਆ ਜਾਵੇਗਾ 12 ਵਜੇ ਤੋਂ 4 ਵਜੇ ਤੱਕ ਰੇਲਵੇ ਜਾਮ ਕੀਤਾ ਜਾਵੇਗਾ ਉਕਤ ਇਨ੍ਹਾਂ ਤਿੰਨਾਂ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਸ਼ਹਿਰ ਵਿਚ ਪ੍ਰਚਾਰ ਕੀਤਾ ਜਾਵੇਗਾ ਇਹਨਾ ਵਿਚਾਰਾਂ ਦਾ ਪ੍ਰਗਟਾਵਾ ਰੇਲਵੇ ਸਟੇਸ਼ਨ ਤੇ ਲੱਗੇ ਸੰਯੁਕਤ ਕਿਸਾਨ ਮੋਰਚੇ ਦੇ 135ਵੇ ਦਿਨ ਆਗੂਆਂ ਨੇ ਮੀਟਿੰਗ ਦੋਰਾਨ ਸੰਬੋਧਨ ਕਰਦਿਆਂ ਐਡਵੋਕੇਟ ਬਲਵੀਰ ਕੋਰ , ਬਲਵਿੰਦਰ ਖਿਆਲਾ , ਇਕਬਾਲ ਸਿੰਘ ਮਾਨਸਾ ਭਜਨ ਘੁੰਮਣ ਸੀਤਾ ਰਾਮ ਕਿਰਪਾਲ ਸਿੰਘ ਸੁਖਦੇਵ ਕੋਟਲੀ ਬੋਹੜ ਸਿੰਘ ਮਾਨਸਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਏ ਤਿੰਨੇ ਪ੍ਰੋਗਰਾਮਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਜਿਸ ਵਿਚ ਕਿਹਾ ਗਿਆ ਮੋਦੀ ਸਰਕਾਰ ਆਪਣੀ ਹੈਕੜ ਵਿੱਚ ਚੂਰ ਹੋ ਕੇ ਕਿਸਾਨਾਂ, ਮਜਦੂਰਾਂ ਦੇ ਖਿਲਾਫ ਧੜਾਧੜ ਕਾਨੂੰਨ ਬਣਾ ਰਹੀ ਹੈ ਤੇ ਆਪਣੇ ਦਰਬਾਰੀ ਪੂੰਜੀਪਤੀਆਂ ਨੂੰ ਖੁਸ ਕਰਨ ਵਿੱਚ ਮਸਤ ਹੋ ਰਹੀ ਹੈ ।

Today Now News

RELATED ARTICLES
- Advertisment -

POPULAR POSTS