17.4 C
Chandigarh

TODAY NOW NEWS

Friday, March 20, 2026
HomePOLITICSਇਸ ਵਾਰ ਲੋਕ ਐਮ.ਸੀ. ਚੋਣਾਂ ਵਿੱਚ ਆਪਣਾ ਫਤਵਾ ਆਮ ਆਦਮੀ ਪਾਰਟੀ ਦੇ...

ਇਸ ਵਾਰ ਲੋਕ ਐਮ.ਸੀ. ਚੋਣਾਂ ਵਿੱਚ ਆਪਣਾ ਫਤਵਾ ਆਮ ਆਦਮੀ ਪਾਰਟੀ ਦੇ ਹੱਕ ਚ ਦੇਣਗੇ :ਮੀਤ ਹੇਅਰ

ਪੰਜਾਬ ਚ ਵਾਰੀ ਸਿਰ ਰਾਜ ਕਰਨ ਵਾਲੀਆਂ ਅਕਾਲੀ ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਤੋਂ ਮੁੱਖ ਮੋੜਿਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੰਜਾਬ ਚ ਵਾਰੀ ਸਿਰ ਰਾਜ ਕਰਨ ਵਾਲੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦਾ ਇਨ੍ਹਾਂ ਐਮ ਸੀ ਚੋਣਾਂ ਚ ਪੰਜਾਬ ਦੇ ਸੂਝਵਾਨ ਲੋਕ ਭੋਗ ਪਾ ਦੇਣਗੇ ਕਿਉਂਕਿ ਇਨ੍ਹਾਂ ਨੇ ਆਪਣੇ 70 ਸਾਲਾਂ ਦੇ ਰਾਜਾਂ ਅੰਦਰ ਪੰਜਾਬ ਦੀ ਜਨਤਾ ਨੂੰ ਲੁੱਟਿਆ ਅਤੇ ਕੁੱਟਿਆ ਹੀ ਹੈ ,ਜਦੋਂ ਤੋਂ ਹੀ ਦਿੱਲੀ ਚ ਆਮ ਆਮ ਆਦਮੀ ਪਾਰਟੀ ਦੇ ਸਰਪ੍ਰਸਤ ਅਰਵਿੰਦਰ ਕੇਜਰੀਵਾਲ ਨੇ ਦਿੱਲੀ ਅੰਦਰ ਵਿਕਾਸ ਕਰਕੇ ਵਿਖਾਇਆ ਹੈ,ਉਸ ਸਮੇਂ ਤੋਂ ਹੀ ਪੰਜਾਬ ਅੰਦਰ ਲੋਕ ਜਾਗਰੂਕ ਹੋਕੇ ਇਨ੍ਹਾਂ ਸਰਮਾਏਦਾਰ ਪਾਰਟੀਆਂ ਦਾ ਵਿਰੋਧ ਕਰਨ ਲੱਗੇ ਹਨ ।ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਯੂਥ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਐਮ ਐਲ ਏ ਬਰਨਾਲਾ ਨੇ ਬਠਿੰਡਾ ਦੇ ਵਾਰਡ 3 ਚ ਆਮ ਆਦਮੀ ਦੀ ਸੂਝਵਾਨ ਈਮਾਨਦਾਰ ਅਤੇ ਪੜ੍ਹੀ ਲਿਖੀ ਉਮੀਦਵਾਰ ਇੰਜਨੀਅਰ ਸਰਬਜੀਤ ਕੌਰ ਬਾਦਲ ਦੇ ਚੋਣ ਪ੍ਰਚਾਰ ਕਰਨ ਸਮੇਂ ਇਸ ਪੱਤਰਕਾਰ ਕੋਲ ਕੀਤਾ ।ਉਨ੍ਹਾਂ ਕਿਹਾ ਕਿ ਬਠਿੰਡਾ ਚ ਅੱਜ ਆਮ ਆਦਮੀ ਦੇ ਉਮੀਦਵਾਰਾਂ ਦੀ ਚੜ੍ਹਤ ਵੇਖ ਕੇ ਅਕਾਲੀ ਦਲ ਅਤੇ ਕਾਂਗਰਸ ਹਾਈ ਕਮਾਂਡ ਘਬਰਾਹਟ ਮਹਿਸੂਸ ਕਰ ਰਹੀ ਹੈ ,ਪੰਜਾਬ ਦੀ ਸਮੁੱਚੀ ਜਨਤਾ ਅਤੇ ਕਿਸਾਨਾਂ ਮਜ਼ਦੂਰਾਂ ਨਾਲ ਧ੍ਰੋਹ ਕਮਾਉਣ ਵਾਲੀਆਂ ਇਨ੍ਹਾਂ ਪਾਰਟੀਆਂ ਨੂੰ ਸਬਕ ਸਿਖਾਉਣ ਲਈ ਆਉਣ ਵਾਲੀ 14 ਫਰਵਰੀ ਨੂੰ ਬਠਿੰਡਾ ਵਾਸੀ ਆਪਣਾ ਇੱਕੋ ਇੱਕ ਕੀਮਤੀ ਵੋਟ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਚ ਦੇਣਗੇ।ਇਸ ਮੌਕੇ ਵਾਰਡ ਨੰਬਰ 3 ਦੀ ਉਮੀਦਵਾਰ ਸਰਬਜੀਤ ਕੌਰ ਨੇ ਕਿਹਾ ਕਿ ਵਾਰਡ ਵਾਸੀ ਇਕ ਵਾਰ ਉਨ੍ਹਾਂ ਨੂੰ ਸੇਵਾ ਦਾ ਮੌਕਾ ਬਖਸ਼ਣ ਉਹ ਵਿਕਾਸ ਪੱਖੋਂ ਮੋਹਰੀ ਬਣਾਉਣ ਚ ਯਤਨ ਕਰਨਗੇ।ਉਨ੍ਹਾਂ ਦੇ ਪ੍ਰਚਾਰ ਲਈ ਅੱਜ ਪੂਰਾ ਮੁਹੱਲਾ ਆਪੋ ਆਪਣੇ ਤੌਰ ਤੇ ਉਨ੍ਹਾਂ ਨੂੰ ਕਾਮਯਾਬ ਬਣਾਉਣ ਲਈ ਆਪਣੇ ਤੌਰ ਤੇ ਪੂਰੀ ਤਰ੍ਹਾਂ ਜੁਟਿਆ ਹੋਇਆ ਹੈ।

Today Now News

RELATED ARTICLES
- Advertisment -

POPULAR POSTS