ਹਾਦਸਾ ਐਨਾ ਭਿਆਨਕ ਸੀ ਕਿ ਟੈਂਪੂ ਦੇ ਪਰਖਚੇ ਉੱਡ ਗਏ : ਟੈਂਪੂ ਸਵਾਰ ਦੋ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ

ਨਾਭਾ (ਸੁਖਚੈਨ ਲੁਬਾਣਾ) : ਪੰਜਾਬ ਵਿੱਚ ਧੁੰਦ ਦੇ ਕਾਰਨ ਸੜਕੀ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਭਾਦਸੋਂ ਰੋਡ ਤੇ ਸਥਿਤ ਪਿੰਡ ਲੁਬਾਣਾ ਵਿਖੇ ਸੰਘਣੀ ਧੁੰਦ ਦੇ ਚਲਦਿਆਂ ਟਰੱਕ ਅਤੇ ਕਿਨੂੰਆਂ ਨਾਲ ਭਰੇ ਮਿੰਨੀ ਟੈਪੂ ਦਰਮਿਆਨ ਟੱਕਰ ਹੋ ਗਈ। ਟੈਂਪੂ ਵਿੱਚ ਸਵਾਰ ਦੋ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਹ ਹਾਦਸਾ ਐਨਾ ਭਿਆਨਕ ਸੀ ਕਿ ਟੈਂਪੂ ਦੇ ਪਰਖਚੇ ਉੱਡ ਗਏ। ਟੈਂਪੂ ਚਾਲਕ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਰਕੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਜਿਸ ਵਿੱਚ ਕ੍ਰਿਸ਼ਨ ਲਾਲ ਅਤੇ ਸੁਖਦੇਵ ਸਿੰਘ ਨੂੰ ਨਾਭਾ ਦੇ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ। ਜਿਸ ਵਿੱਚ ਕ੍ਰਿਸ਼ਨ ਲਾਲ ਦੀ ਹਾਲਤ ਜ਼ਿਆਦਾ ਗੰਭੀਰ ਹੋ ਗਈ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।
ਇਸ ਮੌਕੇ ਤੇ ਫੱਟੜ ਹੋਏ ਵਿਅਕਤੀਆਂ ਦੇ ਰਿਸ਼ਤੇਦਾਰ ਰਾਜ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦਾ ਹਾਦਸਾ ਸੰਘਣੀ ਧੁੰਦ ਕਰਕੇ ਵਾਪਰਿਆ ਹੈ ਅਤੇ ਜਿਸ ਵਿਚ ਇਹ ਦੋਵੇਂ ਹੀ ਗੰਭੀਰ ਰੂਪ ਵਿੱਚ ਫੱਟੜ ਹੋ ਗਏ ਹਨ। ਜਿਸ ਵਿੱਚ ਕ੍ਰਿਸ਼ਨ ਲਾਲ ਨੂੰ ਰਾਜਿੰਦਰਾ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ ਉਸ ਦੇ ਸਿਰ ਦੇ ਉੱਪਰ ਕਾਫ਼ੀ ਸੱਟ ਲੱਗੀ ਹੋਈ ਹੈ।






