ਰਾਤੋ-ਰਾਤ 10 ਗੁਣਾ ਤੋਂ ਜ਼ਿਆਦਾ ਹੋਈ ਡਾਊਨਲੋਡਿੰਗ

ਨਵੀਂ ਦਿੱਲੀ (ਟੈਕ ਡੈਸਕ) : ਭਾਰਤ ਵਿਚ ਟਵਿੱਟਰ ਦੀ ਥਾਂ ਦੇਸੀ ਮਾਇਕਰੋ ਬਲਾਗਿੰਗ ਸਾਈਟ ਜੁਆਇੰਨ ਕਰਨ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਭਾਰਤ ਵਿਚ ਰਾਤੋ ਰਾਤ ਕੋ ਦੀ ਡਾਊਨਲੋਡਿੰਗ ਵੱਧ ਗਈ ਹੈ। Koo ਦੇ ਕੋ ਫਾਊਂਡਰ ਮਯੰਕ ਬਿਦਾਵਤ ਮੁਤਾਬਕ ਪਿਛਲੇ ਦੋ ਦਿਨਾਂ ਵਿਚ ਕੂ ਦੇ ਡਾਊਨਲੋਡਿੰਗ ਵਿਚ 10 ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਅਜਿਹੇ ਵਿਚ ਸਿਰਫ਼ ਦੋ ਦਿਨਾਂ ਵਿਚ ਕੋ ਐਪ ਨੂੰ 3 ਮਿਲੀਅਨ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ। ਮਯੰਕ ਦੀ ਮੰਨੀਏ ਤਾਂ ਬੀਤੇ 48 ਘੰਟਿਆਂ ਵਿਚ ਕੋ ਐਪ ’ਤੇ ਸਭ ਤੋਂ ਜ਼ਿਆਦਾ ਗਿਣਤੀ ਵਿਚ ਸਾਈਨ ਅਪ ਕੀਤਾ ਗਿਆ ਹੈ। ਮਯੰਕ ਮੁਤਾਬਕ ਕੋ ਐਪ ’ਤੇ ਭਾਰੀ ਟਰੈਫਿਕ ਦੇ ਚਲਦੇ ਪਿਛਲੇ ਕੁਝ ਦਿਨਾਂ ਵਿਚ ਮੈਂ ਸਿਰਫ਼ ਕੁਝ ਘੰਟੇ ਹੀ ਸੌਂ ਸਕਿਆ ਹਾਂ।
ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਬੀਤੇ ਮੰਗਲਵਾਰ ਨੂੰ ਕੋ ਐਪ ਜੁਆਇਨ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਕੋ ਐਪ ਦੀ ਡਾਊਨਲੋਡਿੰਗ ਵਿਚ ਤੇਜ਼ੀ ਦੇਖੀ ਗਈ। ਨਾਲ ਹੀ ਟਵਿੱਟਰ ’ਤੇ #kooapp ਟਾਪ ਟ੍ਰੇਂਡਿੰਗ ਵਿਚ ਰਿਹਾ।






