16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਾਲੀਵੁੱਡ ਫਿਲਮ ਦਾ ਗਾਣਾ ‘ਤੁਨਾ ਤੁਨਾ ਤਕ ਤਕ ਤੁਨਾ...’ ਲਿਖ ਕੰਗਨਾ ਨੇ...

ਬਾਲੀਵੁੱਡ ਫਿਲਮ ਦਾ ਗਾਣਾ ‘ਤੁਨਾ ਤੁਨਾ ਤਕ ਤਕ ਤੁਨਾ…’ ਲਿਖ ਕੰਗਨਾ ਨੇ ਕੀਤੀ ਪੀ.ਐੱਮ. ਮੋਦੀ ਦੀ ਤਰੀਫ

ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਫਿਲਮਾਂ ਤੋਂ ਇਲਾਵਾ ਦੇਸ਼ ਦੇ ਕਈ ਮੁੱਦਿਆਂ ’ਤੇ ਖੁੱਲ੍ਹ ਕੇ ਆਪਣੀ ਰਾਏ ਦੇਣ ਲਈ ਜਾਣੀ ਜਾਂਦੀ ਹੈ

ਨਵੀਂ ਦਿੱਲੀ (ਏਜੇਂਸੀ) : ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਦੀ ਹਮੇਸ਼ਾ ਤਰੀਫ ਵੀ ਕਰਦੀ ਰਹਿੰਦੀ ਹੈ ਤੇ ਫਿਲਮਾਂ ਤੋਂ ਇਲਾਵਾ ਦੇਸ਼ ਦੇ ਕਈ ਮੁੱਦਿਆਂ ’ਤੇ ਖੁੱਲ੍ਹ ਕੇ ਆਪਣੀ ਰਾਏ ਦੇਣ ਲਈ ਜਾਣੀ ਜਾਂਦੀ ਹੈ। ਹੁਣ ਇਕ ਵਾਰ ਫਿਰ ਤੋਂ ਕੰਗਨਾ ਰਣੌਤ ਨੇ ਪੀਐੱਮ ਨਰਿੰਦਰ ਮੋਦੀ ਦੇ ਕੰਮ ਦੀ ਤਰੀਫ ਕੀਤੀ ਹੈ। ਉਨ੍ਹਾਂ ਨੇ ਇਸ ਵਾਰ ਬੇਹੱਦ ਖ਼ਾਸ ਤੇ ਵੱਖ ਅੰਦਾਜ਼ ’ਚ ਪੀਐੱਮ ਦੀ ਤਰੀਫ ਕੀਤੀ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ।

ਦਰਅਸਲ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਰੋਸਾ ਦਵਾਇਆ ਹੈ। ਉਨ੍ਹਾਂ ਨੇ ਟਵਿੱਟਰ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਲਿਖਿਆ, ‘ਮੇਰੇ ਦੋਸਤ ਜਸਟਿਨ ਟਰੂਡੋ ਦਾ ਫੋਨ ਆਇਆ, ਇਸ ਦੀ ਮੈਨੂੰ ਖੁਸ਼ੀ ਹੈ। ਸਾਡੇ ’ਚ ਜਲਵਾਯੂ ਵਾਤਾਵਰਨ ਤੇ Global Economic Recovery ਜਿਹੇ ਹੋਰ ਮੁੱਦਿਆਂ ’ਤੇ ਵੀ ਸਹਿਯੋਗ ’ਤੇ ਸਹਿਮਤੀ ਬਣੀ।’ ਅਭਿਨੇਤਰੀ ਕੰਗਨਾ ਰਣੌਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਟਵੀਟ ’ਤੇ ਖੁਸ਼ੀ ਜ਼ਾਹਿਰ ਕੀਤੀ ਤੇ ਵੱਖ ਅੰਦਾਜ਼ ’ਚ ਉਨ੍ਹਾਂ ਦੀ ਤਾਰੀਫ ਕੀਤੀ।

ਕੰਗਨਾ ਰਣੌਤ ਨੇ ਆਪਣੇ ਟਵੀਟ ’ਚ ਲਿਖਿਆ, ‘ਸਾਰਿਆਂ ਨੂੰ ਯਾਦ ਹੈ ਕਿ 90 ਦੇ ਦਸ਼ਕ ’ਚ ਸੰਗੀਤ ਪ੍ਰੋਗ੍ਰਾਮ ਚਿੱਤਰਹਾਰ ਆਉਂਦਾ ਸੀ। ਜਦੋਂ ਮੈਂ ਬਹੁਤ ਛੋਟੀ ਸੀ। ਮੈਂ ਰਿਸ਼ਤੇਦਾਰਾਂ ਲਈ ਇਸ ’ਤੇ ਡਾਂਸ ਕਰਦੀ ਸੀ। ‘ਆਸਮਾਂ ਕੋ ਧਰਤੀ ਪੇ ਲਾਨੇ ਵਾਲਾ ਚਾਹੀਏ, ਝੁਕਦੀ ਹੈ ਦੁਨੀਆ ਝੁਕਾਨੇ ਵਾਲਾ ਚਾਹੀਏ… ਤੁਨਾ ਤੁਨਾ ਤਕ ਤਕ ਤੁਨਾ।’ ਸੋਸ਼ਲ ਮੀਡੀਆ ’ਤੇ ਕੰਗਨਾ ਰਣੌਤ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Today Now News

RELATED ARTICLES
- Advertisment -

POPULAR POSTS