17.1 C
Chandigarh

TODAY NOW NEWS

Friday, March 20, 2026
HomeWEIRD NEWSਰਿਸ਼ਤੇ ਵਿੱਚ ਲੱਗਦੀ ਭਾਣਜੀ ਨੂੰ ਝਾਂਸਾ ਦੇ ਕੇ 2 ਮਹੀਨੇ ਤਕ ਬਣਾਉਂਦਾ...

ਰਿਸ਼ਤੇ ਵਿੱਚ ਲੱਗਦੀ ਭਾਣਜੀ ਨੂੰ ਝਾਂਸਾ ਦੇ ਕੇ 2 ਮਹੀਨੇ ਤਕ ਬਣਾਉਂਦਾ ਰਿਹਾ ਸ਼ਰੀਰਿਕ ਸਬੰਧ

ਪੁਲਿਸ ਵੱਲੋਂ ਰਾਮ ਸਿੰਘ ਵਾਸੀ ਪਾਇਲ ਖਿਲਾਫ਼ ਜਬਰ ਜਨਾਹ ਧਾਰਾ ਤਹਿਤ ਮਾਮਲਾ ਦਰਜ

ਸ਼੍ਰੀ ਮਾਛੀਵਾੜਾ ਸਾਹਿਬ (ਬਿਊਰੋ) : ਇਨਸਾਨੀਅਤ ਉਸ ਵੇਲੇ ਫੇਰ ਸ਼ਰਮਿੰਦਾ ਹੋ ਗਈ ਜਦੋ ਰਿਸ਼ਤੇ ਵਿਚ ਲੱਗਦਾ ਮਾਮਾ ਵਿਆਹ ਦਾ ਝਾਂਸਾ ਦੇ ਕੇ ਭਾਣਜੀ ਨੂੰ ਘਰੋਂ ਭਜਾ ਕੇ ਲੈ ਗਿਆ ਤੇ 2 ਮਹੀਨੇ ਉਸ ਨਾਲ ਜਬਰ ਜਨਾਹ ਕਰਦਾ ਰਿਹਾ। ਪੀੜਤ ਲੜਕੀ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਹ ਅੱਠਵੀਂ ਜਮਾਤ ਪਾਸ ਕਰਨ ਮਗਰੋਂ ਆਪਣੀ ਮਾਂ ਨਾਲ ਘਰ ਵਿਚ ਰਹਿੰਦੀ ਸੀ। ਕੁੜੀ ਮੁਤਾਬਕ ਉਹ ਨਾਨਕੇ ਘਰ ਪਿੰਡ ਪਾਇਲ ਵਿਚ ਕਈ-ਕਈ ਦਿਨ ਚਲੀ ਜਾਂਦੀ ਸੀ ਜਿੱਥੇ ਉਸ ਦੀ ਮਾਂ ਦੀ ਮਾਸੀ ਦਾ ਪੁੱਤ ਰਾਮ ਸਿੰਘ ਸਨੀ ਆਉਂਦਾ ਰਹਿੰਦਾ ਸੀ। ਰਾਮ ਸਿੰਘ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇਣ ਲੱਗ ਪਿਆ ਤੇ ਲੰਘੇ ਵਰ੍ਹੇ 9 ਦਸੰਬਰ ਨੂੰ ਉਸ ਦੇ ਪਿੰਡ ਆਇਆ ਤੇ ਵਰਗਲਾ ਕੇ ਲੈ ਗਿਆ ਕਿ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਪੀੜਤ ਕੁੜੀ ਮੁਤਾਬਕ ਉਹ ਗੱਲਾਂ ਵਿਚ ਆ ਕੇ ਉਸ ਨਾਲ ਰਹਿਣ ਚਲੀ ਗਈ ਜਿਸ ‘ਤੇ ਉਸ ਨੂੰ ਅਣਦੱਸੀ ਜਗ੍ਹਾ ‘ਤੇ ਕਮਰੇ ਵਿਚ ਲੈ ਗਿਆ। ਰਾਮ ਸਿੰਘ ਉਸ ਨਾਲ ਉੱਥੇ 2 ਮਹੀਨੇ ਤਕ ਸਰੀਰਕ ਸਬੰਧ ਬਣਾਉਂਦਾ ਰਿਹਾ ਤੇ ਜਦੋਂ ਉਹ ਘਰ ਜਾਣ ਲਈ ਕਹਿੰਦੀ ਤਾਂ ਧਮਕਾਉਣ ਲੱਗ ਪੈਂਦਾ ਸੀ। ਲੰਘੀ 7 ਫਰਵਰੀ ਨੂੰ ਜਦੋਂ ਰਾਮ ਸਿੰਘ ਬਜ਼ਾਰ ਗਿਆ ਤਾਂ ਮੋਬਾਈਲ ਫੋਨ ਘਰ ਭੁੱਲ ਗਿਆ ਜਿਸ ਦੌਰਾਨ ਉਸ ਨੇ ਮਾਂ ਨਾਲ ਸੰਪਰਕ ਕਰ ਸਥਿਤੀ ਬਾਰੇ ਦੱਸਿਆ। 8 ਫਰਵਰੀ ਨੂੰ ਉਸ ਦੀ ਮਾਂ ਲੁਧਿਆਣਾ ਨੇੜੇ ਫੁੱਲਾਂਵਾਲ ਵਿਚ ਉਸ ਨੂੰ ਲੱਭਦੇ ਹੋਏ ਪਹੁੰਚ ਗਏ ਤੇ ਘਰ ਲੈ ਆਏ। ਮਾਛੀਵਾੜਾ ਪੁਲਿਸ ਨੇ ਰਾਮ ਸਿੰਘ ਵਾਸੀ ਪਾਇਲ ਖਿਲਾਫ਼ ਜਬਰ ਜਨਾਹ ਤੇ ਹੋਰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

Today Now News

RELATED ARTICLES
- Advertisment -

POPULAR POSTS