17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦਿੱਲੀ ਪੁਲਿਸ ਦੀ ਰਿਮਾਂਡ ਵਿੱਚ ਲਾਲ ਕਿਲਾ ਹਿੰਸਾ ਦਾ ਦੋਸ਼ੀ ਦੀਪ ਸਿੱਧੂ...

ਦਿੱਲੀ ਪੁਲਿਸ ਦੀ ਰਿਮਾਂਡ ਵਿੱਚ ਲਾਲ ਕਿਲਾ ਹਿੰਸਾ ਦਾ ਦੋਸ਼ੀ ਦੀਪ ਸਿੱਧੂ ਕਰ ਰਿਹਾ ਵੱਡੇ ਖੁਲਾਸੇ

ਝੰਡਾ ਲਹਿਰਾਉਣ ਤੋਂ ਬਾਅਦ ਜੁਗਰਾਜ ਨਾਲ ਕੀਤਾ ਸੀ ਫੇਸਬੁੱਕ ਲਾਈਵ : ਦੀਪ ਸਿੱਧੂ

ਨਵੀਂ ਦਿੱਲੀ (ਏਜੇਂਸੀ) : ਲਾਲ ਕਿਲ੍ਹਾ ਹਿੰਸਾ ਦੇ ਮੁਖ ਦੋਸ਼ੀ ਦੀਪ ਸਿੱਧੂ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਦੇਖ ਕੇ ਉਨ੍ਹਾਂ ਨਾਲ ਜੁੜ ਗਿਆ ਸੀ। ਜਦੋਂ ਵੱਡੀ ਗਿਣਤੀ ‘ਚ ਕਿਸਾਨਾਂ ਨੇ ਸਿੰਘੂ, ਟਿਕਰੀ ਤੇ ਢਾਸਾ ਬਾਰਡਰ ‘ਤੇ ਆ ਕੇ ਅੰਦੋਲਨ ਸ਼ੁਰੂ ਕੀਤਾ ਤਾਂ ਉੱਥੇ ਵੀ ਆਪਣੇ ਯੁਵਾ ਸਮਰਥਕਾਂ ਨਾਲ ਉੱਥੇ ਆ ਗਿਆ ਸੀ। ਇੱਥੇ ਉਸ ਨੇ ਆਪਣਾ ਅਲਗ ਟੈਂਟ ਲਾਇਆ ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ। ਅਦਾਕਾਰ ਹੋਣ ਦੇ ਨਾਅਤੇ ਉਸ ਦੇ ਵਿਚਾਰਧਾਰਾ ਨਾਲ ਜੁੜ ਕੇ ਵੱਡੀ ਗਿਣਤੀ ‘ਚ ਯੁਵਾ ਉਸ ਨਾਲ ਜੁੜਦੇ ਚਲੇ ਗਏ।
ਟਰੈਕਟਰ ਪਰੇਡ ਕੱਢਣ ਲਈ ਕਿਸਾਨਾਂ ਦੀ ਪੁਲਿਸ ਜਿਨ੍ਹਾਂ ਸ਼ਰਤਾਂ ‘ਤੇ ਸਹਿਮਤੀ ਬਣੀ ਉਹ ਉਸ ਨੂੰ ਮਨਜ਼ੂਰ ਨਹੀਂ ਸੀ। ਇਸ ਨੂੰ ਲੈ ਕੇ ਕਈ ਕਿਸਾਨ ਸੰਗਠਨ ਨਾਲ ਮਤਭੇਦ ਵੀ ਹੋਏ। ਉਸ ਨੇ ਆਪਣੇ ਸਮਰਥਕਾਂ ਨਾਲ ਗਣਤੰਤਰ ਦਿਵਸ ‘ਤੇ ਟਰੈਕਟਰ ਲੈ ਕੇ ਰਾਜਪੱਥ ‘ਤੇ ਜਾਣ ਦਾ ਫ਼ੈਸਲਾ ਕੀਤਾ। 26 ਜਨਵਰੀ ਨੂੰ ਉਹ ਆਪਣੇ ਸਮਰਥਕਾਂ ਨਾਲ ਆਈਟੀਓ ਤਕ ਪਹੁੰਚਿਆ ਪਰ ਨਵੀਂ ਦਿੱਲੀ ‘ਚ ਪੁਲਿਸ ਦੇ ਸਖ਼ਤ ਪ੍ਰਬੰਧ ਕਾਰਨ ਜਦੋਂ ਉਹ ਰਾਜਪੱਥ ‘ਤੇ ਨਹੀਂ ਜਾ ਸਕਿਆ ਉਦੋਂ ਸਮਰਥਕਾਂ ਨਾਲ ਲਾਲ ਕਿਲ੍ਹਾ ਆ ਗਿਆ ਸੀ। ਉੱਥੇ ਕੇਸਰੀਆ ਝੰਡਾ ਲਹਿਰਾਉਣ ਤੋਂ ਬਾਅਦ ਉਸ ਨੇ ਜੁਗਰਾਜ ਸਿੰਘ ਨੂੰ ਫੇਸਬੁੱਕ ਲਾਈਵ ਕਰ ਉਸ ਨੂੰ ਵਧਾਈ ਦਿੱਤੀ ਤੇ ਫਿਰ ਸਾਰੇ ਸਿੰਘੂ ਬਾਰਡਰ ਆ ਗਏ ਸਨ।

Today Now News

RELATED ARTICLES
- Advertisment -

POPULAR POSTS