ਮੁਕਦਮਾ ਦਰਜ ਕਰਕੇ ਮੁਲਜਿਮ ਨੂੰ ਕੀਤਾ ਗਿਆ ਕਾਬੂ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮਾਨਸਾ ਪੁਲਿਸ ਵਲੋਂ ਨਸ਼ਿਆ ਵਿਰੁਧ ਵਿਢੀ ਮੁਹਿੰਮ ਦੀ ਲੜੀ ਵਿਚ ਐਨਡੀਪੀਐਸ ਐਕਟ ਤਹਿਤ ਕਾਰਵਾਈ ਕਰਦੇ ਹੋਏ ਵਡੀ ਬਰਾਮਦਗੀ ਕਰਾਉਣ ਵਿਚ ਸਫਲਤਾ ਹਾਸਲ ਕੀਤੀ ਗਈ ਹੈ।ਸੀਆਈਏ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਦੌਰਾਨੇ ਗਸ਼ਤ ਵਾ ਸਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿਚ ਪੁਲ ਸੂਆ ਬਾਹਦ ਪਿੰਡ ਮਾਨਬੀਬੜੀਆ ਪਾਸ ਜਗਜੀਤ ਸਿੰਘ ਪੁਤਰ ਮੁਖਤਿਆਰ ਸਿੰਘ ਵਾਸੀ ਮੌੜ ਮੰਡੀ (ਬਠਿੰਡਾ) ਨੂੰ ਮੋਟਰਸਾਈਕਲ ਹੀਰੋ ਹਾਡਾ ਸਪਲੈਂਡਰ ਨੰਬਰੀ ਪੀਬੀ03ਐਕਸ^2334 ਸਮੇਤ ਕਾਬੂ ਕਰਕੇ ਉਸ ਪਾਸੋਂ 4000 ਨਸ਼ੀਲੀਆ ਗੋਲੀਅਾ ਮਾਰਕਾ ਟਰਾਮਾਡੋਲ ਬਰਾਮਦ ਹੋਣ ਤੇ ਮੁਲਜਿਮ ਦੇ ਵਿਰੁਧ ਥਾਣਾ ਸਦਰ ਮਾਨਸਾਵਿਖੇ ਐਨਡੀਪੀਐਸ ਐਕਟ ਦਾ ਮੁਕਦਮਾ ਦਰਜ ਕਰਵਾ ਕੇ ਬਰਾਮਦ ਮਾਲ ਅਤੇ ਮੋਟਰਸਾਈਕਲ ਨੂੰ ਕਬਜਾ ਪੁਲਿਸ ਵਿਚ ਲਿਆ ਗਿਆ ਹੈ। ਇਹਮੁਲਜਿਮ ਨਸਿਆ ਦਾ ਧੰਦਾ ਕਰਦਾ ਹੈ, ਜਿਸਦੇ ਵਿਰੁਧ ਪਹਿਲਾਂ ਵੀ ਨਸ਼ੀਲੀਆ ਸੀਸੀਆ ਦਾ ਥਾਣਾ ਮੌੜ (ਬਠਿੰਡਾ) ਵਿਖੇ ਮੁਕਦਮਾ ਦਰਜ ਰਜਿਸਟਰ ਹੈ ਅਤੇ ਮੁਕਦਮਾ ਅਦਾਲਤ ਵਿਚ ਜੇਰ ਸਮਾਇਤ ਹੋਣ ਕਰਕੇ ਇਹ ਮੁਲਜਿਮ ਹੁਣ ਜਮਾਨਤ ਪਰ ਬਾਹਰ ਆਇਆ ਹੋਇਆ ਸੀ,ਜਿਸਨੂੰ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜਿਮ ਨੂੰ ਮਾਨਯੋਗ ਅਦਾਲਤ ਵਿਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ। ਜਿਸ ਪਾਸੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ ਕਿ ਉਹ ਨਸੀਲੀਆ ਗੋਲ਼ੀਆਂ ਕਿਥੋ ਲੈ ਕੇ ਆਇਆ ਸੀ ਅਤੇ ਅਗੇ ਕਿਥੇ ਵੇਚਣੀਆ ਸੀ। ਜਿਸਦੀ ਪੁਛਗਿਛ ਤੇ ਮੁਕਦਮੇ ਵਿਚ ਅਗੇ ਹੋਰ ਪ੍ਰਗਤੀ ਕੀਤੀ ਜਾਵੇਗੀ।
ਐਸਐਸਪੀ ਮਾਨਸਾ ਸ੍ਰੀ ਸੁਰੇਂਦਰ ਲਾਬਾ, ਆਈਪੀਐਸ ਵਲੋਂ ਗਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁਧ ਵਿਢੀ ਮੁਹਿੰਮ ਨੂੰ ਅਗੇ ਲਈ ਵੀ ਇਸੇ ਤਰਾ ਹੀ ਜਾਰੀ ਰਖਿਆ ਜਾ ਰਿਹਾ ਹੈ।






