ਕਿਸਾਨ ਆਗੂਆਂ ਨੇ ਲਗਾਏ ਮੋਦੀ ਮੁਰਦਾਬਾਦ ਦੇ ਨਾਅਰੇ ਕਿਹਾ ਕਾਲੇ ਕਾਨੂੰਨ ਰੱਦ ਕੀਤੇ ਬਿਨਾਂ ਨਹੀਂ ਵੜਨ ਦੇਵਾਂਗੇ ਆਪਣੇ ਸ਼ਹਿਰਾਂ ਵਿੱਚ ਭਾਜਪਾ ਆਗੂਆਂ ਨੂੰ
ਭਾਜਪਾ ਆਗੂਆਂ ਦੀ ਗੱਡੀ ਦੇ ਭੰਨੇ ਸ਼ੀਸ਼ੇ ਸਖਤ ਵਿਰੋਧ ਦਾ ਕਰਨਾ ਪਿਆ ਸਾਹਮਣਾ
ਪੁਲਿਸ ਨੇ ਬੜੀ ਜੱਦੋ ਜਹਿਦ ਮਗਰੋਂ ਵਿਜੇ ਸਾਂਪਲਾ ਦੀ ਗੱਡੀ ਨੂੰ ਕਿਸਾਨਾਂ ਦੇ ਹਜੂਮ ਚੋਂ ਕੱਢਿਆ

ਮੋਗਾ (ਹਰਪਾਲ ਸਹਾਰਨ) : ਮੋਗਾ ਵਿਚ ਨਗਰ ਨਿਗਮ ਦੀਆਂ ਚੋਣਾਂ ਲੜ ਰਹੇ ਭਾਜਪਾ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਪੁੱਜੇ ਭਾਜਪਾ ਸਾਬਕਾ ਕੇਦਰੀ ਮੰਤਰੀ ਵਿਜੈ ਸਾਪਲਾ ਨੇ ਵੱਖ ਵੱਖ ਵਾਰਡਾ ਵਿੱਚ ਜਾ ਕੇ ਬੀ ਜੇ ਪੀ ਤੇ ਉਮੀਦਵਾਰਾਂ ਦੇ ਹੱਕ ਚ ਚੋਣ ਪ੍ਰਚਾਰ ਕੀਤਾ ਉਪਰੰਤ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਮੀਡੀਆ ਨਾਲ ਪ੍ਰੈੱਸ ਕਾਨਫਰੰਸ ਕੀਤੀ ਕੇਂਦਰੀ ਮੰਤਰੀ ਵਿਜੇ ਸਾਂਪਲਾ ਪ੍ਰੈੱਸ ਕਾਨਫਰੰਸ ਕਰਨ ਉਪਰੰਤ ਜਦੋਂ ਵੱਖ ਵੱਖ ਵਾਰਡਾਂ ਲਈ ਚੋਣ ਪ੍ਰਚਾਰ ਕਰਨ ਜਾਣ ਲੱਗੇ ਤਾਂ ਜਦੋਂ ਪ੍ਰੈੱਸ ਕਾਨਫਰੰਸ ਕਰ ਕੇ ਵਾਪਸ ਜਾਣ ਲੱਗੇ ਤਾਂ ਕਿਸਾਨਾਂ ਨੇ ਉਨ੍ਹਾਂ ਦਾ ਡਟਵਾਂ ਵਿਰੋਧ ਕਰ ਦਿੱਤਾ ਅੱਗੋਂ ਖੜ੍ਹੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਵਿਜੇ ਸਾਂਪਲਾ ਦਾ ਘਿਰਾਓ ਕੀਤਾ ਅਤੇ ਨਰਿੰਦਰ ਮੋਦੀ ਖ਼ਿਲਾਫ਼ ਸਖ਼ਤ ਨਾਅਰੇਬਾਜ਼ੀ ਜਿੱਥੇ ਇਸ ਮੌਕੇ ਤੇ ਕਿਸਾਨ ਆਗੂ ਬਲੌਰ ਸਿੰਘ ਘੱਲ ਕਲਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਚਿਰ ਕਿਸੇ ਵੀ ਭਾਜਪਾ ਆਗੂ ਨੂੰ ਚੋਣ ਪ੍ਰਚਾਰ ਕਰਨ ਸ਼ਹਿਰ ਵਿਚ ਨਹੀਂ ਵੜਨ ਦੇਵਾਂਗੇ ਜਿੰਨਾ ਚਿਰ ਸਾਰੇ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੇ ।






