17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਭਾਜਪਾ ਦੇ ਤਿੰਨ ਉਮੀਦਵਾਰਾਂ ਜੋ ਕਿ ਪੱਟੀ...

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਭਾਜਪਾ ਦੇ ਤਿੰਨ ਉਮੀਦਵਾਰਾਂ ਜੋ ਕਿ ਪੱਟੀ ਨਗਰ ਕੌਂਸਲ ਦੀ ਚੋਣ ਲੜ ਰਹੇ ਹਨ ਦੇ ਖਿਲਾਫ ਪੱਟੀ ਵਿਚ ਕੱਢੀ ਗਈ ਮੋਟਰਸਾਈਕਲ ਰੈਲੀ

ਕਿਹਾ ਜੇਕਰ ਇਨ੍ਹਾਂ 1-2 ਦਿਨਾਂ ਤੱਕ ਆਪਣੀ ਉਮੀਦਵਾਰੀ ਨਾ ਛੱਡੀ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ

ਤਰਨਤਾਰਨ (ਜਸਬੀਰ ਸਿੰਘ) : ਖੇਤੀ ਕਾਨੂੰਨਾਂ ਖਿਲਾਫ ਜਿੱਥੇ ਦੇਸ਼ ਭਰ ਵਿਚ ਭਾਜਪਾ ਦਾ ਵਿਰੋਧ ਹੋ ਰਿਹਾ ਹੈ ਉੱਥੇ ਨਗਰ ਕੌਂਸਲ ਦੀਆਂ ਚੋਣਾਂ ਵਿਚ ਭਾਜਪਾ ਵੱਲੋਂ ਖੜੇ ਕੀਤੇ ਉਮੀਦਵਾਰਾਂ ਦਾ ਵਿਰੋਧ ਵੀ ਲਗਾਤਾਰ ਹੋ ਰਿਹਾ ਹੈ ਇਸੇ ਦੇ ਚੱਲਦੇ ਅੱਜ ਪੱਟੀ ਵਿਚ ਭਾਜਪਾ ਵੱਲੋਂ ਖੜੇ ਕੀਤੇ ਤਿੰਨ ਉਮੀਦਵਾਰਾਂ ਦਾ ਵਿਰੋਧ ਕਿਸਾਨ ਮਜ਼ਦੂਰ ਕਮੇਟੀ ਦੇ ਆਗੂਆਂ ਵਲੋਂ ਸ਼ਹਿਰ ਵਿਚ ਮੋਟਰਸਾਈਕਲ ਰੈਲੀ ਕੱਢ ਕੇ ਕੀਤਾ ਗਿਆ
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਗੁਰਭੇਜ ਸਿੰਘ ਨੇ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿਚ ਕਿਸਾਨ ਮਾਰੂ ਅਤੇ ਲੋਕ ਮਾਰੂ ਨੀਤੀਆਂ ਵਾਲੇ ਕਾਲੇ ਕਨੂੰਨ ਲਾਗੂ ਕਰ ਰਹੇ ਹਨ ਜਿਸਦਾ ਦੇਸ਼ ਭਰ ਵਿਚ ਵਿਰੋਧ ਹੋ ਰਿਹਾ ਹੈ ਦੂਜੇ ਪਾਸੇ ਆਪਣੀ ਸ਼ਾਖ ਬਣਾਉਣ ਲਈ ਆਪਣੇ ਉਮੀਦਵਾਰ ਵੀ ਚੋਣ ਮੈਦਾਨ ਵਿਚ ਉਤਾਰੇ ਹਨ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਹਾਂ ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਉਮੀਦਵਾਰਾਂ ਨੇ 1-2 ਦਿਨਾਂ ਵਿਚ ਆਪਣੇ ਪੇਪਰ ਵਾਪਿਸ ਨਾ ਲਏ ਤਾਂ ਇਨ੍ਹਾਂ ਖਿਲਾਫ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ
ਇਸ ਮੌਕੇ ਸੁਖਦੇਵ ਸਿੰਘ ਕੰਡਿਆਲਾ ਨੇ ਕਿਹਾ ਕਿ ਭਾਜਪਾ ਵਲੋ 2-2 ਲੱਖ ਰੁਪਏ ਦਾ ਲਾਲਚ ਦੇਕੇ ਇਹ ਉਮੀਦਵਾਰ ਭਾਈਚਾਰਕ ਸਾਂਝ ਖ਼ਰਾਬ ਕਰਨ ਲਈ ਉਤਾਰੇ ਗਏ ਹਨ ਜੋ ਕਿ ਸਾਡੇ ਹੀ ਭਰਾ ਹਨ ਇਸ ਕਰਕੇ ਅਸੀਂ ਇਨ੍ਹਾਂ ਉਮੀਦਵਾਰਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਭਾਜਪਾ ਪਾਰਟੀ ਦਾ ਸਾਥ ਛੱਡ ਦੇਣ ਬਾਕੀ ਕਿਸੇ ਵੀ ਪਾਰਟੀ ਨਾਲ ਜੁੜ ਨਾਲ ਸਾਨੂੰ ਕੋਈ ਇਤਰਾਜ ਨਹੀਂ

Today Now News

RELATED ARTICLES
- Advertisment -

POPULAR POSTS