17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗਿੱਦੜਬਾਹਾ ਨਗਰ ਕੌਂਸਲ ਦੀਆਂ ਚੋਣਾਂ ਦਾ ਅਕਾਲੀ ਦਲ ਵੱਲੋਂ ਕੀਤਾ ਬਾਈਕਾਟ

ਗਿੱਦੜਬਾਹਾ ਨਗਰ ਕੌਂਸਲ ਦੀਆਂ ਚੋਣਾਂ ਦਾ ਅਕਾਲੀ ਦਲ ਵੱਲੋਂ ਕੀਤਾ ਬਾਈਕਾਟ

ਹਲਕਾ ਵਿਧਾਇਕ ਰਾਜਾ ਵੜਿੰਗ ਦੇ ਦਬਾ ਪਾਉਣ ‘ਤੇ ਐੱਸਡੀਐੱਮ ਵੱਲੋਂ ਦੋ ਉਮੀਦਵਾਰਾਂ ਦੇ ਪਹਿਲਾਂ ਪੇਪਰ ਰੱਦ ਕਰ ਦਿੱਤੇ

ਮੁਕਤਸਰ (ਅਨਮੋਲ ਵੜਿੰਗ) : ਗਿੱਦੜਬਾਹਾ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਕਰਨ ‘ਤੇ ਹਲਕਾ ਗਿੱਦੜਬਾਹਾ ਦੇ ਸੀਨੀਅਰ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਦੇ ਮੁੱਖ ਦਫਤਰ ਗਿੱਦੜਬਾਹਾ ਵਿਖੇ ਪ੍ਰਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੱਤਾਧਾਰੀ ਸਰਕਾਰ ਦੇ ਹਲਕਾ ਵਿਧਾਇਕ ਰਾਜਾ ਵੜਿੰਗ ਦੇ ਦਬਾ ਪਾਉਣ ‘ਤੇ ਐੱਸਡੀਐੱਮ ਵੱਲੋਂ ਦੋ ਉਮੀਦਵਾਰਾਂ ਦੇ ਪਹਿਲਾਂ ਪੇਪਰ ਰੱਦ ਕਰ ਦਿੱਤੇ ਅਤੇ ਹੁਣ ਤਿੰਨ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੇਪਰ ਵਾਪਿਸ ਲਏ ਜਾਣ ਬਾਰੇ ਕਿਹਾ ਹੈ, ਜਦੋਂਕਿ ਇਹ ਤਿੰਨੋਂ ਉਮੀਦਵਾਰ ਤਾਂ ਆਪਣੇ-ਆਪਣੇ ਵਾਰਡਾਂ ਵਿਚ ਚੋਣ ਪ੍ਰਚਾਰ ਕਰ ਰਹੇ ਸਨ ਅਤੇ ਕੱਲ੍ਹ ਪੇਪਰ ਵਾਪਸੀ ਲਈ ਐੱਸਡੀਐੱਮ ਦਫ਼ਤਰ ਵਿਖੇ ਗਏ ਹੀ ਨਹੀਂ ਸਨ। ਉਨ੍ਹਾਂ ਦੱਸਿਆ ਕਿ ਰਹਿੰਦੇ ਉਮੀਦਵਾਰਾਂ ਨੂੰ ਰਾਜਾ ਵੜਿੰਗ ਦੀ ਸ਼ਹਿ ‘ਤੇ ਪ੍ਰਸ਼ਾਸਨ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਕਰਕੇ ਸਾਰੇ ਉਮੀਦਵਾਰ ਮਾਨਸਿਕ ਤੌਰ ‘ਤੇ ਬੇਹੱਦ ਪ੍ਰਰੇਸ਼ਾਨ ਹਨ। ਉਨ੍ਹਾਂ ਦੇ ਪਰਿਵਾਰ ਦਹਿਸ਼ਤ ਦੇ ਮਹੌਲ ਅੰਦਰ ਰਹਿ ਰਹੇ ਹਨ ਇਸ ਲਈ ਜੋਨ ਇੰਚਾਰਜ, ਵਾਰਡਾਂ ਦੇ ਉਮੀਦਵਾਰ ਅਤੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਸਾਰਿਆਂ ਦੀ ਸਹਿਮਤੀ ਨਾ ਫੈਸਲਾ ਲਿਆ ਕਿ ਨਗਰ ਕੌਂਸਲ ਦੀਆਂ ਚੋਣਾਂ ਦਾ ਅਕਾਲੀ ਦਲ ਵੱਲੋਂ ਬਾਈਕਾਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਈਚਾਰਕ ਸਾਂਝ, ਅਮਨ ਤੇ ਸੁੱਖ ਸ਼ਾਂਤੀ ਦੇ ਹਾਮੀ ਹਾਂ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ ਇਸ ਲਈ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਇਸ ਮੌਕੇ ਬੀਬੀ ਗੁਰਦਿਆਲ ਕੌਰ ਮੱਲਣ, ਜਥੇਦਾਰ ਨਵਤੇਜ ਸਿੰਘ ਕਾਉਣੀ, ਐਡਵੋਕੇਟ ਗੁਰਮੀਤ ਮਾਨ ਤੋਂ ਇਲਾਵਾ ਸਾਰੇ ਜੋਨ ਇੰਚਾਰਜ ਸਾਰੇ ਉਮੀਦਵਾਰ, ਆਗੂ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ। ਵਰਣਨਯੋਗ ਹੈ ਕਿ ਐਸਡੀਐਮ ਦਫ਼ਤਰ ਵੱਲੋਂ ਬੀਤੀ ਰਾਤ ਨੋਟਿਸ ਬੋਰਡ ‘ਤੇ ਲਗਾਈ ਗਈ ਲਿਸਟ ਅਨੁਸਾਰ ਵਾਰਡ ਨੰ 3, ਵਾਰਡ ਨੰਬਰ 11 ਅਤੇ ਵਾਰਡ ਨੰ 14 ਤੋਂ ਅਕਾਲੀ ਉਮੀਦਵਾਰਾਂ ਅਤੇ ਵਾਰਡ ਨੰ 3 ਤੇ 10 ਤੋਂ ਆਮ ਆਦਮੀ ਪਾਰਟੀ ਦੇ ਅਤੇ ਵਾਰਡ ਨੰ 16 ਤੋਂ ਬੀਜੇਪੀ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਵਾਪਿਸ ਲਏ ਜਾਣ ਸਬੰਧੀ ਦਰਸਾਇਆ ਗਿਆ ਹੈ।

Today Now News

RELATED ARTICLES
- Advertisment -

POPULAR POSTS