ਕਿਸਾਨ ਆਗੂ ਨੇ ਕਿਹਾ ਕਿ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਜੋ ਆਪਣੇ ਹੰਕਾਰ ਕਰਕੇ ਢਾਈ ਮਹੀਨੇ ਤੋਂ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਸੰਘਰਸ਼ ਨੂੰ ਨਜ਼ਰ ਅੰਦਾਜ ਕਰ ਰਹੇ ਹਨ।

ਮਾਨਸਾ (ਟਿਕਰੀ ਦਿੱਲੀ) (ਗੁਰਜੰਟ ਸਿੰਘ ਬਾਜੇਵਾਲੀਆ) : ਟਿਕਰੀ ਬਾਰਡਰ ਤੇ ਸੰਘਰਸ਼ਮਈ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਿਸਾਨ ਸਭਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਕਿਹਾ ਕਿ ਜ਼ਮੂਹਰੀ ਕਦਰਾਂ ਕੀਮਤਾ ਦੀ ਪਰਵਾਹ ਨਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੰਕਾਰੀ ਤੇ ਤਾਨਾਸ਼ਾਹ ਰਵੱਈਆ ਤੇ ਕਿਸਾਨਾਂ ਦਾ ਅੰਤਮ ਜਿੱਤ ਸੰਘਰਸ਼ ਜਾਰੀ ਰੱਖਣ ਲਈ ਦ੍ਰਿੜ ਸੰਕਲਪ ਹੋਣਾ ਕਿਸਾਨ ਅੰਦੋਲਨ ਦੇ ਲੰਮਾ ਹੋਣ ਦਾ ਮੁੱਖ ਕਾਰਨ ਹੈ।
ਕਿਸਾਨ ਆਗੂ ਨੇ ਕਿਹਾ ਕਿ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਜੋ ਆਪਣੇ ਹੰਕਾਰ ਕਰਕੇ ਢਾਈ ਮਹੀਨੇ ਤੋਂ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਸੰਘਰਸ਼ ਨੂੰ ਨਜ਼ਰ ਅੰਦਾਜ ਕਰ ਰਹੇ ਹਨ।
ਉਹਨਾਂ ਦੀ ਥਾਂ ਤੇ ਜੇਕਰ ਕੋਈ ਹੋਰ ਪ੍ਰਧਾਨ ਮੰਤਰੀ ਹੁੰਦਾ ਤਾਂ ਪਹਿਲ ਕਰਕੇ ਕਿਸਾਨ ਆਗੂਆ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰ ਦਿੱਤਾ ਹੁੰਦਾ ਸਥਿਤੀ ਦਾ ਇਹ ਦੁਖਦਾਈ ਪਹਿਲੂ ਹੈ ਕਿ ਸਰਕਾਰ ਤੇ ਮੰਤਰੀਆਂ ਦੀਆ ਸ਼ਕਤੀਆ ਕੇਵਲ ਇਕ ਵਿਅਕਤੀ (ਮੋਦੀ) ਕੋਲ ਕੇਂਦਰਤ ਹੋ ਚੁੱਕੀਆਂ ਹਨ । ਮੰਤਰੀ ਵਿਚਾਰੇ ਕੇਵਲ ਕਠਪੁਤਲੀਆਂ ਮਾਤਰ ਹੀ ਹਨ । ਜੋ ਆਪਣੇ ਵੱਲੋ ਕੋਈ ਵੀ ਫੈਸਲਾ ਲੈਣ ਲਈ ਅਸਮਰੱਥ ਹਨ। ਇਸ ਕਰਕੇ ਹੀ ਦਰਜਨਾ ਵਾਰ ਕਿਸਾਨ ਨੇਤਾਵਾਂ ਨਾਲ ਹੋਈ ਗੱਲਬਾਤ ਦਾ ਕੋਈ ਸਾਰਥਕ ਨਤੀਜਾ ਸਾਹਮਣੇ ਨਹੀ ਆਇਆ ਹੈ। ਕਿਸਾਨ ਅੰਦੋਲਨ ਪਹਿਲਾ ਨਾਲੋ ਵੀ ਮਜ਼ਬੂਤ ਤੇ ਵਿਸ਼ਾਲ ਹੋ ਰਿਹਾ ਹੈ। ਰੋਜ਼ਾਨਾ ਹੋ ਰਹੀਆ ਮਹਾ ਪੰਚਾਇਤਾ ਵਿਚ ਲੱਖਾਂ ਦੇ ਇਕੱਠ ਤੇ 6 ਫਰਵਰੀ ਦਾ ਦੇਸ਼ ਵਿਆਪੀ ਚੱਕਾ ਜਾਮ ਇਸ ਦੇ ਪ੍ਰਤੱਖ ਪ੍ਰਮਾਣ ਹਨ। ਭਾਜਪਾ ਦਾ IT ਸੈੱਲ ਤੇ ਗੋਦੀ ਮੀਡੀਆ ਦਾ ਕਿਸਾਨ ਅੰਦੋਲਨ ਨੂੰ ਕਮਜ਼ੋਰ/ਬਦਨਾਮ ਕਰਨ ਲਈ ਕੂੜ ਪ੍ਰਚਾਰ ਅਸਫ਼ਲ ਰਿਹਾ ਹੈ ਅੰਦੋਲਨ ਕਾਲੇ ਕਾਨੂੰਨ ਵਾਪਸ ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਕੀਤੇ ਬਿਨਾਂ ਕਿਸੇ ਕੀਮਤ ਤੇ ਸਮਾਪਤ ਨਹੀ ਹੋਵੇਗਾ। ਕਿਸਾਨ ਆਗੂ ਅਰਸ਼ੀ ਨੇ ਅੰਤ ਵਿਚ ਕਿਹਾ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਹੋ ਰਹੀ ਮੀਟਿੰਗ ਵਿਚ ਸੰਘਰਸ਼ ਦੀ ਨਵੀਂ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ।






