16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅੰਤਰ ਜਿਲ੍ਹਾ ਟਰਾਈਡੈਂਟ ਕ੍ਰਿਕੇਟ ਕੱਪ 7 ਫਰਵਰੀ ਤੋਂ ਹੋਵੇਗਾ

ਅੰਤਰ ਜਿਲ੍ਹਾ ਟਰਾਈਡੈਂਟ ਕ੍ਰਿਕੇਟ ਕੱਪ 7 ਫਰਵਰੀ ਤੋਂ ਹੋਵੇਗਾ

ਪੰਜਾਬ ਦੀ ਕ੍ਰਿਕਟ ਨੂੰ ਉਚਾ ਚੁਕਣ ਲਈ ਟਰਾਈਡੈਂਟ ਗਰੁੱਪ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੁਆਰਾ ਵਿਢੀ ਗਈ ਮੁਹਿੰਮ

ਬਰਨਾਲਾ (ਕਰਨਪਰੀਤ ਧੰਦਰਾਲ) : ਪੰਜਾਬ ਦੀ ਕ੍ਰਿਕਟ ਨੂੰ ਉਚਾ ਚੁਕਣ ਲਈ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੇ ਪ੍ਰਧਾਨ ਪਦਮ ਸ੍ਰੀ ਰਜਿੰਦਰ ਗੁਪਤਾ ਜੀ ਦੁਆਰਾ ਵਿਢੀ ਗਈ ਮੁਹਿੰਮ ਤਹਿਤ ਇਕ ਮੀਟਿੰਗ ਜਿਸ ਵਿਚ ਲਗਭਗ 15 ਜਿਲਿਆਂ ਦੇ ਸੈਕਟਰੀ ਅਤੇ ਨੁਮਾਇੰਦਿਆਂ ਨਾਲ ਸ੍ਰੀ ਰਜਿੰਦਰ ਗੁਪਤਾ ਨੇ ਮੀਟਿੰਗ ਕੀਤੀ ਜਿਸ ਵਿਚ ਫੈਸਲਾ ਕੀਤਾ ਗਿਆ ਕਿ 7 ਫਰਵਰੀ ਤੋਂ ਪੰਜਾਬ ਪਧਰੀ ਟਰਈਡੈਂਟ ਕਪ ਪੰਜਾਬ ਦੇ ਵਖ ਵਖ ਜਿਲ੍ਹਆ ਵਿਚ ਕਰਵਾਇਆ ਜਾਵੇਗਾ। ਇਸ ਵਿਚ ਖਿਡਾਰੀਆਂ ਨੂੰ ਬਹੁਤ ਹੀ ਵਧੀਆ ਇਨਾਮਾ ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਵੇਂ ਜੇਤੂ ਟੀਮ ਨੂੰ 1.50 ਲਖ ਉਪ ਜੇਤੂ ਨੂੰ 1 ਲਖ, ਤੀਜੇ ਸਥਾਨ ਨੂੰ 50 ਹਜਾਰ, ਮੈਨ ਆਫ ਦਾ ਸੀਰੀਜ 21 ਹਜਾਰ, ਬੈਸਟ ਬਾਲਰ ਨੂੰ 11 ਹਜਾਰ, ਬਲੇਬਾਜ 11 ਹਜਾਰ, ਕੀਪਰ 11 ਹਜਾਰ, ਫੀਲਡਰ 11 ਹਜਾਰ ਅਤੇ ਟੀਮ ਦੇ ਸਾਰੇ ਖਿਡਾਰੀਆਂ ਨੂੰ ਕ੍ਰਿਕਟ ਕਿਟਾ, ਲੰਚ ਅਤੇ ਆਉਣ ਜਾਣ ਦਾ ਸਾਰਾ ਖਰਚਾ ਦਿਤਾ ਜਾਵੇਗਾ। ਸ੍ਰੀ ਗੁਪਤਾ ਜੀ ਨੇ ਦਸਿਆ ਕਿ ਉਨ੍ਹਾਂ ਦਾ ਇਕੋ ਇਕ ਮਕਸਦ ਪੰਜਾਬ ਦੀ ਕ੍ਰਿਕਟ ਨੂੰ ਉਚਾ ਚੁਕਣਾ ਹੈ ਅਤੇ ਪੰਜਾਬ ਦੇ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਅੰਤਰ ਰਾਸ਼ਟਰੀ ਪਧਰ ਦੇ ਯੋਗ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਖ ਵਖ ਜਿਲਿਆਂ ਵਿਚ ਖਿਡਾਰੀਆਂ ਨੂੰ ਕੋਚਿੰਗ ਦੇਣ ਲਈ ਕ੍ਰਿਕਟ ਅਕੈਡਮੀ ਖੋਲ੍ਹਣ ਲਈ ਵਿਸ਼ੇਸ ਉਪਰਾਲੇ ਕੀਤੇਜਾਣਗੇ। ਉਨ੍ਹਾਂ ਨੇ ਸਾਰੇ ਜਿਲਿਆਂ ਦੇ ਸੈਕਟਰੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕ੍ਰਿਕਟ ਦੀ ਬਿਹਤਰੀ ਲਈ ਦਿਨ ਰਾਤ ਹਾਜਰ ਹਨ। ਇਸ ਮੌਕੇ ਵਖ ਵਖ ਕਮੇਟੀ ਦਾ ਵੀ ਗਠਨ ਕੀਤਾ ਗਿਆ। ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਦੇ ਜਨਰਲ ਸਕਤਰ ਜਗਮੋਨ ਸਿੰਘ ਧਾਲੀਵਾਲ ਨੇ ਦਸਿਆ ਕਿ ਮਾਨਸਾ ਵਿਚ ਹੋਣ ਵਾਲੇ ਟਰਾਈਡੈਂਟ ਕਪ ਦੇ ਮੈਚਾਂ ਦੀਆਂ ਤਿਆਰੀਆਂ ਜੋਰਾ ਨਾਲ ਚਲ ਰਹੀਆਂ ਹਨ ਅਤੇ ਖਿਡਾਰੀਆਂ ਨੂੰ ਕਿਸੇ ਵੀ ਕਿਸਮ ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ। ਇਸਮੌਕੇ ਤੇ ਡਾ.ਏਜੀਐਸ ਬਾਵਾ, ਅਰੁਣ ਵਧਾਵਨ, ਹਰੀਸ਼ ਸ਼ਰਮਾ, ਕਮਲ ਅਰੋੜਾ, ਕ੍ਰਿਸ਼ਨ ਲਾਲ, ਪ੍ਰੋ. ਗੁਰਬਾਜ, ਸੇਖਰ ਸੁਕਲਾ, ਰੁਪਿੰਦਰ ਗੁਪਤਾ ਅਤੇ ਹੋਰ ਅਧਿਕਾਰੀ ਹਾਜਰ ਸਨ।

Today Now News

RELATED ARTICLES
- Advertisment -

POPULAR POSTS