ਉਂਨਟਾਰੀਓ ਫ਼ਰੈਂਡਜ਼ ਕਲੱਬ ਵੱਲੋਂ ਐਤਵਾਰ 24 ਜਨਵਰੀ 2021 ਨੂੰ ਮਿਨੀ ਕਹਾਣੀ ਜ਼ੂਮ ਮੀਟਿੰਗ ਦਾ ਆਯੋਜਨ ਕੀਤਾ ਗਿਆ

ਕੈਨੇਡਾ (ਰਾਮਿੰਦਰ ਵਾਲੀਆ) : ਉਂਨਟਾਰੀਓ ਫ਼ਰੈਂਡਜ਼ ਕਲੱਬ ਵੱਲੋਂ ਐਤਵਾਰ 24 ਜਨਵਰੀ 2021 ਨੂੰ ਮਿਨੀ ਕਹਾਣੀ ਜ਼ੂਮ ਮੀਟਿੰਗ ਦਾ ਆਯੋਜਨ ਓ ਐਫ ਸੀ ਤੇ ਵਰਲਡ ਪੰਜਾਬੀ ਕਾਨਫ਼ਰੰਸ ਦੇ ਪ੍ਰਧਾਨ ਸ : ਰਵਿੰਦਰ ਸਿੰਘ ਕੰਗ ਤੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਵੱਲੋ ਕੀਤਾ ਗਿਆ । ਓ ਐਫ਼ ਸੀ ਪ੍ਰਧਾਨ ਸ : ਰਵਿੰਦਰ ਸਿੰਘ ਕੰਗ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆ ਕਿਹਾ ਤੇ ਮੀਟਿੰਗ ਹੋਸਟ ਡਾਕਟਰ ਅਮਨਪ੍ਰੀਤ ਕੌਰ ਕੰਗ ਨੂੰਮੀਟਿੰਗ ਹੋਸਟ ਕਰਨ ਲਈ ਕਿਹਾ । ਡਾਕਟਰ ਅਮਨਪ੍ਰੀਤ ਕੌਰ ਕੰਗ ਨੇ ਬੇਹਤਰੀਨ ਤਰੀਕੇ ਨਾਲ ਹੋਸਟ ਦੀ ਜ਼ੁੰਮੇਵਾਰੀ ਨਿਭਾਈ । ਡਾਕਟਰ ਅਮਨਪ੍ਰੀਤ ਕੌਰ ਕੰਗ ਨੇ ਪ੍ਰਧਾਨ ਰਵਿੰਦਰ ਸਿੰਘ ਕੰਗ , ਚੇਅਰਮੈਨ ਅਜੈਬ ਸਿੰਘ ਚੱਠਾ ਤੇ ਵੂਮੈਨ ਵਿੰਗ ਦੀ ਪ੍ਰਧਾਨ ਰਮਿੰਦਰ ਵਾਲੀਆ ਦੀ ਉਪਸੱਥਿਤੀ ਬਾਰੇ ਮੈਂਬਰਜ਼ ਨੂੰ ਦੱਸਿਆ ਤੇ ਇਹਨਾਂ ਨੂੰ ਨਿੱਘਾ ਜੀ ਆਇਆ ਵੀ ਕਿਹਾ । ਮੀਟਿੰਗ ਵਿੱਚ 10 ਕਹਾਣੀਕਾਰਾਂ ਨੂੰ 5 ਮਿੰਟ ਵਿੱਚ ਆਪਣੀ ਕਹਾਣੀ ਸੁਣਾਉਣ ਦਾ ਮੋਕਾ ਦਿੱਤਾ ਗਿਆ । ਹਰ ਇਕ ਕਹਾਣੀਕਾਰ ਨੇ ਆਪਣੇ ਆਪਣੇ ਅੰਦਾਜ਼ ਵਿੱਚ 5 ਮਿੰਟ ਵਿੱਚ ਆਪਣੀ ਮਿਨੀ ਕਹਾਣੀ ਨੂੰ ਪੇਸ਼ ਕੀਤਾ । 1) ਡਾਕਟਰ ਇੰਦਰਪਾਲ ਕੌਰ – ਜ਼ਿਮੀਂਦਾਰ ਦੀ ਧੀ 2) ਰਜਿੰਦਰ ਕੌਰ – ਸੁਫ਼ਨੇ ਵਿੱਚ ਪੰਜਾਬ 3)ਤਰਸੇਮ ਗੋਪੀ ਕਾ – ਇਨਸਾਫ਼ 4)ਗੁਰਪ੍ਰੀਤ ਸਹੋਤਾ – ਕੰਮ ਕਿਹੜੇ 5)ਸਤਿੰਦਰ ਕੌਰ ਕਾਹਲੋਂ – ਇਨਸਾਨੀਅਤ 6)ਰੁਪਿੰਦਰ ਕੌਰ ਕੰਗ – ਫ਼ਰਕ 7) ਸੁਖਵਿੰਦਰ ਸਿੰਘ ਅਨਹਦ – ਚੋਰ8)ਗੁਰਜੀਤਅਜਨਾਲਾ – ਪਰੂਫ 9)ਵੀਨਾ ਰਾਣੀ – ਫਿੱਕੀਆਂ ਜਲੇਬੀਆਂ ਕਹਾਣੀਕਾਰਾਂ ਨੇ 5 ਮਿੰਟ ਵਿਚ ਮਿੰਨੀ ਕਹਾਣੀ ਆਪਣੇ ਅੰਦਾਜ਼ ਵਿਚ ਸੁਣਾ ਕੇ ਸਭ ਨੂੰ ਪ੍ਰਭਾਵਿਤ ਕੀਤਾ ਮਿੰਨੀ ਕਹਾਣੀ ਦੇ ਬਾਅਦ ਡਾਕਟਰ ਨਾਇਬ ਸਿੰਘ ਮੰਡੇਰ ਨੇ ਸਾਰੇ ਕਹਾਣੀਕਾਰਾਂ ਦੀ ਕਹਾਣੀ ਦਾ ਵਿਸ਼ਲੇਸ਼ਣ ਕੀਤਾ ਤੇ ਹਰੇਕ ਦੀ ਕਹਾਣੀ ਬਾਰੇ ਦੱਸਿਆ ਓਹਨਾ ਕਿਹਾ ਕਿ ਹਰ ਕਹਾਣੀਕਾਰ ਦੀ ਕਹਾਣੀ ਵਿਚ ਸੰਵਾਦ ਤੇ ਵਾਰਤਾਲਾਪ ਬਹੁਤ ਵਧੀਆ ਸੀ ਮਿੰਨੀ ਕਹਾਣੀ ਦੇ ਬਾਅਦ ਮਾਹੌਲ ਨੂੰ ਸੁਖਾਵਾਂ ਬਣਾਉਣ ਲਾਗੀ ਇੱਕ ਸੰਗੀਤਕ ਪ੍ਰੋਗਰਾਮ ਰੱਖਿਆ ਜਾਂਦਾ ਹੈ ਪ੍ਰਧਾਨ ਰਵਿੰਦਰ ਸਿੰਘ ਕੰਗ ਜੀ ਦਾ ਮੰਨਣਾ ਹੈ ਕਿ ਸੰਗੀਤ ਰੂਹ ਦੀ ਖੁਰਾਤ ਹੈ ਤੇ ਸੰਗੀਤ ਸੁਨ ਕੇ ਰੂਹ ਵੀ ਖੁਸ਼ ਹੋ ਜਾਂਦੀ ਹੈ ਸੰਗੀਤ ਸਾਡੀ ਜ਼ਿੰਦਗੀ ਦਾ ਖਾਸ ਹਿਸਾ ਹੁੰਦਾ ਹੈ
ਪ੍ਰਭ ਸਿੰਘ ਧੀਮਾਨ : ਨੀ ਤੂੰ ਨਰਕਾਂ ਨੂੰ ਜਾਵੇ , ਸੁਖਵਿੰਦਰ ਸਿੰਘ ਅਨਹਦ : ਕੋਈ ਗੀਤ ਹਵਾ ਵਰਗਾ, ਡਾਕਟਰ ਰਵਿੰਦਰ ਕੌਰ ਭਾਟੀਆ : ਪਿਆਰਾਂ ਦੇ ਪਾਰ ਖਿਲਾਰ ਕੇ, ਰਾਜਿੰਦਰ ਕੌਰ : ਅਜਾਇਬ ਸਿੰਘ ਚੱਠਾ, ਗੁਰਜੀਤ ਅਜਨਾਲਾ , ਤਰਸੇਮ ਗੋਪੀ ਕਾ : ਇਹ ਦੁਨੀਆਂ ਤੋਂ, ਗੁਰਪ੍ਰੀਤ ਸਹੋਟਾ : ਅਸੀਂ ਹਾਂ ਪੰਜਾਬੀ ਯਾਰੋ, ਆਸ਼ਾ ਸ਼ਰਮਾ : ਇੱਕ ਮੇਰੀ ਅੱਖ ਕਾਸ਼ਨੀ, ਸਰਦੂਲ ਸਿੰਘ ਭੱਲਾ : ਰਾਤਾਂ ਠੰਡੀਆਂ ਅੰਦੋਲਨ ਕਿਸਾਨ ਦਾ, ਕੁਲਵਿੰਦਰ ਵਿਰਕ : ਪੰਜ ਬਾਰੀਆਂ ਪਚਾਸੀ ਬੂਹੇ, ਡਾਕਟਰ ਅਮਨਦੀਪ ਕੌਰ ਕੰਗ : ਟੱਪੇ, ਨਦੀਮ ਅਫ਼ਜ਼ਲ ਗ਼ਜ਼ਲ, ਮਕਸੂਦ ਚੌਧਰੀ, ਮਨਜੀਤ ਕੌਰ ਧੀਮਾਨ : ਇਕ ਅੱਲੜ ਕੁੜੀ, ਕੁਲਬੀਰ ਸਿੰਘ : ਸੰਤ ਰਾਮ ਉਦਾਸੀ, ਇਹਨਾਂ ਸਬਨਾਂ ਨੇ ਬਹੁਤ ਵਧੀਆ ਗੀਤ ਪੇਸ਼ ਕਰਕੇ ਮਾਹੌਲ ਨੂੰ ਰੰਗੀਨ ਤੇ ਸੁਖਾਵਾਂ ਬਣਾ ਦਿੱਤਾ ਮੈਂਬਰਜ਼ ਦਾ ਇਹ ਮੰਨਣਾ ਹੈ ਕਿ ਇਸ ਤਾਰਨ ਲੱਗਦਾ ਹੈ ਕਿ ਜਿਵੇਂ ਅਸੀਂ ਪਰਿਵਾਰ ਵਿਚ ਬੈਠੇ ਹੋਈਏ ਸਾਨੂ ਕਦੀ ਵੀ ਓਪਰਾਪਣ ਮਹਿਸੂਸ ਨਹੀਂ ਹੋਇਆ ਮੀਟਿੰਗ ਵਿਚ ਸਮੇ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਚੈਅਰਮੈਨ ਅਜਾਇਬ ਸਿੰਘ ਚੱਠਾ ਤੇ ਰਾਮਿੰਦਰ ਵਾਲੀਆ ਨੇ ਹਾਜ਼ਰੀਨ ਮੈਂਬਰਜ਼ ਦਾ ਤੇ ਹੋਸਟ ਅਮਨਪ੍ਰੀਤ ਕੰਗ ਦਾ ਦਿਲੋਂ ਸ਼ੁਕਰਾਨਾ ਕੀਤਾ । ਮਿੰਨੀ ਕਹਾਣੀ ਦੀ ਇਹ ਜ਼ੂਮ ਮੀਟਿੰਗ ਸਫਲ ਰਹੀ ਪ੍ਰਬੰਧਕ ਤੇ ਮੈਂਬਰਜ਼ ਵਧਾਈ ਦੇ ਪਾਤਰ ਹਨ ।






