16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਦੀ ਸਰਕਾਰ ਨੂੰ ਤੁਰੰਤ ਰੱਦ ਕਰਨੇ ਚਾਹੀਦੇ ਹਨ ਕਾਲੇ ਕਾਨੂੰਨ : ਸਰਪੰਚ...

ਮੋਦੀ ਸਰਕਾਰ ਨੂੰ ਤੁਰੰਤ ਰੱਦ ਕਰਨੇ ਚਾਹੀਦੇ ਹਨ ਕਾਲੇ ਕਾਨੂੰਨ : ਸਰਪੰਚ ਬਾਜੇਵਾਲਾ

ਉਹਨਾਂ ਕਿਹਾ ਕਿ ਏਨੀ ਜਿਆਦਾ ਸਰਦੀ ਵਿੱਚ ਕਿਸਾਨ ਸੜਕਾਂ ਤੇ ਆਪਣੇ ਬੱਚਿਆਂ ਨਾਲ ਆਪਣੇ ਹੱਕਾਂ ਦੀ ਲੜਾਈ ਲਈ ਬੈਠੇ ਹਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕੇਂਦਰ ਦੀ ਮੋਦੀ ਸਰਕਾਰ ਨੂੰ ਆਪਣਾ ਅੜੀਅਲ ਰਵਈਆ ਛੱਡ ਕੇ ਤੁਰੰਤ ਰੱਦ ਕਰਨੇ ਚਾਹੀਦੇ ਹਨ ਖੇਤੀ ਸਬੰਧੀ ਕਾਲੇ ਕਾਨੂੰਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਨੌਜਵਾਨ ਕਾਂਗਰਸੀ ਆਗੂ ਤੇ ਸਰਪੰਚ ਪੋਹਲੋਜੀਤ ਸਿੰਘ ਨੇ ਕਿਹਾ | ਉਹਨਾਂ ਕਿਹਾ ਕਿ ਏਨੀ ਜਿਆਦਾ ਸਰਦੀ ਵਿੱਚ ਕਿਸਾਨ ਸੜਕਾਂ ਤੇ ਆਪਣੇ ਬੱਚਿਆਂ ਨਾਲ ਆਪਣੇ ਹੱਕਾਂ ਦੀ ਲੜਾਈ ਲਈ ਬੈਠੇ ਹਨ | ਇਸ ਸੰਘਰਸ਼ ਦੌਰਾਨ ਕਈ ਨੌਜਵਾਨ ਦੇ ਬਜ਼ੁਰਗ ਕਿਸਾਨ ਆਉਣੀ ਜਾਨ ਗਵਾ ਬੈਠੇ ਹਨ | ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ 26 ਜਨਵਰੀ ਦੀ ਕਿਸਾਨ ਟ੍ਰੈਕਟਰ ਪਰੇਡ ਤੋਂ ਪਹਿਲਾਂ ਕਾਨੂੰਨ ਰੱਦ ਕਰਨੇ ਚਾਹੀਦੇ ਹਨ ਤਾਂ ਜੋ ਕਿਸਾਨ ਵਾਪਿਸ ਆਪਣੇ ਘਰਾਂ ਨੂੰ ਵਾਪਿਸ ਜਾ ਸਕਣ | ਉਹਨਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੂੰ ਆਪਣੇ ਕਾਰਪੋਰੇਟ ਘਰਾਣਿਆਂ ਦੀ ਚਿੰਤਾ ਛੱਡ ਕੇ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਕਿਉਕਿ ਕਿਸਾਨ ਦੇਸ਼ ਦਾ ਅੰਨ ਦਾਤਾ ਹੈ ਤੇ ਕਿਸਾਨ ਹੀ ਦੇਸ਼ ਦਾ ਢਿੱਡ ਭਰਦਾ ਹੈ | ਕਿਸਾਨ ਦੇਸ਼ ਦੀ ਰੀਡ ਦੀ ਹੱਡੀ ਹੈ ਤੇ ਸਾਰੇ ਦੇਸ਼ ਦੀ ਅਰਥ ਵਿਵਸਥਾ ਕਿਸਾਨਾਂ ਦੇ ਨਿਰਭਰ ਕਰਦੀ ਹੈ | ਇਸ ਕਰਕੇ ਮੋਦੀ ਸਰਕਾਰ ਨੂੰ ਜਲਦ ਤੋਂ ਜਲਦ ਕਾਲੇ ਕਾਨੂੰਨ ਵਾਪਿਸ ਲੈਣੇ ਚਾਹੀਦੇ ਹਨ | ਇਸ ਮੌਕੇ ਜਸਵੰਤ ਸਿੰਘ ਮਿੰਟੂ,ਜਗਪਾਲ ਸਿੰਘ,ਬਿੱਕਰ ਸਿੰਘ (ਲਾਲਾ) ,ਰਾਵਲਾ ਸਿੰਘ ਪੰਚ, ਹਾਜ਼ਿਰ ਸਨ |

Today Now News

RELATED ARTICLES
- Advertisment -

POPULAR POSTS