16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਰੇਲਵੇ ਸਟੇਸ਼ਨ ਤੇ ਚਲਦਾ ਮੋਰਚਾ 116ਵੇ ਦਿਨ ਵਿਚ ਦਾਖਲ : ਕਿਸਾਨ ਜਥੇਬੰਦੀਆਂ

ਰੇਲਵੇ ਸਟੇਸ਼ਨ ਤੇ ਚਲਦਾ ਮੋਰਚਾ 116ਵੇ ਦਿਨ ਵਿਚ ਦਾਖਲ : ਕਿਸਾਨ ਜਥੇਬੰਦੀਆਂ

ਦਿੱਲੀ ਦੇ ਅੰਦਰ ਟਰੈਕਟਰ ਮਾਰਚ 26 ਜਨਵਰੀ ਨੂੰ ਸ਼ਾਂਤਮਈ ਪਰੇਡ ਕੀਤੀ ਜਾਵੇਗੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕਿਸਾਨ ਜੱਥੇਬੰਦੀਆਂ ਦੇ ਵੱਲੋਂ ਰੇਲਵੇ ਸਟੇਸ਼ਨ ਦੇ ਪਾਰਕ ਚ ਚੱਲਦਾ ਮੋਰਚਾ ਅੱਜ 116ਵੇ ਦਿਨਾਂ ਦਾ ਹੋ ਗਿਆ ਹੈ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਵਿੰਦਰ ਸ਼ਰਮਾ ਖਿਆਲਾ, ਨੇ ਸੰਬੋਧਨ ਵਿਚ ਕਿਹਾ ਕਿ ਦਿੱਲੀ ਦੇ ਅੰਦਰ ਟਰੈਕਟਰ ਮਾਰਚ 26 ਜਨਵਰੀ ਨੂੰ ਸ਼ਾਂਤਮਈ ਪਰੇਡ ਕੀਤੀ ਜਾਵੇਗੀ ਜਿਸ ਵਿੱਚ 25 ਜਨਵਰੀ ਤੱਕ ਸਮੁੱਚੇ ਪੰਜਾਬ ਦੇ ਟਰੈਕਟਰ ਅਤੇ ਘਰ ਘਰ ਦਾ ਬੰਦਾ ਦਿੱਲੀ ਦੇ ਟਰੈਕਟਰ ਮਾਰਚ ਵਿਚ ਸ਼ਾਮਲ ਹੋਵੇਗਾ ਤਾਂ ਕਿ ਕਾਰੋਪਰੇਟ ਘਰਾਣਿਆਂ ਅਡਵਾਨੀ ਅੰਬਾਨੀਆਂ ਦੀ ਦਲਾਲ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਕਾਨੂੰਨ ਵਾਪਸ ਕਰਵਾਏ ਜਾਣ ਕਿਸਾਨ ਮਜ਼ਦੂਰ ਜਥੇਬੰਦੀਆਂ ਉਨ੍ਹਾਂ ਸਮਾਂ ਦਮ ਨਹੀਂ ਲੈਣਗਈਆਂ ਜਿੰਨਾ ਸਮਾਂ ਮੋਦੀ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਕਿਸਾਨ ਜਥੇਬੰਦੀਆਂ ਪੂਰੀ ਤਰ੍ਹਾਂ ਇਸ ਗੱਲ ਤੋਂ ਜਾਣੂ ਹਨ ਕਿ ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਦੇ ਨਾਲ ਮਜ਼ਦੂਰ ਦੁਕਾਨਦਾਰ ਆੜ੍ਹਤੀ ਅਤੇ ਛੋਟੇ ਕਾਰੋਬਾਰੀਆਂ ਦਾ ਉਜਾੜਾ ਤਾਹਿ ਹੈ ਇਹ ਸੰਘਰਸ਼ ਭਾਵੇਂ ਸਾਲਾਂ ਬੰਦੀ ਕਿਉਂ ਨਾ ਚਲਾਉਣਾ ਪਵੇ ਪਰ ਮੋਦੀ ਸਰਕਾਰ ਦੁਆਰਾ ਲਿਆਂਦੇ ਤਿੰਨ ਖੇਤੀ ਵਿਰੋਧੀ ਕਨੂੰਨਾ ਨੂੰ ਰੱਦ ਕਰਵਾ ਕੇ ਦਮ ਲਵਾਂਗੇ ! ਇਸ ਮੌਕੇ ਤੇਜ ਚਕੇਰੀਆ, ਸੁਖਚਰਨ ਸਿੰਘ ਦਾਨੇਵਾਲੀਆ ਮੇਜਰ ਸਿੰਘ ਦੂਲੋਵਾਲ ਇਕਬਾਲ ਸਿੰਘ ਮਾਨਸਾ ਆਦਿ ਕਿਸਾਨ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS