16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦੇਸ ਦਾ 72 ਵਾਂ  ਗਣਤੰਤਰ ਦਿਹਾੜਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ...

ਦੇਸ ਦਾ 72 ਵਾਂ  ਗਣਤੰਤਰ ਦਿਹਾੜਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਦੀ ਮੱਦਦ ਕਰਕੇ ਮਨਾਇਆ।

ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਾਡੇ ਸਭ ਵਾਸਤੇ ਵਿਸੇਸ਼ ਦਿਨ ਹੈ ਅਤੇ ਅੱਜ ਸਾਨੂੰ ਲੋੜਵੰਦਾਂ ਦੀ ਮੱਦਦ ਕਰਕੇ ਬਹੁਤ ਖੁਸ਼ੀ ਮਿਲ ਰਹੀ ਹੈ

ਫਿਰੋਜ਼ਪੁਰ (ਹਰਜਿੰਦਰ ਕਤਨਾ) : ਮਾਨਵਤਾ ਦੀ ਭਲਾਈ ਲਈ ਕੰਮ ਕਰ ਰਹੀ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦੇਸ ਦਾ 72 ਵਾਂ ਗਣਤੰਤਰ ਦਿਹਾੜਾ ਲੋੜਵੰਦਾਂ ਦੀ ਆਰਥਿਕ ਮੱਦਦ ਕਰਕੇ ਮਨਾਇਆ ਗਿਆ।  ਇਸ ਸਮੇੇਂ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਇਸਤਰੀ ਵਿੰਗ ਦੀ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਨੇ ਦੱਸਿਆ ਕਿ ਸੰਸਥਾ ਦੇ ਮੁੱਖੀ ਡਾ ਐਸ ਪੀ ਸਿੰਘ ਓਬਰਾਏ ਅਤੇ ਕੌਮੀਂ ਪ੍ਰਧਾਨ ਸ: ਜੱਸਾ ਸਿੰਘ ਸੰਧੂ ਦੇ ਆਦੇਸ਼ਾਂ ਮੁਤਾਬਕ ਤਲਵੰਡੀ ਭਾਈ ਸਥਿੱਤ ਸੰਸਥਾ ਦੇ ਜਿਲ੍ਹਾ ਦੇ ਜਿਲ੍ਹਾ ਦਫ਼ਤਰ ਵਿੱਚ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਤਕਸੀਮ ਕੀਤੇ ਗਏ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਾਡੇ ਸਭ ਵਾਸਤੇ ਵਿਸੇਸ਼ ਦਿਨ ਹੈ ਅਤੇ ਅੱਜ ਸਾਨੂੰ ਲੋੜਵੰਦਾਂ ਦੀ ਮੱਦਦ ਕਰਕੇ ਬਹੁਤ ਖੁਸ਼ੀ ਮਿਲ ਰਹੀ ਹੈ।  ਉਨ੍ਹਾਂ ਹੋਰ ਕਿਹਾ ਕਿ ਜਿੱਥੇ ਜਰੂਰਤ ਮੰਦ ਲੋਕਾਂ ਦੀ ਆਰਥਿਕ  ਸਹਾਇਤਾ ਕੀਤੀ ਜਾਂਦੀ ਹੈ ਉੱਥੇ ਟਰੱਸਟ ਵੱਲੋਂ ਮੁਫਤ ਕੰਪਿਊਟਰ ਅਤੇ ਸਿਲਾਈ ਸੈਂਟਰ ਖੋਲ ਕੇ ਨੋਜਵਾਨ ਲੜਕੇ ਲੜਕੀਆਂ ਨੂੰ ਹੁਨਰਮੰਦ ਬਨਾਇਆ ਜਾਂਦਾ ਹੈ ਤਾਂ ਜੋ ਉਹ ਆਪਣੀ ਜਿੰਦਗੀ ਨੂੰ ਹੋਰ ਬੇਹਤਰ ਢੰਗ ਨਾਲ ਜੀ ਸਕਣ। ਉਨ੍ਹਾਂ ਹੋਰ ਕਿਹਾ ਕਿ ਇਸ ਤੋਂ ਇਲਾਵਾ ਲੋਕ ਭਲਾਈ ਦੇ ਕਈ ਹੋਰ ਕਾਰਜ਼ ਵੀ ਵਿੱਢੇ ਹੋਏ ਹਨ । ਇਸ ਮੋਕੇ ਤੇ ਸੰਜੀਵ ਬਜਾਜ, ਬਲਵੰਤ ਸਿੰਘ ਬਰਾੜ, ਬਹਾਦਰ ਸਿੰਘ ਭੁੱਲਰ, ਨਰਿੰਦਰ ਬੇਰੀ, ਸੁਖਜੀਤ ਸਿੰਘ ਹਰਾਜ, ਗੁਰਪ੍ਰੀਤ ਸਿੰਘ ਘੜਿਆਲ,ਲਖਵਿੰਦਰ ਸਿੰਘ ਕਰਮੂਵਾਲਾ ਅਤੇ ਪਰੇਮ ਮਨਚੰਦਾ  ਸਮੇਤ ਸੰਸਥਾਂ ਦੇ ਹੋਰ ਮੈਂਬਰ ਵੀ ਮੋਜੂਦ ਸਨ।

Today Now News

RELATED ARTICLES
- Advertisment -

POPULAR POSTS