ਮਹਿਮਾ ਪਿੰਡ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਵਾਸਤੇ ਇੱਕ ਲੱਖ ਪੈਂਤੀ ਹਾਜ਼ਰ ਦਾ ਚੈੱਕ ਵੀ ਦਿੱਤਾ

ਫਿਰੋਜ਼ਪੁਰ (ਭੁਪਿੰਦਰ ਸਿੰਘ ਮਹਿਮਾ) : ਪਿਛਲੇ ਦਿਨੀਂ ਫਿਰੋਜ਼ਪੁਰ ਦੇ ਪਿੰਡ ਮਹਿਮਾ ਵਿਖੇ ਇਕ ਕਿਸਾਨ ਨਸੀਬ ਸਿੰਘ ਮਹਿਮਾ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਿੱਤੀ ਗਈ ਸੀ ਆਪਣੇ ਸੁਸਾਈਡ ਨੋਟ ਵਿੱਚ ਕਿਸਾਨ ਨਸੀਬ ਸਿੰਘ ਮਹਿਮਾ ਨੇ ਲਿਖਿਆ ਸੀ ਕਿ ਉਹ ਕੇੰਦਰ ਸਰਕਾਰ ਦੁਆਰਾ ਕਿਸਾਨਾਂ ਨਾਲ ਹੋ ਰਹੀ ਬੇਇਨਸਾਫ਼ੀ ਤੋਂ ਬਹੁਤ ਦੁਖੀ ਹਨ ਤੇ ਕਿਸਾਨਾਂ ਦੀ ਇਹ ਹਾਲਾਤ ਉਹਨਾਂ ਤੋਂ ਦੇਖੀ ਨਹੀਂ ਜਾ ਰਹੀ ਜਿਸ ਕਰਕੇ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ

ਅੱਜ ਹਲਕਾ ਗੁਰੂ ਹਰਸਹਾਏ ਤੋਂ ਵਿਧਾਇਕ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਹੀਦ ਕਿਸਾਨ ਨਸੀਬ ਸਿੰਘ ਮਹਿਮਾ ਦੇ ਘਰ ਪਹੁੰਚ ਕੇ ਦੁੱਖ ਸਾਂਝਾ ਕੀਤਾ ਅਤੇ ਪੰਜ ਲੱਖ ਰੁਪਏ ਸਹਾਇਤਾ ਰਾਸ਼ੀ ਦਾ ਚੈੱਕ ਪਰਿਵਾਰ ਨੂੰ ਸੌਂਪੀਆਂ ਇਸ ਤੋਂ ਇਲਾਵਾ ਰਾਣਾ ਗੁਰਮੀਤ ਸਿੰਘ ਸੋਢੀ ਨੇ ਇੱਕ ਲੱਖ ਪੈਂਤੀ ਹਜ਼ਾਰ ਰੁਪਏ ਦਾ ਚੈੱਕ ਪਿੰਡ ਦੇ ਵਿਕਾਸ ਕਾਰਜਾਂ ਲਈ ਸਥਾਨਕ ਪੰਚਾਇਤ ਨੂੰ ਵੀ ਦਿੱਤਾ






