ਜੋ ਕਿਸਾਨ ਦਿੱਲੀ ਧਰਨੇ ’ਤੇ ਬੈਠੇ ਹਨ, ਉਹਨਾਂ ਦੇ ਸਮੂਹ ਨੰਬਰਦਾਰ ਕਿਸਾਨਾਂ ਦੇ ਨਾਲ ਖੜ੍ਹੇ ਹਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੰਜਾਬ ਨੰਬਰਦਾਰ ਯੂਨੀਅਨ ਰਜਿ: 643 (ਸਮਰਾ) ਗਰੁੱਪ ਦੀ ਮੀਟਿੰਗ ਤਹਿਸੀਲ ਪ੍ਰਧਾਨ ਨਾਜਰ ਸਿੰਘ ਖਿਆਲਾ ਦੀ ਪ੍ਰਧਾਨਗੀ ਹੇਠ ਨੰਬਰਦਾਰ ਭਵਨ ਤਹਿਸੀਲ ਮਾਨਸਾ ਵਿਖੇ ਹੋਈ। ਜਿਸ ਵਿੱਚ ਸਮੂਹ ਨੰਬਰਦਾਰਾਂ ਨੇ ਭਾਗ ਲਿਆ। ਜਿਸ ਵਿੱਚ ਪ੍ਰਧਾਨ ਨਾਜਰ ਸਿੰਘ ਨੇ ਕਿਹਾ ਕਿ ਜੋ ਕਿਸਾਨ ਦਿੱਲੀ ਧਰਨੇ ’ਤੇ ਬੈਠੇ ਹਨ, ਉਹਨਾਂ ਦੇ ਸਮੂਹ ਨੰਬਰਦਾਰ ਕਿਸਾਨਾਂ ਦੇ ਨਾਲ ਖੜ੍ਹੇ ਹਨ ਅਤੇ ਜੋ ਵੀ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਪਈ ਤਾਂ ਉਹ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਨਗੇ ਅਤੇ ਧਰਨੇ ਵਿੱਚ ਵੀ ਸ਼ਾਮਿਲ ਹੋਣਗੇ। ਜੋ ਨੰਬਰਦਾਰਾਂ ਦੀਆਂ ਮੰਗਾਂ ਹਨ ਜਿਵੇਂ ਨੰਬਰਦਾਰ ਦੇ ਲੜਕੇ ਨੂੰ ਨੰਬਰਦਾਰ ਬਣਾਇਆ ਜਾਵੇ, ਬੱਸ ਕਿਰਾਇਆ ਮੁਆਫ਼ ਕੀਤਾ ਜਾਵੇ, ਬੀਮਾ ਪਾਲਿਸੀ ਲਾਗੂ ਕੀਤੀ ਜਾਵੇ, ਹਰਿਆਣਾ ਦੀ ਤਰਜ ’ਤੇ ਮੰਗਾਂ ਮੰਨੀਆਂ ਜਾਣ ਅਤੇ 26 ਜਨਵਰੀ ਨੂੰ ਸਮਾਜ ਸੇਵੀ ਅਤੇ ਵਧੀਆ ਕੰਮਾਂ ਵਾਲੇ ਨੰਬਰਦਾਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇ। ਮੀਟਿੰਗ ਵਿੱਚ ਜੋ ਨੰਬਰਦਾਰ ਦਿੱਲੀ ਦੇ ਧਰਨੇ ਤੇ ਹਾਜ਼ਰੀ ਲਗਵਾ ਕੇ ਵਾਪਿਸ ਆਪਣੇ ਘਰਾਂ ਨੂੰ ਆਏ ਹਨ ਉਹਨਾਂ ਦਾ ਤਹਿਸੀਲ ਪ੍ਰਧਾਨ ਨਾਜਰ ਸਿੰਘ ਖਿਆਲਾ ਨੇ ਅਤੇ ਸਮੂਹ ਨੰਬਰਦਾਰਾਂ ਨੇ ਉਹਨਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਦੀ ਹੌਸਲਾ ਵਧਾਈ ਕੀਤੀ। ਇਸ ਮੌਕੇ ਸਤਿੰਦਰ ਮਾਨਸਾ, ਨਰਦੇਵ ਧਿੰਗੜ, ਪ੍ਰੀਤਮ ਕੋਟਲੱਲੂ, ਕਾਕਾ ਚਕੇਰੀਆਂ, ਰਾਜਾ ਕੋਟਲੱਲੂ, ਜਗਰੂਪ ਸੱਦਾ ਸਿੰਘ ਵਾਲਾ, ਕੁਲਵੰਤ ਰਾਮਦਿੱਤੇ ਵਾਲਾ, ਬਲਦੇਵ ਕੋਟੜਾ, ਹਾਕਮ ਕੋਟੜਾ, ਗੁਰਦੀਪ ਅਤਲਾ ਖੁਰਦ, ਬਲਵੀਰ ਤਲਵੰਡੀ ਅਕਲੀਆ, ਜੱਗਾ ਅਸਪਾਲ, ਗਮਦੂਰ ਮੌਜੀਆ, ਬਲਵਿੰਦਰ ਖਿਲਨ, ਬਲਕਰਨ ਮੂਸਾ, ਗੁਲਜ਼ਾਰ ਬੱਪੀਆਣਾ, ਜਗਦੇਵ ਕੱਲੋ, ਸੁਖਪਾਲ ਮੂਸਾ, ਰਾਜ ਛਾਪਿਆਂਵਾਲੀ, ਸੇਵਕ ਬਹਿਣੀਵਾਲ, ਹਰਬੰਸ ਗਾਗੋਵਾਲ, ਕਰਨੈਲ ਖਿਆਲਾ, ਜਗਰਾਜ ਮਾਖਾ, ਦਲਜੀਤ ਫਫੜੇ ਹਾਜ਼ਰ ਸਨ।





