16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਮ ਬਣੀ ਅੱਕੀ ਕੌਰ ਲਈ ਵਰਦਾਨ

ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਮ ਬਣੀ ਅੱਕੀ ਕੌਰ ਲਈ ਵਰਦਾਨ

ਕੋਵਿਡ ਦੇ ਸਮੇਂ ਵਿੱਚ ਨੌਕਰੀ ਮਿਲਣਾ ਚਮਤਕਾਰ ਤੋਂ ਘੱਟ ਨਹੀਂ : ਅੱਕੀ ਕੌਰ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਹੁਨਰਮੰਦ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਤਹਿਤ ਮਾਨਸਾ ਜ਼ਿਲ੍ਹੇ ਅੰਦਰ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਲੇਸਮੈਂਟ ਕੈਂਪ ਅਤੇ ਮੇਲੇ ਲਗਾ ਕੇ ਨੌਜਵਾਨਾਂ ਨੂੰ ਵੱਡੀਆਂ ਕੰਪਨੀਆਂ ਵਿੱਚ ਰੋਜ਼ਗਾਰ ਲਈ ਭੇਜਿਆ ਜਾ ਰਿਹਾ ਹੈ।

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਮਾਨਸਾਹੀਆ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੋਜ਼ਗਾਰ ਮੁਹਿੰਮ ਵਿੱਚ ਵੱਡੇ ਪੱਧਰ ’ਤੇ ਲੜਕੀਆਂ ਨੂੰ ਵੀ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਹ ਆਪਣੇ ਪੈਰ੍ਹਾਂ ਸਿਰ ਖੜ੍ਹੀਆਂ ਹੋਣ ਵਿੱਚ ਸਫ਼ਲ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਅਜਿਹੀ ਹੀ ਇੱਕ ਲੜਕੀ ਅੱਕੀ ਕੌਰ ਪੁੱਤਰੀ ਸ਼੍ਰੀ ਕਾਲਾ ਸਿੰਘ ਪਿੰਡ ਭੰਮੇ ਖੁਰਦ ਤਹਿਸੀਲ ਸਰਦੂਲਗੜ੍ਹ ਦੀ ਰਹਿਣ ਵਾਲੀ ਹੈ, ਜਿਸ ਦੀ ਉਮਰ 21 ਸਾਲ ਹੈ ਅਤੇ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਇਸ ਲੜਕੀ ਨੂੰ ਬਰਨਾਲਾ ਦੇ ਟਰਾਈਡੈਂਟ ਗਰੁੱਪ ਵਿਖੇ ਨੌਕਰੀ ਪ੍ਰਾਪਤ ਹੋਈ ਹੈ।

ਇਸ ਸਬੰਧੀ ਅੱਕੀ ਕੌਰ ਨੇ ਦੱਸਿਆ ਕਿ ਮੇਰੇ ਪਿਤਾ ਜੀ ਭੱਠੇ ਉੱਪਰ ਲੇਬਰ ਦਾ ਕੰਮ ਕਰਦੇ ਹਨ ਅਤੇ ਆਮਦਨ ਦੇ ਵਸੀਲੇ ਘੱਟ ਹੋਣ ਕਾਰਨ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਦਾ ਹੈ।ਉਸਨੇ ਦੱਸਿਆ ਕਿ ਬਾਰਵÄ ਪਾਸ ਕਰਨ ਉਪਰੰਤ ਮੈਂ ਆਪਣੇ ਲਈ ਨੌਕਰੀ ਦੀ ਤਲਾਸ਼ ਕਰ ਰਹੀ ਸੀ ਅਤੇ ਕੋਵਿੰਡ-19 ਮਹਾਂਮਾਰੀ ਦੇ ਚੱਲਦਿਆਂ ਕਿਸੇ ਪਾਸੇ ਨੌਕਰੀ ਨਾ ਮਿਲਣ ’ਤੇ ਮੈਂ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰ ਰਹੀ ਸੀ। ਅੱਕੀ ਕੌਰ ਨੇ ਦੱਸਿਆ ਕਿ 9 ਮਾਰਚ 2020 ਤੋਂ ਮੈਂ ਆਪਣਾ ਨਾਮ ਰੋਜ਼ਗਾਰ ਦਫ਼ਤਰ ਮਾਨਸਾ ਵਿਖੇ ਦਰਜ ਕਰਵਾਇਆ।

ਉਸਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵੱਲੋਂ ਬਲਾਕ ਸਰਦੂਲਗੜ੍ਹ ਦੀਆਂ ਲੜਕੀਆਂ ਨੂੰ ਮੁਫ਼ਤ ਬੱਸਾਂ ਰਾਹੀਂ ਟਰਾਈਡੈਂਟ ਗਰੁੱਪ ਸੰਘੇੜਾ ਪਲਾਟ ਵਿੱਖੇ ਲੈ ਕੇ ਜਾਇਆ ਗਿਆ। ਟਰਾਈਡੈਂਟ ਗਰੁੱਪ ਸੰਘੇੜਾ ਵਿੱਖੇ ਮੈਂ ਆਪਣੇ ਦਸਤਾਵੇਜ਼ ਚੈਕ ਕਰਵਾਉਣ ਬਾਅਦ ਟੈਸਟ ਪਾਸ ਕਰ ਲਿਆ ਅਤੇ ਆਖਿਰ ਮੈਂ ਇਸ ਕੰਪਨੀ ਵਿੱਚ ਚੋਣ ਹੋ ਗਈ।

ਅੱਕੀ ਕੌਰ ਨੇ ਦੱਸਿਆ ਕਿ ਇਹ ਮੇਰੇ ਲਈ ਸੱਚਮੁੱਚ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ । ਉਸਨੇ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸਮੇਂ-ਸਮੇਂ ’ਤੇ ਬੇਰੁਜਗਾਰ ਨੌਜਵਾਨਾਂ ਨੂੰ ਨੌਕਰੀਆਂ ਬਾਰੇ ਸੰਦੇਸ਼ ਭੇਜਦੇ ਹਨ ਅਤੇ ਉਨ੍ਹਾਂ ਦੇ ਸਿਲੈਕਟ ਹੋਣ ਵਿੱਚ ਪੂਰੀ ਮਦਦ ਕਰਦੇ ਹਨ।

Today Now News

RELATED ARTICLES
- Advertisment -

POPULAR POSTS