ਸੰਘੇੜਾ ਦੇ ਵੱਡੇ ਗੁਰਦੁਆਰੇ ਵਿੱਚੋਂ ਬਰਾਮਦ ਕੀਤਾ ਲਾਪਤਾ ਲੜਕੇ ਨੂੰ

ਬਰਨਾਲਾ (ਕਰਨਪਰੀਤ ਧੰਦਰਾਲ) : ਦਿਮਾਗੀ ਸੰਤੁਲਨ ਠੀਕ ਨਾਂ ਹੋਣ ਕਾਰਣ ਰਾਮਗੜੀਆਂ ਰੋਡ ਦੇ ਨਿਵਾਸੀ ਰਣਜੀਤ ਸਿੰਘ ਪੁੱਤਰ ਹਰਦੀਪ ਸਿੰਘ ਪੁਤਰ ਹਰਦੁਆਰੀ ਸਿੰਘ ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਹੋ ਗਿਆ ਸੀ ਜਿਸ ਦੀ ਸੂਚਨਾਂ ਲੜਕੇ ਦੇ ਪਿਤਾ ਨੇਂ ਪੁਲਿਸ ਨੂੰ ਦਿੱਤੀ । ਪੀ.ਸੀ.ਆਰ ਨੰਬਰ-6 ਏ.ਐਸ.ਆਈ ਜਸਵੀਰ ਸਿੰਘ ਤੇ ਕਾਂਸਟੇਬਲ ਸੁਰਜੀਤ ਸਿੰਘ ਨੇਂ ਪੁੱਛ ਪੜਤਾਲ ਕਰਦਿਆਂ ਸੰਘੇੜਾ ਦੇ ਵੱਡਾ ਗੁਰਦੁਆਰੇ ਵਿੱਚੋਂ ਇਸ ਨੂੰ ਬਰਾਮਦ ਕਰਕੇ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ । ਇਸ ਮੌਕੇ ਮਾਪਿਆਂ ਨੇਂ ਪੀ.ਸੀ.ਆਰ ਵਾਲਿਆਂ ਦਾ ਧੰਨਵਾਦ ਕੀਤਾ ।






