16 ਬੋਰੀਆਂ ਚੂਰਾ ਪੋਸਤ ਅਤੇ 1.5 ਕਿੱਲੋ ਅਫੀਮ ਕੀਤੀ ਜ਼ਬਤ

ਮੋਗਾ (ਹਰਪਾਲ ਸਹਾਰਨ) : ਮੋਗਾ ਪੁਲਿਸ ਨੂੰ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਵਿਚ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋਂ 16 ਬੋਰੀਆਂ ਚੂਰਾ ਪੋਸਤ ਅਤੇ 1.5 ਕਿੱਲੋ ਅਫੀਮ ਬਰਾਮਦ ਕਰਕੇ ਨਸ਼ਾ ਤਸਕਰਾਂ ਦੇ ਗਿਰੋਹ ਦਾ ਪਰਦਾ ਫਾਸ਼ ਕੀਤਾ ਗਿਆ
1) ਐੱਫ.ਆਈ. ਆਰ. ਨੰਬਰ 247 ਮਿਤੀ 22.12.2020 U/S 15 ਐੱਨ.ਡੀ.ਪੀ.ਐੱਸ. ਐਕਟ, ਥਾਣਾ ਧਰਮਕੋਟ ਤਹਿਤ 16 ਬੋਰੀਆਂ ਚੂਰਾ ਪੋਸਤ ਬਰਾਮਦ ਕੀਤੀ ਜਾ ਚੁੱਕੀ ਹੈ 4 ਦੋਸ਼ੀ ਪਵਨ ਸਿੰਘ ਪੁੱਤਰ ਦਰਸ਼ਨ ਸਿੰਘ, ਵਾਸੀ ਗੱਤੀ ਜੱਟਾਂ, ਮੋਗਾ – ਗੁਰਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਚੱਕ ਕੰਨੀਆਂ ਜ਼ਿਲਾ ਮੋਗਾ – ਬਿੱਟੂ ਉਰਫ ਕਿਸਮਤ ਰਾਜ ਪੁੱਤਰ ਮੱਖਣ ਸਿੰਘ ਵਾਸੀ ਗੱਤੀ ਜੱਟਾਂ, ਜ਼ਿਲਾ ਮੋਗਾ ਅਤੇ ਦਿਲਬਾਗ਼ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗੱਤੀ ਜੱਟਾਂ, ਜ਼ਿਲਾ ਮੋਗਾ

ਐੱਫ.ਆਈ. ਆਰ. ਨੰਬਰ 139 ਮਿਤੀ 21.12.2020 U/S 18 ਐੱਨ.ਡੀ.ਪੀ.ਐੱਸ. ਐਕਟ, ਥਾਣਾ ਕੋਟ ਈਸੇ ਖਾਨ ਤਹਿਤ 3 ਦੋਸ਼ੀ ਸਰਦੂਲ ਸਿੰਘ ਪੁੱਤਰ ਸੰਤੋਖ ਸਿੰਘ, ਪਰਮਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਕਾਲਾ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਗੋਲੇਵਾਲਾ ਜ਼ਿਲਾ ਫਰੀਦਕੋਟ, ਗਿਰਫ਼ਤਾਰ ਕੀਤੇ ਅਤੇ ਇਹਨਾਂ ਦੇ ਕਬਜ਼ੇ ਵਿਚੋਂ 1.5 ਕਿੱਲੋ ਅਫੀਮ ਬਰਾਮਦ ਕੀਤੀ ਗਈ






