ਖੇਤੀ ਸੁਧਾਰ ਕਾਲੇ ਕਾਨੂੰਨਾਂ ਖਿਲਾਫ਼ ਚੱਲ ਰਿਹਾ ਦੇਸ ਵਿਆਪੀ ਅੰਦੋਲਨ ਸਿਖਰਾਂ ਉੱਤੇ ਹੈ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਖੇਤੀ ਸੁਧਾਰ ਕਾਲੇ ਕਾਨੂੰਨਾਂ ਖਿਲਾਫ਼ ਚੱਲ ਰਿਹਾ ਦੇਸ ਵਿਆਪੀ ਅੰਦੋਲਨ ਸਿਖਰਾਂ ਉੱਤੇ ਹੈ। ਹਰ ਧਰਮ, ਹਰ ਵਰਗ, ਹਰ ਜਥੇਬੰਦੀ ਕਿਸਾਨਾਂ ਦਾ ਪੂਰਾ ਸਹਿਯੋਗ ਦੇ ਰਹੀ ਹੈ। ਪਰ ਕੇਦਰ ਸਰਕਾਰ ਕੁਝ ਤਬਕਿਆਂ ਨੂੰ ਪਰੇਸਾਨ ਕਰਨ ਤੇ ਤੁਲੀ ਹੈ ਤਾਂ ਜੋ ਕਿਸਾਨਾਂ ਦੇ ਸਘੰਰਸ ਵਿੱਚ ਵਿਘਨ ਪਾਇਆਂ ਜਾ ਸਕੇ। ਇਸ ਦੀ ਉਦਾਹਰਣ ਆੜਤੀਆਂ ਦੇ ਘਰਾਂ ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇ ਮਾਰਨ ਦੀ ਹੈ। ਲੋਕ ਇਨਸਾਫ਼ ਪਾਰਟੀ ਜਿਲ੍ਹਾ ਮਾਨਸਾ ਤੋਂ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਸਖਤ ਸਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਇਹ ਆੜਤੀਆਂ ਦੇ ਘਰਾ ਤੇ ਛਾਪੇ ਕੇਂਦਰ ਸਰਕਾਰ ਦੇ ਇਸਾਰੇ ਤੇ ਮਾਰੇ ਜਾ ਰਹੇ ਹਨ। ਤਾਂ ਜੋ ਆੜਤੀਆਂ ਵਰਗ ਕਿਸਾਨਾਂ ਦੀ ਮੱਦਦ ਕਰਨ ਤੋਂ ਪਿਛੇ ਹਟ ਜਾਵੇ। ਰਾਏਪੁਰ ਨੇ ਕਿਹਾ ਕਿ ਕੇਦਰ ਸਰਕਾਰ ਜਿੰਨੀ ਸਖਤੀ ਕਰੇਗੀ, ਪੰਜਾਬ ਦੇ ਸਘੰਰਸੀ ਲੋਕ ਕਿਸਾਨ ਅੰਦੋਲਨ ਨੂੰ ਉਨ੍ਹਾਂ ਹੀ ਹੋਰ ਤੇਜ਼ ਕਰਨਗੇ। ਆੜਤੀਆਂ ਐਸੋਸੀਏਸ਼ਨ ਮਾਨਸਾ ਨੇ 22-25 ਦਸੰਬਰ ਤੱਕ ਮੁਕੰਮਲ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਅਸੀਂ ਆੜਤੀਆਂ ਐਸੋਸੀਏਸ਼ਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਅੰਤ ਵਿੱਚ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਆੜਤੀਆਂ ਨੂੰ ਤੰਗ-ਪਰੇਸਾਨ ਕਰਨਾ ਬੰਦ ਨਾ ਕੀਤਾ ਤਾਂ ਅਸੀਂ ਲੋਕ ਇਨਸਾਫ਼ ਪਾਰਟੀ ਵੱਲੋਂ ਅਤੇ ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਵੱਲੋਂ ਇਨਕਮ ਟੈਕਸ ਵਿਭਾਗ ਦੇ ਦਫਤਰਾਂ ਦਾ ਪੂਰਨ ਰੂਪ ਵਿੱਚ ਘਿਰਾਓ ਕਰਾਗੇ।





