ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਨੇ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਧਰਨਾ ਲਗਾਇਆ ਹੋਇਆ

ਮੋਗਾ (ਅਮਜਦ ਖ਼ਾਨ) : ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਨੇ ਪਿਛਲੇ ਕਰੀਬ ਸਤਾਈ ਦਿਨਾਂ ਤੋਂ ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਰੋਸ ਵਜੋਂ ਧਰਨਾ ਲਗਾਇਆ ਹੋਇਆ ਹੈ ਜਿਸ ਦੇ ਸੰਬੰਧ ਚ ਜ਼ਿਲ੍ਹੇ ਦੇ ਪਿੰਡ ਡਾਲਾ ਚ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਤੇ ਸਾਥੀਆਂ ਵੱਲੋ ਇਕੱਤਰ ਕਿੱਤੇ ਗਏ ਰਾਸ਼ਨ ਦਾ ਟਰੱਕ ਭਰ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਬਲਜਿੰਦਰ ਬੱਲੀ ਨੰਬਰਦਾਰ ਨੇ ਦੱਸਿਆ ਕਿ ਐਨ.ਆਰ.ਆਈ ਵੀਰ ਪਰਮਜੀਤ ਸਿੰਘ ਪੰਮਾ ਕਨੇਡਾ ਇੱਕ ਲੱਖ ਰੁਪਏ, ਲਖਵੀਰ ਸਿੰਘ ਅਮਰੀਕਾ ਪੰਜ ਹਜਾਰ ਤੇ ਹੋਰ ਵੀਰਾਂ ਵੀ ਯੋਗਦਾਨ ਪਾਇਆ ਗਿਆ ਹੈ । ਇਸ ਮੌਕੇ ਜਪਨਾਮ ਜੱਪਾ, ਸੀਰਾ, ਜਸਪਾਲ ਸਿੰਘ, ਗੋਪੀ ਸਾਰੇ ਮੈਂਬਰ ਪੰਚਾਇਤ, ਕਾਮਰੇਡ ਰਣਜੀਤ ਸਿੰਘ, ਪਰਮਜੀਤ ਸਿੰਘ ਸਾਬਕਾ ਖੇਡ ਅਫਸਲ, ਮਾਸਟਰ ਚਰਨਜੀਤ ਸਿੰਘ, ਬੇਅੰਤ ਸਿੰਘ, ਇਕਬਾਲ ਸਿੰਘ ਤੇ ਬਿੱਕਰ ਸਿੰਘ ਸਾਬਕਾ ਪੰਚ, ਪਰਮਪਾਲ ਸਿੰਘ ਨੰਬਰਦਾਰ, ਤਰਸੇਮ ਸਿੰਘ, ਪੰਮਾ, ਧਰਮ ਸਿੰਘ ਸੋਸਾਇਟੀ ਮੈਂਬਰ ਆਦਿ ਹਾਜਰ ਸਨ।






