16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਪੁਲਿਸ ਵਲੋਂ 10 ਐਂਟੀ ਡਰਗ ਅਵੇਰਨੈਸ ਮੀਟਿੰਗਾ ਕਰਕੇ ਪਬਲਿਕ ਨੂੰ...

ਮਾਨਸਾ ਪੁਲਿਸ ਵਲੋਂ 10 ਐਂਟੀ ਡਰਗ ਅਵੇਰਨੈਸ ਮੀਟਿੰਗਾ ਕਰਕੇ ਪਬਲਿਕ ਨੂੰ ਕੀਤਾ ਗਿਆ ਜਾਗਰੂਕ

ਪਬਲਿਕ ਨੂੰ ਨਸਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ੍ਰੀ ਸੁਰੇਂਦਰ ਲਾਬਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵਲੋਂ ਜਿਲ੍ਹੇ ਅੰਦਰ ਨਸਿਆ ਖਿਲਾਫ ਆਰੰਭ ਕੀਤੀ ਵਿਸੇਸ ਮੁਹਿੰਮ (ਐਂਟੀ ਡਰਗ ਅਵੇਰਨੈਸ ਕੰਪੇਨ) ਤਹਿਤ ਮਾਨਸਾ ਪੁਲਿਸ ਵਲੋਂ ਅਲਗ ਅਲਗ ਪੁਲਿਸ ਟੀਮਾਂ ਬਣਾ ਕੇ ਵਖ ਵਖ ਥਾਵਾਂ ਤੇ 10 ਮੀਟਿੰਗਾ ਕਰਕੇ ਪਬਲਿਕ ਨੂੰ ਨਸਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਹੈ। ਇਸੇ ਲੜੀ ਤਹਿਤ ਅਜ ਸ੍ਰੀ ਗੁਰਮੀਤ ਸਿੰਘ ਡੀਐਸਪੀ ਮਾਨਸਾ ਦੀ ਨਿਗਰਾਨੀ ਹੇਠ ਮੁਖ ਅਫਸਰ ਥਾਣਾ ਸਿਟੀ 1 ਮਾਨਸਾ ਵਲੋਂ ਸੈਟਰਲ ਪਾਰਕ ਮਾਨਸਾ ਵਿਖੇ , ਮੁਖ ਅਫਸਰ ਥਾਣਾ ਸਿਟੀ2 ਮਾਨਸਾ ਵਲੋਂ ਟੈਕਸੀ ਸਟੈਡ ਮਾਨਸਾ, ਮੁਖ ਅਫਸਰ ਥਾਣਾ ਸਦਰ ਮਾਨਸਾ ਅਤੇ ਬਲਵਤ ਭੀਖੀ ਐਸ ਟੀ ਵੀ ਟੀਮ ਮਾਨਸਾ ਵਲੋਂ ਪਿੰਡ ਰਮਦਿਤੇਵਾਲਾ ਵਿਖੇ, ਮੁਖ ਅਫਸਰ ਥਾਣਾ ਜੋਗਾ ਅਤੇ ਬਲਵੰਤ ਭੀਖੀ ਐਸ ਟੀ ਵੀ ਟੀਮ ਮਾਨਸਾ ਵਲੋਂ ਪਿੰਡ ਜੋਗਾ ਦੇ ਵਿਦਿਦਆ ਭਾਰਤੀ ਸਕੂਲ ਵਿਖੇ ਮੀਟਿੰਗਾ ਕਰਕੇ ਪਬਲਿਕ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਮਾਸਕ ਵੰਡੇ ਗਏ। ਸ੍ਰੀ ਬਲਜਿੰਦਰ ਸਿੰਘ ਪੰਨੂ ਡੀਐੱਸਪੀ ਬੁਢਲਾਡਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਵਲੋਂ ਵਾਰਡ ਨੰ10 ਬੁਢਲਾਡਾ ਵਿਖੇ, ਮੁਖ ਅਫਸਰ ਥਾਣਾ ਬੋਹਾ ਵਲੋਂ ਪਿੰਡ ਉਡਤ ਸੈਦੇਵਾਲਾ ਅਤੇ ਪਿੰਡ ਬੋਹਾ ਵਿਖੇ ਐਂਟੀ ਡਰਗ ਮੀਟਿੰਗਾ ਕੀਤੀਆ ਗਈਆ ਹਨ। ਇਸੇ ਤਰਾ ਸ੍ਰੀ ਸੰਜੀਵ ਗੋਇਲ ਡੀਐੱਸਪੀ ਸਰਦੂਲਗੜ ਦੀ ਨਿਗਰਾਨੀ ਹੇਠ ਮੁਖ ਅਫਸਰ ਥਾਣਾ ਸਰਦੂਲਗੜ ਵਲੋਂ ਵਾਰਡ ਨੰ3
ਸਰਦੂਲਗੜ, ਮੁਖ ਅਫਸਰ ਥਾਣਾ ਜੌੜਕੀਅਖ ਵਲੋਂ ਪਿੰਡ ਕੁਸਲਾ ਵਿਖੇ ਨਸ਼ਿਆਂ ਵਿਰੁਧ ਜਾਗਰੂਕਤਾ ਮੀਟਿੰਗਾ ਕੀਤੀਆ ਗਈਆ ਹਨ। ਜਿਹਨਾਂ ਵਲੋਂ ਨਸ਼ਿਆਂ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆ ਦਸਿਆ ਗਿਆ ਹੈ ਕਿ ਨਸ਼ੇ ਸਾਡੀ ਜਿੰਦਗੀ ਨੂੰ ਤਬਾਹ ਕਰ ਰਹੇ ਹਨ, ਨਸ਼ੇ ਕਰਨਾ ਮੌਤ ਨੂੰ ਬੁਲਾਵਾ ਦੇਣਾ ਹੈ। ਉਨ੍ਹਾ ਕਿਹਾ ਕਿ ਲੜਾਈ ਝਗੜੇ ਇਥੋਂ ਤਕ ਕਿ ਤਲਾਕ ਦਾ ਮੁਖ ਕਾਰਨ ਵੀ ਨਸ਼ੇ ਹੀ ਹਨ। ਨਸਿਆ ਤੋਂ ਹੋਣ ਵਾਲੇ ਸਰੀਰਕ ਅਤੇ ਆਰਥਿਕ ਨੁਕਸਾਨਾ ਬਾਰੇ ਹਾਜਰੀਨ ਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ ਦਿਤੀ ਗਈ ਹੈ। ਇਹਨਾ ਪੁਲਿਸ ਟੀਮ ਵਲੋਂ ਸਬੰਧਤ ਮੁਖ ਅਫਸਰ ਥਾਣਾ ਦੇ ਸਹਿਯੋਗ ਨਾਲ ਕੋਵਿਡ19 ਦੀਆ ਸਾਵਧਾਨੀ ਦੀ ਪਾਲਣਾ ਕਰਦੇ ਹੋਏ ਜਿਲਾ ਅੰਦਰ ਅਜ ਵਖ ਵਖ ਥਾਵਾਂ ਤੇ 10 ਤੋਂ ਵਧ ਮੀਟਿੰਗਾ ਕਰਕੇ ਪਬਲਿਕ ਨੂੰ ਸਮਾਜ ਤੇ ਪੈ ਰਹੇ ਨਸਿਆ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਮਾਸਕ ਵੰਡੇ ਗਏ ਹਨ।

Today Now News

RELATED ARTICLES
- Advertisment -

POPULAR POSTS