16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਿਉਂਸਪਲ ਇੰਪਲਾਈਜ ਫੈਡਰੇਸ਼ਨ ਨਗਰ ਨਿਗਮ ਮੋਗਾ ਦੀ ਇੱਕ ਅਹਿਮ ਮੀਟਿੰਗ ਬੁਲਾਈ ਗਈ

ਮਿਉਂਸਪਲ ਇੰਪਲਾਈਜ ਫੈਡਰੇਸ਼ਨ ਨਗਰ ਨਿਗਮ ਮੋਗਾ ਦੀ ਇੱਕ ਅਹਿਮ ਮੀਟਿੰਗ ਬੁਲਾਈ ਗਈ

ਮੀਟਿੰਗ ਵਿੱਚ ਨਗਰ ਨਿਗਮ ਮੋਗਾ ਦੀਆਂ ਸਮੂਹ ਜਥੇਬੰਦੀਆਂ ਸ਼ਾਮਲ ਹੋਈਆਂ ਅਤੇ ਆਪੋ ਆਪਣੇ ਵਿਚਾਰ ਰੱਖੇ

ਮੋਗਾ (ਅਮਜਦ ਖਾਨ) ਅੱਜ ਮਿਤੀ 14-12-2020 ਦਿਨ ਸੋਮਵਾਰ ਨੂੰ ਮਿਉਂਸਪਲ ਇੰਪਲਾਈਜ ਫੈਡਰੇਸ਼ਨ ਨਗਰ ਨਿਗਮ ਮੋਗਾ ਦੀ ਇੱਕ ਅਹਿਮ ਮੀਟਿੰਗ ਫੈਡਰੇਸ਼ਨ ਚੈਅਰਮੈਨ ਸ੍ਰੀ ਰਜਿੰਦਰ ਨੰਦਾ ਅਤੇ ਫੈਡਰੇਸ਼ਨ ਪ੍ਰਧਾਨ ਜਸਵੀਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਬੁਲਾਈ ਗਈ ਇਸ ਮੀਟਿੰਗ ਵਿੱਚ ਨਗਰ ਨਿਗਮ ਮੋਗਾ ਦੀਆਂ ਸਮੂਹ ਜਥੇਬੰਦੀਆਂ ਸ਼ਾਮਲ ਹੋਈਆਂ ਅਤੇ ਆਪੋ ਆਪਣੇ ਵਿਚਾਰ ਰੱਖੇ ਅਤੇ ਮਿਉਂਸਪਲ ਇੰਪਲਾਈਜ ਫੈਡਰੇਸ਼ਨ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਜਿਹੜੇ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਕਾਲ਼ੇ ਕਾਨੂੰਨ ਬਣਾਏ ਹਨ ਉਹਨਾਂ ਕਾਨੂੰਨਾਂ ਨੂੰ ਤੁਰੰਤ ਵਾਪਿਸ ਲਿਆ ਜਾਵੇ ਕਿਉਂਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਅਤੇ ਕਿਸਾਨ ਦੇਸ਼ ਦਾ ਢਿੱਡ ਭਰਦਾ ਹੈ ਅਤੇ ਇਸ ਕਾਲੇ ਕਾਨੂੰਨ ਨਾਲ ਦੇਸ਼ ਦੀ ਕਿਸਾਨੀ ਨੂੰ ਖ਼ਤਰਾ ਹੈ ਇਸ ਦੇ ਰੋਸ਼ ਵਜੋਂ ਹੀ ਮਿਉਂਸਪਲ ਇੰਪਲਾਈਜ ਫੈਡਰੇਸ਼ਨ ਵੱਲੋਂ ਮਿਤੀ 18-12-2020 ਦਿਨ ਸ਼ੁਕਰਵਾਰ ਨੂੰ ਕਿਸਾਨਾਂ ਦੇ ਹੱਕ ਵਿੱਚ ਇੱਕ ਵਿਸ਼ਾਲ ਰੋਸ ਰੈਲੀ ਕਢਣ ਦਾ ਫ਼ੈਸਲਾ ਕੀਤਾ ਹੈ ਇਸ ਮੀਟਿੰਗ ਵਿੱਚ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸਤਪਾਲ ਚਾਂਵਰੀਆ, ਚੈਅਰਮੈਨ ਆਸ਼ਾ ਡੁਲਗਚ ਜੀ, ਜਨਰਲ ਸਕੱਤਰ ਸੁਖਪਾਲ, ਸੋਦਾ, ਡਿਪਟੀ ਚੈਅਰਮੈਨ ਲਾਲ ਚੰਦ ਡੁਲਗਚ, ਚੀਫ਼ ਜਨਰਲ ਸਕੱਤਰ ਰਵੀ ਸਾਰਵਾਨ, ਸੀਵਰੇਜ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਤਪਾਲ ਅੰਨਜਾਨ,ਆਫਿਸਰ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਸੇਵਕ ਰਾਮ ਫੋਜ਼ੀ, ਚੈਅਰਮੈਨ ਬਲਜੀਤ ਸਿੰਘ ਢਿੱਲੋਂ,ਜਨਰਲ ਸਕੱਤਰ ਰਵੀ ਚਾਂਵਰੀਆ , ਸੀਨੀਅਰ ਵਾਈਸ ਪ੍ਰਧਾਨ ਸੁਰਜੀਤ ਸਿੰਘ ਆਹਲੂਵਾਲੀਆ, ਸੀਨੀਅਰ ਆਗੂ ਸਰਬਜੀਤ ਸਿੰਘ ਮਾਨ, ਪ੍ਰੈੱਸ ਸਕੱਤਰ ਜਗਜੀਤ ਸਿੰਘ,ਫਾਈਰ ਬਿਗਰੇਡ ਯੂਨੀਅਨ ਦੇ ਪ੍ਰਧਾਨ ਅਮਰ ਸਿੰਘ, ਅਤੇ ਸਮੂਹ ਔਹਦੇਦਾਰ ਇਸ ਮੀਟਿੰਗ ਵਿੱਚ ਸ਼ਾਮਲ ਹੋਏ।

Today Now News

RELATED ARTICLES
- Advertisment -

POPULAR POSTS