ਪ੍ਰਗਤੀਸ਼ੀਲ ਮੰਚ ਵੱਲੋਂ ਅੱਜ ਪਿੰਡ ਡਗਰੂ (ਮੋਗਾ)ਵਿਖੇ ਖੇਤੀ ਨਾਲ ਸਬੰਧਤ ਕਾਲੇ ਕਾਨੂੰਨਾ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।

ਮੋਗਾ (ਅਮਜਦ ਖਾਨ) : ਅੱਜ ਦੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਗਤੀਸ਼ੀਲ ਮੰਚ ਦੇ ਸੁਬਾਈ ਪ੍ਰਧਾਨ ਬਲਕਰਨ ਸਿੰਘ ਮੋਗਾ,ਸੁਬਾਈ ਆਗੂ ਨਵਜੋਤ ਸਿੰਘ ਜੋਗੇਵਾਲਾ,ਪ੍ਰਗਤੀਸ਼ੀਲ ਇਸਤਰੀ ਸਭਾ ਦੀ ਜਿਲਾ ਪ੍ਰਧਾਨ ਹਰਜੀਤ ਕੋਰ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਮਜਦੂਰਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਪ੍ਰਵਾਨ ਕਰਦੇ ਹੋਏ ਸਾਰੇ ਕਿਸਾਨ ਤੇ ਲੋਕ ਵਿਰੋਧੀ ਕਾਨੂੰਨ ਵਾਪਸ ਲੈਂਣੇ ਚਾਹੀਦੇ ਹਨ । ਨਾਲ ਹੀ ਇਹ ਵੀ ਕਿਹਾ ਕਿ ਹੱਕੀ ਮੰਗਾਂ ਨੂੰ ਮਨਵਾਉਣ ਤੱਕ ਘੋਲ ਦੀ ਹਮਾਇਤ ਜਾਰੀ ਰੱਖਾਂਗੇ। ਆਗੂਆ ਨੇ ਕਿਹਾ ਕਿ ਕੇਂਦਰ ਸਰਕਾਰ ਅਦਾਨੀ ਅਬਾਨੀਆ ਦੀ ਕਠਪੁਤਲੀ ਸਰਕਾਰ ਹੈ।ਲੋਕ ਸਰਕਾਰ ਬਣਾਉਣਾ ਵੀ ਜਾਣਦੇ ਹਨ ਤੇ ਸਮਾਂ ਆਉਣ ਤੇ ਬਦਲਣਾ ਵੀ।ਕੇਂਦਰ ਸਰਕਾਰ ਦੁਆਰਾ ਸੰਵਿਧਾਨਿਕ ਅਧਿਕਾਰਾਂ ਨੂੰ ਛਿੱਕੇ ਟੰਗ ਕੇ ਸੱਤਾ ਦੀ ਤਾਕਤ ਦੀ ਕੀਤੀ ਗਈ ਅੰਨੀ ਵਰਤੋਂ ਨੇ ਲੋਕਾਂ ਨੂੰ ਮਜਬੂਰ ਕਰ ਦਿੱਤਾ ਹੈ ਕਿ ਉਹ ਅਗਲੀ ਲੜਾਈ ਰਾਜਾ ਦੇ ਵੱਧ ਅਧਿਕਾਰਾਂ ਲਈ ਲੜਨ ਲਈ ਤਿਆਰ ਰਹਿਣ।ਦੇਸ਼ ਦੀ ਤਾਕਤਾਂ ਦੇ ਵਿਕੇਂਦਰੀਕਰਨ ਨੂੰ ਹੀ ਲੋਕ-ਤੰਤਰ ਦੀ ਨੀਂਹ ਲਈ ਜ਼ਰੂਰੀ ਸ਼ਰਤ ਮੰਨਿਆ ਜਾ ਸਕਦਾ ਹੈ।ਉਂਨਾਂ ਕਿਹਾ ਕਿ ਇਸ ਸਮੇਂ ਦੇਸ਼ ਨੂੰ ਸਿਹਤ ਵਿੱਦਿਆ ਤੇ ਰੁਜ਼ਗਾਰ ਦੀ ਗਰੰਟੀ ਦੇ ਕਾਨੂੰਨ ਦੀ ਲੋੜ ਹੈ।ਇਸ ਮੋਕੇ ਹਾਜ਼ਰ ਸਾਥੀਆਂ ਵਿੱਚ ਪੰਚਾਇਤ ਮੈਂਬਰ ਸਤਪਾਲ ਸਿੰਘ ਸੱਤਾ,ਗੈਰੀ ਜੋਗੇਵਾਲਾ ਅੰਗਰੇਜ਼ ਸਿੰਘ, ਆਤਮਾ ਸਿੰਘ, ਮੇਜਰ ਸਿੰਘ ਤੇ ਰਣਯੋਧ ਸਿੰਘ ਸ਼ਾਮਿਲ ਸਨ।






