16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਕਿਸਾਨਾਂ ਦੇ ਹੱਕ ਵਿੱਚ 14 ਦਸੰਬਰ ਨੂੰ ਹਲਕਾ...

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਕਿਸਾਨਾਂ ਦੇ ਹੱਕ ਵਿੱਚ 14 ਦਸੰਬਰ ਨੂੰ ਹਲਕਾ ਬਰਨਾਲਾ ਵਿਚੋਂ ਵੱਡੀ ਗਿਣਤੀ ਵਿਚ ਕਾਫਲੇ ਦੇ ਰੂਪ ਵਿਚ ਰਵਾਨਾ ਹੋਵੇਗੀ – ਕੇਵਲ ਸਿੰਘ ਢਿੱਲੋਂ

ਜਬਰੀ ਪਾਸ ਕੀਤੇ ਗਏ ਤਿੰਨ ਬਿੱਲਾਂ ਦੇ ਵਿਰੋਧ ਵਿੱਚ ਅਤੇ ਕਿਸਾਨਾਂ ਵੱਲੋਂ ਵਿੱਢੇ ਗਏ ਘੋਲ ਦੇ ਹੱਕ ਵਿੱਚ ਲਿੱਤਾ ਫੈਸਲਾ

ਬਰਨਾਲਾ (ਕਰਨਪਰੀਤ ਧੰਦਰਾਲ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਬਰੀ ਪਾਸ ਕੀਤੇ ਗਏ ਤਿੰਨ ਬਿੱਲਾਂ ਦੇ ਵਿਰੋਧ ਵਿੱਚ ਅਤੇ ਕਿਸਾਨਾਂ ਵੱਲੋਂ ਵਿੱਢੇ ਗਏ ਘੋਲ ਦੇ ਹੱਕ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ 14 ਦਸੰਬਰ ਨੂੰ ਸ਼ੰਭੂ ਬੈਰੀਅਰ ਤੇ ਪੁੱਜ ਕੇ ਸਖਤ ਰੋਸ ਮੁਜ਼ਾਹਰਾ ਕਰੇਗੀ । ਗੱਲਬਾਤ ਕਰਦਿਆਂ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ 14 ਦਸੰਬਰ ਨੂੰ ਹਲਕਾ ਬਰਨਾਲਾ ਭਰ ਵਿੱਚੋਂ ਕਾਂਗਰਸ ਪਾਰਟੀ ਦੇ ਜਥੇਬੰਦਕਾਂ ਦਾ ਵੱਡਾ ਕਾਫ਼ਲਾ ਸ਼ੰਭੂ ਬੈਰੀਅਰ (ਰਾਜਪੁਰਾ ਅੰਬਾਲਾ ਰੋਡ) ਲਈ ਰਵਾਨਾ ਹੋਵੇਗਾ। ਸਰਦਾਰ ਕੇਵਲ ਸਿੰਘ ਢਿੱਲੋਂ ਨੇ ਆਖਿਆ ਕਿ ਕਿੰਨਾ ਮੰਦਭਾਗਾ ਸਮਾਂ ਹੈ ਜਦ ਅਤਿ ਦਰਜੇ ਦੀ ਠੰਢ ਵਿੱਚ ਦੇਸ਼ ਦਾ ਅੰਨਦਾਤਾ ਲੰਬੇ ਅਰਸੇ ਤੋਂ ਦਿੱਲੀ ਦੀਆਂ ਸੜਕਾਂ ਤੇ ਮਜਬੂਰੀ ਵੱਸ ਸੰਘਰਸ਼ ਕਰ ਰਿਹਾ ਹੈ ਅਤੇ ਕੇਂਦਰ ਦੀ ਬੀ ਜੇ ਪੀ ਦੀ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ । ਉਨ੍ਹਾਂ ਆਖਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਇਹ ਨਿਰਣਾ ਲਿਆ ਹੈ ਕਿ ਜਦ ਤਕ ਕੇਂਦਰ ਸਰਕਾਰ ਦੀ ਅੜ ਨਹੀਂ ਭੰਨੀ ਜਾਂਦੀ ਅਤੇ ਕਿਸਾਨਾਂ ਦੇ ਹੱਕ ਵਿੱਚ ਫ਼ੈਸਲਾ ਨਹੀਂ ਲਿਆ ਜਾਂਦਾ ਤਦ ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮਿਹਨਤੀ ਅਤੇ ਜੁਝਾਰੂ ਕਿਸਾਨਾਂ ਦੇ ਇਸ ਘੋਲ ਦੇ ਹੱਕ ਵਿੱਚ ਚੱਟਾਨ ਬਣ ਕੇ ਖੜ੍ਹੀ ਰਹੇਗੀ। ਸਰਦਾਰ ਢਿੱਲੋਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਤਕ ਸਮਝ ਨਹੀਂ ਆਈ ਕਿ ਭਾਰਤ ਵਰਸ਼ ਅੰਦਰ ਲੋਕਰਾਜ ਹੈ। ਪ੍ਰੰਤੂ ਸ੍ਰੀ ਨਰਿੰਦਰ ਮੋਦੀ ਇੱਥੇ ਡਿਕਟੇਟਰਸ਼ਿਪ ਸਥਾਪਤ ਕਰ ਕੇ ਰਾਜ ਕਰਨਾ ਚਾਹੁੰਦੇ ਹਨ ਜਿਹੜਾ ਕਿ ਕਿਸੇ ਵੀ ਭਾਰਤ ਵਾਸੀ ਨੂੰ ਮਨਜ਼ੂਰ ਨਹੀਂ। ਸਰਦਾਰ ਢਿੱਲੋਂ ਨੇ ਆਖਿਆ ਕਿ 14 ਦਸੰਬਰ ਨੂੰ ਹਲਕਾ ਬਰਨਾਲਾ ਦੇ ਕਾਂਗਰਸ ਪਾਰਟੀ ਦੇ ਜੁਝਾਰੂ ਵਰਕਰ ਵੱਡੀ ਗਿਣਤੀ ਵਿਚ ਇਕੱਠੇ ਹੋਣਗੇ ਅਤੇ ਕਾਫ਼ਲੇ ਦੇ ਰੂਪ ਵਿੱਚ ਸ਼ੰਭੂ ਬੈਰੀਅਰ ਲਈ ਰਵਾਨਾ ਹੋਣਗੇ ।

Today Now News

RELATED ARTICLES
- Advertisment -

POPULAR POSTS