16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਜਗੀਰ ਸਿੰਘ ਜਗਤਾਰ ਨੂੰ “ਸ੍ਰੋਮਣੀ ਪੰਜਾਬੀ ਪੱਤਰਕਾਰ ਪੁਰਸਕਾਰ” ਮਿਲਣ ‘ਤੇ ਬਰਨਾਲਾ ਦੇ...

ਜਗੀਰ ਸਿੰਘ ਜਗਤਾਰ ਨੂੰ “ਸ੍ਰੋਮਣੀ ਪੰਜਾਬੀ ਪੱਤਰਕਾਰ ਪੁਰਸਕਾਰ” ਮਿਲਣ ‘ਤੇ ਬਰਨਾਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਖੁਸ਼ੀ ਦਾ ਇਜਹਾਰ

ਐਲਾਨ ਕੀਤੇ ਗਏ ਸ੍ਰੋਮਣੀ ਪੁਰਸਕਾਰਾਂ ਵਿੱਚੋਂ ਛੇ ਪੁਰਸਕਾਰ ਬਰਨਾਲਾ ਜ਼ਿਲ੍ਹੇ ਦੇ ਹਿੱਸੇ ਆਏ

ਬਰਨਾਲਾ (ਕਰਨਪਰੀਤ ਧੰਦਰਾਲ ) : ਪੰਜਾਬੀ ਪੱਤਰਕਾਰਤਾ ਦੇ ਬਾਬਾ ਬੋਹੜ ਜਗੀਰ ਸਿੰਘ ਜਗਤਾਰ ਨੂੰ ਪੰਜਾਬ ਸਰਕਾਰ ਵੱਲੋਂ ‘ਸ੍ਰੋਮਣੀ ਪੰਜਾਬੀ ਪੱਤਰਕਾਰ‘ ਐਵਾਰਡ 2020 ਮਿਲਣ ‘ਤੇ ਇਲਾਕਾ ਭਰ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ,ਇਸ ਪ੍ਰਾਪਤੀ ‘ਤੇ ਬਰਨਾਲਾ ਦਾ ਸਮੁੱਚਾ ਪੱਤਰਕਾਰ ਭਾਈਚਾਰਾ ਵਿਸ਼ੇਸ਼ ਮਾਣ ਮਹਿਸੂਸ ਕਰ ਰਿਹਾ ਹੈ,ਬਰਨਾਲਾ ਦੇ ਪੱਤਰਕਾਰ ਭਾਈਚਾਰੇ ਦੇ ਆਗੂ ਰਾਜਿੰਦਰ ਸਿੰਘ ਬਰਾੜ, ਜਗਸੀਰ ਸਿੰਘ ਸੰਧੂ, ਰਾਮਸਰਨ ਦਾਸ ਗੋਇਲ ਅਤੇ ਵਿਜੈ ਭੰਡਾਰੀ ਵੱਲੋ. ਜਗੀਰ ਸਿੰਘ ਜਗਤਾਰ ਨਾਲ ਉਹਨਾਂ ਦੇ ਘਰ ਜਾ ਕੇ ਖੁਸ਼ੀ ਸਾਂਝੀ ਕੀਤੀ ਗਈ,ਇਸ ਮੌਕੇ ਪੱਤਰਕਾਰ ਰਜਿੰਦਰ ਬਰਾੜ ਅਤੇ ਜਗਸੀਰ ਸਿੰਘ ਸੰਧੂ ਨੇ ਕਿਹਾ ਕਿ ਬਾਬਾ ਜਗਤਾਰ ਜੀ ਨੂੰ ਸ੍ਰੋਮਣੀ ਪੰਜਾਬੀ ਪੱਤਰਕਾਰ ਪੁਰਸਕਾਰ ਮਿਲਣਾ ਬਰਨਾਲਾ ਜਿਲੇ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।
ਉਹਨਾਂ ਕਿਹਾ ਕਿ ਇਸ ਤੋਂ ਵੀ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਵਾਰ ਐਲਾਨ ਕੀਤੇ ਗਏ ਸ੍ਰੋਮਣੀ ਪੁਰਸਕਾਰਾਂ ਵਿੱਚੋਂ ਛੇ ਪੁਰਸਕਾਰ ਬਰਨਾਲਾ ਜ਼ਿਲ੍ਹੇ ਦੇ ਹਿੱਸੇ ਆਏ ਹਨ,ਜੰਗੀਰ ਸਿੰਘ ਜਗਤਾਰ ਤੋਂ ਇਲਾਵਾ ਬਰਨਾਲਾ ਜਿਲੇ ਦੇ ਜੰਮਪਲ ਪੱਤਰਕਾਰ ਦਵਿੰਦਰਪਾਲ, ਕੰਵਲਜੀਤ ਸਿੰਘ ਭੱਠਲ, ਢਾਡੀ ਬਲਵੀਰ ਸਿੰਘ ਬੀਹਲਾ, ਗਾਗੀ ਭਾਈ ਰਣਧੀਰ ਸਿੰਘ ਅਤੇ ਉਘੇ ਸਾਹਿਤਕਾਰ ਓਮ ਪ੍ਰਕਾਸ ਗਾਸੋ ਜੀ ਦਾ ਇਹਨਾਂ ਸ੍ਰੋਮਣੀ ਪੁਰਸਕਾਰਾਂ ਲਈ ਚੁਣਿਆ ਜਾਣਾ ਸਾਹਿਤ ਦਾ ਮੱਕਾ ਕਹੀ ਜਾਂਦੀ ਬਰਨਾਲਾ ਦੀ ਧਰਤੀ ਲਈ ਬਹੁਤ ਵੱਡਾ ਮਾਣ ਸਤਿਕਾਰ ਹੈ,ਇਸ ਮੌਕੇ ਪੱਤਰਕਾਰ ਹਰਜਿੰਦਰ ਸਿੰਘ ਪੱਪੂ ਕਰਨਪਰੀਤ ਧੰਦਰਾਲ ਬਘੇਲ ਸਿੰਘ ਧਾਲੀਵਾਲ ਕਿ੍ਹਸਨ ਸੰਘੇੜਾ ਹੇਮੰਤ ਲੱਕੀ ਅੰਗਰੇਜ ਗਿੱਲ ਗੁਰਮੀਤ ਸਿੰਘ ਬਰਨਾਲਾ, ਹਰਵਿੰਦਰ ਸਿੰਘ ਕਾਲਾ ਅਤੇ ਜਰਨੈਲ ਸਿੰਘ ਠੀਕਰੀਵਾਲਾ ਆਦਿ ਨੇਂ ਪੁਰਸਕਾਰ ਮਿਲਣ ਤੇ ਦਿਲੀ ਵਧਾਈਆਂ ਦਿੱਤੀਆਂ।

Today Now News

RELATED ARTICLES
- Advertisment -

POPULAR POSTS