17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਦਿੱਲੀ ਚੱਲੋਂ ਸੰਘਰਸ਼ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸ਼ਹੀਦ ਧੰਨਾ...

ਦਿੱਲੀ ਚੱਲੋਂ ਸੰਘਰਸ਼ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸ਼ਹੀਦ ਧੰਨਾ ਸਿੰਘ ਖਾਲਸਾ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

ਇਸ ਮੌਕੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਦੂਰੋ ਦੂਰੋ ਕਿਸਾਨ ਵਰਕਰ ਹਾਜ਼ਰ ਸਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸਾਝੇ ਕਿਸਾਨ ਮੋਰਚੇ ਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਚੱਲੋ ਸੰਘਰਸ਼ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਸ਼ਹੀਦ ਧੰਨਾ ਸਿੰਘ ਖਾਲਸਾ ਜੀ ਦੀ ਅੰਤਿਮ ਅਰਦਾਸ ਪਿੰਡ ਖਿਆਲੀ ਚਹਿਲਾਂਵਾਲੀ ਮਿਤੀ 6 ਦਸੰਬਰ ਦਿਨ ਐਤਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਖਿਆਲੀ ਚਹਿਲਾਂਵਾਲੀ ਵਿਖੇ ਕੀਤੀ ਗਈ ਇਸ ਮੌਕੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਦੂਰੋ ਦੂਰੋ ਕਿਸਾਨ ਵਰਕਰ ਹਾਜ਼ਰ ਸਨ ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਸੂਬਾ ਸਿਨੀਅਰ ਮੀਤ ਪ੍ਰਧਾਨ ਅਤੇ ਲੋਕ ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਧੰਨਾ ਸਿੰਘ ਖਾਲਸਾ ਕੇਂਦਰੀ ਹਕੂਮਤ ਵੱਲੋਂ ਕਿਸਾਨਾਂ ਤੇ ਠੋਸੀ ਗਈ ਕਾਲੇ ਕਾਨੂੰਨਾਂ ਦੀ ਜੰਗ ਵਿੱਚ ਮੈਦਾਨ ਏ ਜੰਗ ਵਿੱਚ ਸ਼ਹੀਦ ਹੋਇਆ ਹੈ ਜਿਸ ਦੀ ਸ਼ਹੀਦੀ ਇਸ ਲੜਾਈ ਵਿੱਚ ਮੀਲ ਪੱਥਰ ਸਾਬਿਤ ਹੋਵੇਗੀ ਕਿਸਾਨ ਜਥੇਬੰਦੀਆਂ ਦਾ ਸਾਂਝਾ ਮੋਰਚਾ ਧੰਨਾ ਸਿੰਘ ਸਮੇਤ ਹੋਰ ਯੋਧਿਆਂ ਦੀ ਕੁਰਬਾਨੀ ਸਦਕਾ ਜਿੱਤ ਦੇ ਝੰਡੇ ਗੱਡੇਗਾ ਅਤੇ ਮੋਦੀ ਹਕੂਮਤ ਨੂੰ ਪੰਜੇ ਕਾਲੇ ਕਾਨੂੰਨ ਦੋ ਟੁੱਕ ਰੱਦ ਕਰਨ ਲਈ ਮਜਬੂਰ ਕਰ ਦੇਵੇਗਾ ਅਤੇ ਦੇਸੀ ਵਿਦੇਸ਼ੀ ਇਸ ਦੌਰਾਨ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਅਤੇ ਕਿਸਾਨੀ ਵਿੱਚ ਘੁਸਪੈਠ ਨਹੀਂ ਕਰਨ ਦੇਵੇਗਾ ਇਸ ਤੋਂ ਇਲਾਵਾ ਜ਼ਿਲ੍ਹਾ ਆਗੂ ਐਡਵੋਕੇਟ ਬਲਵੀਰ ਕੌਰ, ਜਮਹੂਰੀ ਕਿਸਾਨ ਸਭਾ ਦੇ ਲਾਲ ਚੰਦ, ਕੁਲ ਹਿੰਦ ਕਿਸਾਨ ਹਰਦੇਵ ਅਰਸ਼ੀ , ਬੀਕੇਯੂ ਉਗਰਾਹਾਂ ਦੇ ਰਾਮ ਸਿੰਘ ਭੈਣੀਬਾਘਾ ਪੰਜਾਬ ਕਿਸਾਨ ਯੂਨੀਅਨ ਦੇ ਗੋਰਾ ਸਿੰਘ ਭੈਣੀਬਾਘਾ ਜਮਹੂਰੀ ਅਧਿਕਾਰ ਸਭਾ ਦੇ ਐਡਵੋਕੇਟ ਬਲਕਰਨ ਬੱਲੀ ਮੁਸਲਿਮ ਫਰੰਟ ਦੇ ਹੰਸ ਰਾਜ ਮੋਫਰ ਆਰਐਮਪੀ ਐਸੋਸੀਏਸ਼ਨ ਦੇ ਡਾ ਧੰਨਾ ਮੱਲ ਗੋਇਲ ,ਕਿਸਾਨ ਵਿੰਗ ਆਮ ਆਦਮੀ ਪਾਰਟੀ ਦੇ ਕੁਲਤਾਰ ਸਿੰਘ ਸੰਧਵਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੀ ਪੁੱਜੇ । ਇਸ ਮੌਕੇ ਤੇ ਬੀ ਕੇ ਯੂ ਡਕੌਂਦਾ ਵੱਲੋਂ ਸ਼ਹੀਦ ਪਰਿਵਾਰ ਅਤੇ ਜ਼ਖ਼ਮੀ ਕਿਸਾਨਾਂ ਨੂੰ ਸਨਮਾਨਤ ਕੀਤਾ ਗਿਆ ਤੇ ਮਾਲੀ ਮਦਦ ਕੀਤੀ ਗਈ ਪਰਿਵਾਰ ਦੀ ਮਾਲੀ ਮਦਦ ਵਿੱਚ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਮੌਕੇ ਤੇ ਆ ਕੇ ਵਿਸ਼ੇਸ਼ ਯੋਗਦਾਨ ਪਾਇਆ ਪੰਜਾਬ ਸਰਕਾਰ ਦੀ ਐਕਸ ਗ੍ਰੇਸ਼ੀਆ ਗਰਾਂਟ ਪੰਜ ਲੱਖ ਰੁਪਏ ਦਾ ਚੈੱਕ ਵੀ ਪ੍ਰਸ਼ਾਸਨ ਵੱਲੋਂ ਮੌਕੇ ਤੇ ਦਿਤਾ ਗਿਆ ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਮਹਿੰਦਰ ਸਿੰਘ ਭੈਣੀਬਾਘਾ ਦੇਵੀ ਰਾਮ ਰੰਘਡ਼ਿਆਲ,ਬਲਵਿੰਦਰ ਸ਼ਰਮਾ ਬਲਾਕ ਪ੍ਰਧਾਨ,ਮਨਜੀਤ ਸਿੰਘ ਉੱਲਕ ,ਕਿਸਾਨ ਸਭਾ ਆਗੂ ਜਗਰਾਜ ਸਿੰਘ ਹੀਰਕੇ ਮੇਜਰ ਸਿੰਘ ਦੂਲੋਵਾਲ ਪੰਜਾਬ ਸਿੰਘ ਤਲਵੰਡੀ ਅਕਲੀਆ ਸਮੂਹ ਗ੍ਰਾਮ ਪੰਚਾਇਤ ਸ਼ਹੀਦ ਊਧਮ ਸਿੰਘ ਸੇਵਾ ਸੁਸਾਇਟੀ ਡੇਰਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪਿੰਡ ਇਕਾਈ ਬੀਕੇਯੂ ਡਕੌਂਦਾ ਦੇ ਪ੍ਰਧਾਨ ਬਲਕਾਰ ਸਿੰਘ ਸਮੇਤ ਸਾਰੇ ਆਗੂ ਅਤੇ ਵਰਕਰ ਸ਼ਾਮਿਲ ਸਨ ਸਟੇਜ ਦੀ ਕਾਰਵਾਈ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗਡ਼੍ਹ ਅਤੇ ਮਾਸਟਰ ਗੁਰਪਾਲ ਸਿੰਘ ਨੇ ਨਿਭਾਈ

Today Now News

RELATED ARTICLES
- Advertisment -

POPULAR POSTS