ਫਾਈਬਰ ਕੇਬਲ ਵਿਚ ਭੱਜ ਰਹੇ ਪ੍ਰਕਾਸ਼ ਨੂੰ ਨਰਿੰਦਰ ਸਿੰਘ ਕਪਾਨੀ ਨੇ ਹੀ ਕੈਦ ਕੀਤਾ ਸੀ

ਮੋਗਾ (ਹਰਪਾਲ ਸਹਾਰਨ) : ਅੱਜ ਮੋਗਾ ਉਦਾਸ ਹੈ । ਮੋਗੇ ਦਾ ਪੁੱਤਰ ਸਰਦਾਰ ਨਰਿੰਦਰ ਸਿੰਘ ਕਪਾਨੀ,ਜਿਸ ਨੇ ਮੋਗੇ ਦੀ ਧਰਤੀ ਤੇ ਜਨਮ ਲਿਆ ਤੇ ਫਿਰ ਵੱਖ ਵੱਖ ਖੋਜਾਂ ਕਰਦਿਆਂ ਦੁਨੀਆਂ ਚ ਮੋਗਾ,ਪੰਜਾਬ ਅਤੇ ਸਾਡੇ ਭਾਰਤ ਦਾ ਨਾਮ ਰੌਸ਼ਨ ਕੀਤਾ। ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਜਿਸ ਫਾਈਬਰ ਕੇਬਲ ਰਾਹੀਂ, ਅਜੋਕੇ ਸਮੇਂ, ਸਾਰੀ ਦੁਨੀਆਂ ਇੰਟਰਨੈਟ ਨਾਲ ਜੁੜੀ ਹੈ,ਉਸ ਫਾਈਬਰ ਵਿਚ ਭੱਜ ਰਹੇ ਪ੍ਰਕਾਸ਼ ਨੂੰ ਸਾਡੇ ਪਿਆਰੇ ਨਰਿੰਦਰ ਸਿੰਘ ਕਪਾਨੀ ਨੇ ਕੈਦ ਕੀਤਾ,ਭਾਵ ਨਰਿੰਦਰ ਸਿੰਘ ਕਪਾਨੀ ਦੀ ਖੋਜ ਸਦਕਾ ਇਸ ਸਮੇਂ ਸਾਰੀ ਦੁਨੀਆਂ ਇੰਟਰਨੈਟ ਨਾਲ ਜੁੜੀ ਹੈ ਪਰ ਅਫਸੋਸ, ਦੁਨੀਆ ਨੂੰ ਆਪਸ ਵਿਚ ਜੋੜਨ ਵਾਲਾ ਕਪਾਨੀ ਇਸ ਦੁਨੀਆ ਨਾਲੋਂ ਮੋਹ ਦੀਆਂ ਤੰਦਾਂ ਸਦਾ ਲਈ ਤੋੜ ਗਿਆ, ਪਰ ਰਹਿੰਦੀ ਦੁਨੀਆਂ ਤਕ ਮੋਗੇ ਨੂੰ ਆਪਣੇ ਇਸ ਖੋਜੀ ਪੁੱਤਰ ਤੇ ਮਾਣ ਰਹੇਗਾ।






