ਅਜਾਦੀ ਉਪਰੰਤ ਸਭ ਤੋ ਵੱਡਾ ਅੰਦੋਲਨ : ਕਾਮਰੇਡ ਹਰਦੇਵ ਸਿੰਘ ਅਰਸੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਟਿਕਰੀ ਬਾਰਡਰ ਦਿੱਲੀ ਪਿਛਲੇ ਸਮੇ ਤੋ ਕਿਸਾਨ ਜਥੇਬੰਦੀਆ ਦੀ ਅਗਵਾਈ ਤਿੰਨ ਖੇਤੀ ਵਿਰੋਧੀ ਕਾਨੂੰਨਾ ਨੂੰ ਰੱਦ ਕਰਾਉਣ ਲਈ ਕਿਰਤੀ ਲੋਕਾ ਵੱਲੋ ਕੀਤੇ ਜਾ ਰਹੇ ਸੰਘਰਸ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਪਵੇਗਾ।ਉਕਤ ਸਬਦਾ ਦਾ ਪ੍ਰਗਟਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਹਰਦੇਵ ਸਿੰਘ ਅਰਸੀ ਨੇ ਦਿੱਲੀ ਦੇ ਟਿਕਰੀ ਬਾਰਡਰ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ।ਉਹਨਾ ਕਿਹਾ ਕਿ ਅਜਾਦੀ ਉਪਰੰਤ ਸਭ ਤੋ ਵੱਡਾ ਅੰਦੋਲਨ ਹੈ ,ਤੇ ਪੂਰੀ ਦੂਨੀਆ ਵਿੱਚ ਮੋਦੀ ਸਰਕਾਰ ਦੇ ਤਾਨਾਸਾਹੀ ਰਵੱਈਏ ਤੇ ਗਲਤ ਫੈਸਲਿਆ ਦੀ ਨਿੰਦਿਆ ਕੀਤੀ ਜਾ ਰਹੀ ਹੈ,ਅਤੇ ਅੰਦੋਲਨ ਕਰ ਰਹੇ ਸੰਘਰਸੀ ਲੋਕਾ ਦੀ ਹਮਾਇਤ ਲਈ ਹਰ ਤਰਾ ਦਾ ਸਹਿਯੋਗ ਕੀਤਾ ਜਾ ਰਿਹਾ ਹੈ।ਸਾਥੀ ਅਰਸੀ ਨੇ ਲੋਕਾ ਨੂੰ ਅਪੀਲ ਕਰਦਿਆ ਕਿਹਾ ਕਿ ਜਿੱਤ ਵੱਲ ਵਧ ਰਹੇ ਅੰਦੋਲਨ ਨੂੰ ਕਮਜੋਰ ਅਤੇ ਤਾਰੋਪੀੜ ਕਰਨ ਲਈ ਸਰਕਾਰ ਤਰਾ ਤਰਾ ਦੇ ਹੱਥ ਕੰਢੇ ਅਪਣਾ ਰਹੀ ਹੈ।ਮੋਦੀ ਦੇ ਪੈਡ ਅਤੇ ਫਰਜੀ ਆਈ ਟੀ ਸੈੱਲ ਰਾਹੀ ਕਿਸਾਨ ਵਿਰੋਧੀ ਅਤੇ ਵੱਖਬਾਦੀ ਪ੍ਰਚਾਰ ਲਈ ਤੱਤਪਰ ਹੈ।ਇਹੋ ਜਿਹੇ ਨਾਜੁਕ ਅਤੇ ਗਹਿਰੇ ਸੰਕਟ ਸਮੇਂ ਸੰਜਮ ਅਤੇ ਚੋਕਸੀ ਦੀ ਬਹੁਤ ਜਰੂਰਤ ਹੈ।ਧਰਨੇ ਦੌਰਾਨ ਸੰਘਰਸੀਆ ਨੂੰ ਵਧਾਈ ਦਿੱਤੀ ਅਤੇ ਏਕਤਾ ਤੇ ਸੰਘਰਸ ਪ੍ਰੇਰਤ ਕੀਤਾ ਗਿਆ।ਇਸ ਸਮੇਂ ਹੋਰਨਾ ਤੋ ਇਲਾਵਾ ਵੱਖ ਵੱਖ ਆਗੂਆ ਤੋ ਇਲਾਵਾ ਸੀਨੀਅਰ ਆਗੂ ਕ੍ਰਿਸਨ ਚੋਹਾਨ,ਸੀਤਾ ਰਾਮ ਗੋਬਿੰਦਪੁਰਾ,ਰੂਪ ਢਿੱਲੋ,ਮਲਕੀਤ ਬਖਸੀਵਾਲਾ,ਸੁਲੱਖਣ ਕਾਹਨਗੜ ਨੇ ਸੰਬੋਧਨ ਕੀਤਾ





