ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਣ ਦੇ ਚਾਹਵਾਨ ਲੋਕਾਂ ਵਾਸਤੇ ਸ਼ੁਰੂ ਕੀਤੀ ਸੇਵਾ

ਫਰੀਦਕੋਟ (ਮਜਿੰਦਰ ਰੰਧਾਵਾ) : ਫਰੀਦਕੋਟ ਦੇ ਐਮ.ਐਲ.ਏ. ਕਿੱਕੀ ਢਿੱਲੋਂ ਵਲੋ ਫਰੀਦਕੋਟ ਜਿਲੇ ਤੋ ਹਰ ਰੋਜ਼ ਓਹਨਾ ਦੀ ਗਰੀਨ ਕੰਪਨੀ ਦੀ ਇਕ ਬੱਸ ਦਿੱਲੀ ਜਾਇਆ ਕਰੂਗੀ। ਇਹ ਬੱਸ ਹਰ ਰੋਜ ਸ਼ਾਮ 3 ਵਜੇ ਕਿੱਕੀ ਢਿੱਲੋਂ ਦੇ ਪੰਪ ਕੋਟਕਪੁਰਾ ਰੋਡ ਤੋਂ ਕਿਸਾਨਾਂ ਨੂੰ ਲੈਕੇ ਚੱਲਿਆ ਕਰੂਗੀ। ਜਿਹੜੇ ਫਰੀਦਕੋਟ ਦੇ ਲੋਕ ਫਰੀਦਕੋਟ ਤੋਂ ਦਿੱਲੀ ਕਿਸਾਨ ਅੰਦੋਲਨ ਚ ਜਾਣਾ ਚਾਉਂਦੇ ਹਨ ਤੇ ਉਹਨਾਂ ਲੋਕਾਂ ਨੂੰ ਫਰੀ ਲੈ ਕੇ ਜਾਇਆ ਕਰੂਗੀ ਅਤੇ ਜਿਹੜੇ ਫਰੀਦਕੋਟ ਦੇ ਲੋਕ ਦਿੱਲੀ ਤੋਂ ਵਾਪਿਸ ਫਰੀਦਕੋਟ ਆਉਣਾ ਚਾਉਂਦੇ ਹਨ ਤਾ ਇਹ ਬੱਸ ਉਹਨਾਂ ਨੂੰ ਵਾਪਿਸ ਲੈਕੇ ਆਇਆ ਕਰੂਗੀ । ਜਿਹੜੇ ਲੋਕ ਇਸ ਕਿਸਾਨ ਅੰਦੋਲਨ ਵਿੱਚ ਜਾਣਾ ਚਾਉਂਦੇ ਹਨ, ਉਹ ਹੇਠ ਲਿਖੇ ਨੰਬਰਾਂ ਤੇ ਸਪੰਰਕ ਕਰ ਸਕਦੇ ਹਨ ।
9779300006, 9464114400






