16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੇਵਲ ਢਿੱਲੋਂ ਵੱਲੋਂ ਸ਼ਿਵਮੱਠ ਰੋਡ ਤੋਂ ਰਾਮਗੜ੍ਹੀਆ ਰੋਡ ਸੜਕ ਦੇ ਵਿਕਾਸ ਕਾਰਜ...

ਕੇਵਲ ਢਿੱਲੋਂ ਵੱਲੋਂ ਸ਼ਿਵਮੱਠ ਰੋਡ ਤੋਂ ਰਾਮਗੜ੍ਹੀਆ ਰੋਡ ਸੜਕ ਦੇ ਵਿਕਾਸ ਕਾਰਜ ਸ਼ੁਰੂ

ਵਾਰਡ ਨੰਬਰ 15 ਦੀ ਕਮੇਟੀ ਵੱਲੋਂ ਕਾਗਰਸੀ ਆਗੂ ਤੇ ਸੀਵਰੇਜ ਬੋਰਡ ਅਧਿਕਾਰੀ ਸਨਮਾਨਿਤ

ਬਰਨਾਲਾ (ਕਰਨਪਰੀਤ ਧੰਦਰਾਲ) : ਪਿਛਲੇ ਇੱਕ ਦਹਾਕੇ ਤੋਂ ਰਾਏਕਟ ਲੁਧਿਆਣਾ ਹਾਈਵੇ ਤੇ ਸਥਿਤ ਤਾਜਾ ਬਣਿਆ 18 ਨੰਬਰ ਵਾਰਡ ਨੰਬਰ ਅਤੇ ਪੁਰਾਣੇ 15 ਅਖਵਾਉਂਦੇ ਵਾਰਡ ਦੀ ਤਰਸਯੋਗ ਹਾਲਤ ਸੀਵਰੇਜ ਦੇ ਗੰਦੇ ਪਾਣੀ ਦੀ ਗੰਦਗੀ ਅਤੇ ੜੁੰਘੇ ਟੋਇਆਂ ਕਾਰਣ ਖੂਨੀ ਸੜਕ ਬਣੇ ਸਿਵਮੱਠ ਰੋਡ ਦੀ ਸੜਕ ਦੀ ਮਾੜੀ ਹਾਲਤ ਦੀ ਮਾਰ ਝੱਲ ਰਹੇ ਵਾਰਡ ਨਿਵਾਸੀਆਂ ਨੇਂ ਉਦੋਂ ਸੁੱਖ ਦਾ ਸਾਂਹ ਲਿਆ ਜਦੋਂ ਟੈਂਡਰ ਉਪਰੰਤ ਵਿਕਾਰ ਪੁਰਸ ਕੇਵਲ ਢਿੱਲੋਂ ਵੱਲੋਂ ਪਾਏ ਗਏ ਸੀਵਰੇਜ ਅਤੇ ਬਣਾਈ ਜਾ ਰਹੀ ਸੜਕ ਨੂੰ ਲੈ ਕੇ ਵਾਰਡ ਨੰਬਰ ਦੀ ਕਮੇਟੀ ਵੱਲੋਂ ਕੇਵਲ ਢਿੱਲੋਂ ਟੀਮ ਵੱਲੋਂ ਪੁੱਜੇ ਕਾਂਗਰਸੀ ਆਗੂ ਜਸਮੇਲ ਡੇਅਰੀ ਵਾਲਾ ਤੇ ਸੀਵਰੇਜ ਬੋਰਡ ਦੇ ਐਸ.ਡੀ.ੳ ਰਾਜਿੰਦਰ ਕੂਮਾਰ ਸਮੇਤ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਿਕਾਇਤ ਨਿਵਾਰਣ ਕਮੇਟੀ ਮੈਂਬਰ ਜਸਮੇਲ ਡੇਅਰੀ ਨੇਂ ਦੱਸਿਆ ਕਿ ਇੰਡਸਟਰੀ ਏਰੀਏ ਨੂੰ ਜੋੜਦੇ ਇਸ ਰੋਡ ਦੀ ਇਹ ਹਾਲਤ ਪਿਛਲੇ ਦਸਾਂ ਸਾਲਾਂ ਤੋਂ ਅਤਿ ਮਾੜੀ ਹੋਣ ਕਾਰਣ ਸੈਂਕੜੇ ਵਾਰ ਧਰਨੇ ਮੁਜਾਹਰੇ ਹੋਏ ਅਤੇ ਆਖਿਰ ਕਾਂਗਰਸ ਦੀ ਸਰਕਾਰ ਆਉਣ ਤੇ ਸੀਵਰੇਜ ਦੀ ਮਾੜੀ ਹਾਲਤ ਅਤੇ ਸੜਕ ਦੀ ਹਾਲਤ ਦਾ ਸਾਰਾ ਮਾਮਲਾ ਹਲਕਾ ਇਚਾਰਜ ਵਿਕਾਸ ਪੁਰਸ ਕੇਵਲ ਢਿੱਲੋਂ ਦੇ ਧਿਆਨ ਚ ਲਿਆਂਦਾ ਗਿਆ ਸੀ ਅਤੇ ਵਾਰਡ ਨਿਵਾਸੀਆਂ ਨੂੰ ਉਸੇ ਦਿਨ ਵਿਸਵਾਸ ਦਵਾਇਆ ਸੀ ਵਾਰਡ ਦੇ ਕੰਮ ਸੁੂਰੂ ਕਰਵਾਕੇ ਹੀ ਵਾਰਡ ਚ ਆਵਾਂਗੇ । ਇਸ ਰੋਡ ਦਾ ਸੀਵਰੇਜ ਜਦੋਂ ਦਾ ਪਾਇਆ ਹੈ ਉਦੋਂ ਤੋਂ ਹੀ ਬੰਦ ਸੀ । ਜਿਸ ਬਾਰੇ ਅਨੇਕਾਂ ਹੀ ਧਰਨੇ ਅਤੇ ਅਨੇਕਾਂ ਵਾਰ ਹੀ ਅਖਬਾਰਾਂ, ਟੀ ਵੀ ਚੈਨਲਾਂ ਤੇ ਖਬਰਾਂ ਲੱਗ ਚੁੱਕੀਆਂ ਹਨ ਪਰ ਅਕਾਲੀ ਭਾਜਪਾ ਸਰਕਾਰ ਅਤੇ ਪ੍ਰਸ਼ਾਸਨ ਤੇ ਕੋਈ ਅਸਰ ਨਹੀਂ ਸੀ ਹੋਇਆ।ਪਰੰਤੂ ਹੁਣ ਬਰਨਾਲਾ ਨਗਰ ਕੋਸ਼ਲ ਦੁਆਰਾ ਕਰਵਾਏ ਜਾ ਰਹੇ ਵਿਕਾਸ ਕਾਰਜ ਪ੍ਹਤੱਖ ਤੇ ਪ੍ਹਮਾਣ ਹਨ। ਇਸ ਮੌਕੇ ਐਸ.ਡੀ ਓ ਰਾਜਿੰਦਰ ਗਰਗ ਨੇਂ ਦੱਸਿਆ ਕਿ 92 ਕਰੋੜ ਦੇ ਪ੍ਹਾਜੈਕਟ ਤਹਿਤ 72 ਕਿਲੋਮੀਟਰ ਦਾ ਸੀਵਰੇਜ ਵਰਕ ਬਣ ਕੇ ਚਾਲੂ ਹੋ ਚੱਕਾ ਹੈ। ਸੀਵਰੇਜ ਅਤੇ ਸੜਕ ਸਬੰਧੀ ਵਾਰਡ ਨਿਵਾਸੀਆਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਜਲਦ ਹੀ ਬਣਕੇ ਤਿਆਰ ਹੋ ਜਾਵੇਗੀ । ਇਸ ਮੌਕੇ ਕਮੇਟੀ ਸੁਭਾਸ ਪਨੇਸਰ ਆਸੂ ਸੁਖਦਰਸਨ ਸਿੰਘ ਬਾਜਵਾ ਸੱਤਿਆ ਪ੍ਹਕਾਸ ਉਪਿੰਦਰ ਸਿੰਘ ਸਮੇਤ ਵਾਰਡ ਨਿਵਾਸੀ ਹਾਜਿਰ ਸਨ।

Today Now News

RELATED ARTICLES
- Advertisment -

POPULAR POSTS