16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅੱਜ ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕਰੇਗੀ ਜਿਲ੍ਹਾ ਯੂਥ ਕਾਂਗਰਸ : ਭੁਪਾਲ

ਅੱਜ ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕਰੇਗੀ ਜਿਲ੍ਹਾ ਯੂਥ ਕਾਂਗਰਸ : ਭੁਪਾਲ

ਕਿਸਾਨਾਂ ਦੇ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜਨ ਤੇ ਉਨ੍ਹਾਂ ਦਾ ਰਾਹ ਰੋਕਣ ਨੂੰ ਲੈ ਕੇ ਰੋਸ਼

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕਿਸਾਨਾਂ ਦੇ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜਨ ਤੇ ਉਨ੍ਹਾਂ ਦਾ ਹਰਿਆਣਾ ਸਰਕਾਰ ਵੱਲੋਂ ਰਾਹ ਰੋਕਣ ਨੂੰ ਲੈ ਕੇ ਜਿਲ੍ਹਾ ਯੂਥ ਕਾਂਗਰਸ ਮਾਨਸਾ ਨੇ 2 ਦਸੰਬਰ ਨੂੰ ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਯੂਥ ਕਾਂਗਰਸ ਦਿੱਲੀ ਵਿਖੇ ਖੇਤੀ ਕਾਨੂੰਨਾਂ ਦੇ ਹੱਕ ਵਿਚ ਟਰੈਕਟਰ ਫੂਕ ਕੇ ਸਰਕਾਰ ਵਿਰੋਧੀ ਪ੍ਰਦਰਸ਼ਨ ਕਰ ਚੁੱਕੀ ਹੈ।
ਮਾਨਸਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਯੂਥ ਕਾਂਗਰਸ ਮਾਨਸਾ ਦੇ ਜਿਲ੍ਹਾ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਭੂਪਾਲ ਚਹਿਲ ਨੇ ਦੱਸਿਆ ਕਿ ਕਿਸਾਨ ਪੂਰ ਦੇਸ਼ ਨੂੰ ਅਨਾਜ ਪੈਦਾ ਕਰਕੇ ਦਿੰਦਾ ਹੈ। ਕੋਈ ਨੇਤਾ ਹੋਵੇ, ਫਿਲਮ ਅਦਾਕਾਰ ਹੋਵੇ ਜਾਂ ਕੋਈ ਵੀ ਆਈ ਪੀ ਸਭ ਨੇ ਕਿਸਾਨ ਵੱਲੋਂ ਪੈਦਾ ਕੀਤਾ ਹੋਇਆ ਅਨਾਜ ਹੀ ਖਾਂਦੇ ਹਨ । ਪਰ ਫਿਲਮ ਅਦਾਕਾਰ ਕੰਗਣਾ ਰਣੌਤ ਵੱਲੋਂ ਕਿਸਾਨ ਸੰਘਰਸ਼ ਦੇ ਰਾਹ ਪਈਆਂ ਬੀਬੀਆਂ ਬਾਰੇ ਟਿੱਪਣੀ ਕਰਨਾ ਉਸਨੂੰ ਸੋਭਦਾ ਨਹੀਂ ਹੈ। ਭੂਪਾਲ ਨੇ ਕਿਹਾ ਕਿ ਇਸ ਤੇ ਕੰਗਣਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਤੇ ਮਾਨਸਾ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਦੀ ਦੇਖ ਰੇਖ ਹੇਠ ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕਰਕੇ ਕਿਸਾਨਾਂ ਦੇ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜਣ ਦਾ ਵਿਰੋਧ ਕਰੇਗੀ ਤੇ ਖੱਟਰ ਸਰਕਾਰ ਨੂੰ ਦੱਸੇਗੀ ਕਿ ਪੰਜਾਬ ਦੇ ਅੰਨਦਾਤੇ ਨਾਲ ਯੂਥ ਕਾਂਗਰਸ ਚਟਾਨ ਵਾਂਗ ਖੜ੍ਹੇਗੀ ਤੇ ਹਰ ਥਾਂ ਤੇ ਖੱਟਰ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਉਨ੍ਹਾਂ ਦਾ ਕਿੰਨ੍ਹਾਂ ਵੀ ਰਾਹ ਰੋਕ ਲਵੇ,ਪਰ ਉਹ ਹਰ ਹਾਲਤ ਵਿਚ ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕਰਕੇ ਖੱਟਰ ਸਰਕਾਰ ਦਾ ਅਸਤੀਫਾ ਮੰਗੇਗੀ। ਚੁਸ਼ਪਿੰਦਰਬੀਰ ਭੂਪਾਲ ਨੇ ਕਿਹਾ ਕਿ ਮਾਨਸਾ ਤੋਂ ਇਸ ਲਈ ਯੂਥ ਕਾਂਗਰਸ ਦਾ ਕਰੀਬ 200 ਵਿਅਕਤੀਆਂ ਤੇ ਨੌਜਵਾਨਾਂ ਦਾ ਜਥਾ  ਗੱਡੀਆਂ ਸਮੇਤ ਰਵਾਨਾ ਹੋਵੇਗਾ। ਉੁਨ੍ਹਾਂ ਕਿਹਾ ਕਿ ਯੂਥ ਕਾਂਗਰਸ ਹਰ ਫਰੰਟ ਤੇ ਕਿਸਾਨੀ ਅੰਦੋਲਨ ਦੀ ਹਮਾਇਤੀ ਹੈ ,ਕਿਉਂਕਿ ਦੇਸ਼ ਨੂੰ ਅੰਨ ਪੈਦਾ ਕਰਕੇ ਦੇਣ ਵਾਲਾ ਕਿਸਾਨ ਜਦ ਅੱਜ ਸੜਕਾਂ ਦੇ ਰੁਲ ਰਿਹਾ ਹੈ ਤੈ ਕਿਸਾਨਾਂ ਦੇ ਹਿੱਤਾਂ ਦੀ ਪੈਰਵੀ ਕਰਨ ਦੀ ਗੱਲ ਕਹਿ ਕੇ ਸੱਤਾ ਵਿਚ ਆਈ ਖੱਟਰ ਸਰਕਾਰ ਨੂੰ ਉਸਦੀ ਅਸਲੀਅਤ ਤੋਂ ਜਾਣੂ ਕਰਵਾ ਕੇ ਹੀ ਦਮ ਲਿਆ ਜਾਵੇਗਾ।

Today Now News

RELATED ARTICLES
- Advertisment -

POPULAR POSTS