16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਘਰਾਂ ਨੂੰ ਢਾਹੇ ਜਾਣ ਖ਼ਿਲਾਫ਼, ਹੋਰ ਘਰਾਂ ਦਾ ਉਜਾੜਾ ਰੋਕੇ ਜਾਣ ਖਿਲਾਫ...

ਘਰਾਂ ਨੂੰ ਢਾਹੇ ਜਾਣ ਖ਼ਿਲਾਫ਼, ਹੋਰ ਘਰਾਂ ਦਾ ਉਜਾੜਾ ਰੋਕੇ ਜਾਣ ਖਿਲਾਫ ਬੀ.ਡੀ.ਪੀ.ਓ. ਮੋਗਾ ਨੂੰ ਮੰਗ ਪੱਤਰ ਦਿੱਤਾ

ਘਰ ਬਚਾਓ ਐਕਸ਼ਨ ਕਮੇਟੀ (ਚੜਿੱਕ) ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ

ਮੋਗਾ (ਹਰਪਾਲ ਸਹਾਰਨ) : ਪਿੰਡ ਚੜਿੱਕ ਚ ਸਰਕਾਰ ਪੱਤੀ ਦੀ ਗ੍ਰਾਮ ਪੰਚਾਇਤ ਵੱਲੋਂ ਗਰੀਬ ਪਰਿਵਾਰਾਂ ਦੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਪਾਏ, ਘਰਾਂ ਨੂੰ ਢਾਹੇ ਜਾਣ ਖ਼ਿਲਾਫ਼, ਹੋਰ ਘਰਾਂ ਦਾ ਉਜਾੜਾ ਰੋਕੇ ਜਾਣ ਖਿਲਾਫ ਬੀ ਡੀ ਪੀ ਓ ਮੋਗਾ ਅੱਗੇ ਸੰਕੇਤਕ ਰੋਸ ਪ੍ਰਦਰਸ਼ਨ ਘਰ ਬਚਾਓ ਐਕਸ਼ਨ ਕਮੇਟੀ (ਚੜਿੱਕ) ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਕਲਾ ਮੰਚ ਦੇ ਪ੍ਰਧਾਨ ਤੀਰਥ ਸਿੰਘ ਚੜਿੱਕ,ਭਾਈ ਜੈਤਾ ਜੀ ਮਿਸ਼ਨ ਦੇ ਆਗੂ ਰਜਿੰਦਰ ਸਿੰਘ ਰਿਆੜ, ਔਰਤ ਕਰਜ਼ਾ ਮੁਕਤੀ ਅੰਦੋਲਨ ਦੇ ਆਗੂ ਸੁਖਮੰਦਰ ਸਿੰਘ ਗੱਜਣਵਾਲਾ,ਪੇਡੂ ਮਜਦੂਰ ਯੂਨੀਅਨ ਦੇ ਮੰਗਾ ਸਿੰਘ ਵੈਰੋਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਹਰਮਨਦੀਪ ਸਿੰਘ ਹਿੰਮਤਪੁਰਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੀਰ ਸਿੰਘ, ਮਜ਼ਦੂਰ ਆਗੂ ਰਾਜਪਾਲ ਸਿੰਘ ਮੋਗਾ,ਗ਼ਦਰ ਰੰਗ ਮੰਚ ਮੱਦੋਕੇ ਆਦਿ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਪਿੱਛਲੇ ਚਾਰ ਦਹਾਕਿਆਂ ਤੋਂ ਪਾਏ ਘਰਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਢਾਹੁਣ ਦਿੱਤਾ ਜਾਵੇਗਾ, ਆਗੂਆਂ ਨੇ ਮੰਗ ਕੀਤੀ ਕਿ ਢਾਹੇ ਗਏ ਘਰਾਂ ਦੀ ਮੁੜ ਉਸਾਰੀ ਵੀ ਕਰਵਾਈ ਜਾਵੇ ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਤਿੱਖਾ ਤੇ ਵਿਸ਼ਾਲ ਕੀਤਾ ਜਾਵੇਗਾ। ਇਸ ਮੌਕੇ ਅਖੀਰ ਚ ਬੀ ਡੀ ਪੀ ਓ ਮੋਗਾ ਨੇ ਐਕਸ਼ਨ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕਰਕੇ ਲੋਕਾਂ ਨਾਲ ਇਨਸਾਫ਼ ਕੀਤਾ ਜਾਵੇਗਾ ਅਤੇ ਜਾਂਚ ਪੜਤਾਲ ਤੋਂ ਪਹਿਲਾਂ ਕੋਈ ਵੀ ਇਮਾਰਤ ਨਹੀਂ ਢਾਹੀ ਜਾਵੇਗੀ।

Today Now News

RELATED ARTICLES
- Advertisment -

POPULAR POSTS