16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲੋਕ ਵਿਰੋਧੀ ਕਾਨੂੰਨਾਂ ਦੇ ਖਿਲਾਫ ਟਰੇਡ ਯੂਨੀਅਨਾਂ ਦੀ 26 ਨਵੰਬਰ ਦੀ ਹੜ੍ਹਤਾਲ...

ਲੋਕ ਵਿਰੋਧੀ ਕਾਨੂੰਨਾਂ ਦੇ ਖਿਲਾਫ ਟਰੇਡ ਯੂਨੀਅਨਾਂ ਦੀ 26 ਨਵੰਬਰ ਦੀ ਹੜ੍ਹਤਾਲ ਵਿੱਚ ਵੱਡੀ ਗਿਣਤੀ ਵਿੱਚ ਸਾਥੀ ਸਾਮਲ ਹੋਣਗੇ : ਦਰਸ਼ਨ ਪੰਧੇਰ

ਕਿ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨ ਦ੍ਹੇ ਦੇ ਕਿਰਤੀ ਕਾਮਿਆਂ, ਕਿਸਾਨ, ਮਜਦੂਰ, ਮੁਲਾਜਮ ਅਤੇ ਨੌਜਵਾਨਾਂ ਨੂੰ ਵਧੇਰੇ ਬਰੋਜ਼ਗਾਰੀ ਵੱਲ ਧੱਕਣਗੇ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਮੋਦੀ ਸਰਕਾਰ ਵੱਲੋਂ ਕੋਰੋਨਾ ਸੰਕਟ ਦੀ ਆੜ ਵਿੱਚ ਲੋਕ ਵਿਰੋਧੀ ਕਿਰਤ ਕਾਨੂੰਨਾਂ, ਤਿੰਨ ਖੇਤੀ ਵਿਰੋਧੀ ਕਾਨੂੰਨ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਸੰਬੰਧੀ ਦ੍ਹੇ ਦੀਆਂ ਟਰੇਡ ਯੂਨੀਅਨਾਂ ਦੇ ਸੱਦੇ ਤੇ 26 ਨਵੰਬਰ ਦੀ ਹੜ੍ਹਤਾਲ ਸਬੰਧੀ ਮੀਟਿੰਗ ਤੇਜਾ ਸਿੰਘ ਸੁਤੰਤਰ ਭਵਨ, ਸੀ.ਪੀ.ਆਈ. ਦ|ਤਰ ਵਿਖੇ ਟਰੇਡ ਯੂਨੀਅਨ ਕੌਂਸਲ ਦੀ ਜਿਲ੍ਹਾ ਕਨਵੀਨਰ ਦਰਸ਼ਨ ਪੰਧੇਰ ਦੀ ਪ੍ਰਧਾਨਗੀ ਹੇਠ ਕੀਤੀ ਗਈ| ਇਸ ਸਮੇਂ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਦੇ ਖਿਲਾਫ ਟਰੇਡ ਯੂਨੀਅਨਾਂ ਵੱਲੋਂ 26 ਨਵੰਬਰ ਦੀ ਹੜ੍ਹਤਾਲ ਦਾ ਜਥੇਬੰਦੀ ਵੱਲੋਂ ਸਮਰਥਨ ਕੀਤਾ ਗਿਆ ਅਤੇ ਹੜ੍ਹਤਾਲ ਵਿੱਚ ਵੱਡੀ ਗਿਣਤੀ ਵਿੱਚ ਸਾਮਲ ਹੋਣ ਦਾ ਫੈਸਲਾ ਲਿਆ| ਇਸ ਸਮੇਂ ਸਾਥੀ ਪੰਧੇਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨ ਦ੍ਹੇ ਦੇ ਕਿਰਤੀ ਕਾਮਿਆਂ, ਕਿਸਾਨ, ਮਜਦੂਰ, ਮੁਲਾਜਮ ਅਤੇ ਨੌਜਵਾਨਾਂ ਨੂੰ ਵਧੇਰੇ ਬਰੋਜ਼ਗਾਰੀ ਵੱਲ ਧੱਕਣਗੇ| ਉਨਾਂ ਮਜਦੂਰ ਵਿਰੋਧੀ ਕਿਰਤ ਕਾਨੂੰਨ ਨੂੰ ਸੋਧ ਦੇ ਨਾਂ ਤੇ ਬਣਾਏ ਗਏ ਕਾਨੂੰਨ ਤੇ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਲੰਮੇ ਇਤਿਹਾਸ ਤੇ ਸੰਘਰ੍ਹ ਦੇ ਸਦਕਾ ਬਣੇ ਕਾਨੂੰਨ ਨੂੰ ਥੋੜੇ ਸਮੇਂ ਵਿੱਚ ਕਾਰਪੋਰੇਟ ਅਤੇ ਸਰਮਾਏਦਾਰ ਪੱਖੀ ਬਣਾ ਕੇ ਦ੍ਹੇ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ ਤੇ ਲੋਕ ਵਿਰੋਧੀ ਫੈਸਲਾ ਕੀਤਾ ਗਿਆ ਹੈ ਕਿ ਜਿਸ ਨੂੰ ਦ੍ਹੇ ਦੀਆਂ ਤਮਾਮ ਸੰਘਰ੍ਹਸੀਲ ਜਥੇਬੰਦੀਆਂ ਬਰਦਾਸਤ ਨਹੀਂ ਕਰਨਗੀਆਂ ਅਤੇ ਇਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰ੍ਹ ਨੂੰ ਜਾਰੀ ਰੱਖਿਆ ਜਾਵੇਗਾ| ਇਸ ਸਮੇਂ ਹੋਰਨਾਂ ਤੋਂ ਇਲਾਵਾ ਏਟਕ ਆਗੂ ਕ੍ਰਿ੍ਹਨ ਚੌਹਾਨ, ਕਾਕਾ ਸਿੰਘ, ਮਾਸਟਰ ਕ੍ਰਿ੍ਹਨ ਜੋਗਾ, ਰਾਜ ਕੁਮਾਰ ਰੰਗਾ ਕਲਾਸ^ਫੌਰ ਇੰਪਲਾਈਜ ਯੂਨੀਅਨ, ਠੇਕਾ ਮੁਲਾਜਮ ਸੰਘਰ੍ਹ ਕਮੇਟੀ ਦੇ ਗੁਰਵਿੰਦਰ ਧਾਲੀਵਾਲ, 3^ਡੀ ਪ੍ਰੋਜੈਕਟ ਦੇ ਸੁਭਾ੍ਹ ਕੁਮਾਰ, ਐਫ.ਸੀ.ਆਈ. ਸਕਿਊਰਟੀ ਗਾਰਡ ਵਰਕਰ ਯੂਨੀਅਨ ਦੇ ਰਾਮ ਸਿੰਘ ਮਾਨਸਾ, ਐਫ.ਸੀ.ਆਈ. ਪੱਲੇਦਾਰ ਵਰਕਰ ਯੂਨੀਅਨ, ਟਰੇਡ ਯੂਨੀਅਨ ਕੌਂਸਲ ਦੇ ਨਰ੍ਹੇ ਬੁਰਜ ਹਰੀ, ਪੰਜਾਬ ਹੋਮਗਾਰਡ ਵੈਲਫੇਅਰ ਐਸੋਸੀਏ੍ਹਨ ਦੇ ਮਿੱਠੂ ਮੰਦਰ, ਪੰਜਾਬ ਖੇਤ ਮਜਦੂਰ ਸਭਾ ਦੇ ਸੁਖਦੇਵ ਪੰਧੇਰ, ਪੀ.ਆਰ.ਟੀ.ਸੀ. ਦੇ ਸੁਰਿੰਦਰ ਵਾਲੀਆ, ਕਰਿਆਣਾ ਐਸੋਸੀਏ੍ਹਨ ਦੇ ਰਤਨ ਭੋਲਾ, ਹਰਬੰਤ ਸਿੰਘ ਅਤੇ ਮੁਲਾਜਮ ਆਗੂ ਮੱਖਣ ਮਾਨਸਾ ਨੇ ਸੰਬੋਧਨ ਕੀਤਾ|

Today Now News

RELATED ARTICLES
- Advertisment -

POPULAR POSTS