16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦਿੱਲੀ ਘੇਰਨ ਲਈ ਲੱਖਾਂ ਕਿਸਾਨ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨਗੇ:ਚੌਹਾਨ

ਦਿੱਲੀ ਘੇਰਨ ਲਈ ਲੱਖਾਂ ਕਿਸਾਨ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨਗੇ:ਚੌਹਾਨ

ਖੇਤੀ ਵਿਰੋਧੀ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ:ਮਾਨਸ਼ਾਹੀਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਕਿਸਾਨ ਜਥੇਬੰਦੀਆਂ ਦੇ ਤਿੱਖੇ ਸੰਘਰ੍ਹ ਦੇ ਤਹਿਤ 26 ਤੇ 27 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਦਿੱਲੀ ਘੇਰਨ ਲਈ ਲੱਖਾਂ ਕਿਸਾਨ ਦਿੱਲੀ ਵੱਲ ਕੂਚ ਕਰਨਗੇ| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸਾਥੀ ਕ੍ਰਿ੍ਸ਼ਨ ਚੌਹਾਨ ਨੇ ਤਿਆਰੀ ਸਬੰਧੀ ਵੱਖ ਵੱਖ ਪਿੰਡਾਂ ਦਲੇਲ ਸਿੰਘ ਵਾਲਾ, ਮੂਲਾ ਸਿੰਘ ਵਾਲਾ, ਫਰਵਾਂਹੀ ਅਤੇ ਬੱਪੀਆਣਾ ਵਿਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ| ਇਸ ਸਮੇਂ ਉਨਾਂ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਦੌਰਾਨ ਅਤੇ ਮੋਦੀ ਸਰਕਾਰ ਸਰਕਾਰ ਵੱਲੋਂ ਲਾਈ ਗਈ ਅਣਐਲਾਨੀ ਐਮਰਜੈਂਸੀ ਦੇ ਤਹਿਤ ਕਿਸਾਨ ਵਿਰੋਧੀ ਤਿੰਨ ਕਾਨੂੰਨ, ਮਜਦੂਰ ਵਿਰੋਧੀ ਕਿਰਤ ਕਾਨੂੰਨ, ਬਿਜਲੀ ਐਕਟ2020 ਸਮੇਤ ਕਾਲੇ ਕਾਨੂੰਨ ਲਾਗੂ ਕੀਤੇ ਗਏ ਜਿੰਨਾਂ ਨੂੰ ਲੈ ਕੇ ਦ੍ਹੇ ਦੇ ਹਰ ਤਬਕੇ ਦੇ ਲੋਕਾਂ ਵਿੱਚ ਮੋਦੀ ਸਰਕਾਰ ਖਿਲਾਫ ਰੋਸ ਦੀ ਲਹਿਰ ਚੱਲ ਰਹੀ ਹੈ ਅਤੇ ਆਪ ਮੁਹਾਰੇ ਲੋਕ ਮੋਦੀ ਸਰਕਾਰ ਨੂੰ ਘੇਰਨ ਲਈ ਸੰਘਰ੍ਹ ਦੇ ਰੋਹ ਵਿੱਚ ਹਨ| ਇਸ ਸਮੇਂ ਉਨਾਂ ਕਿਹਾ ਕਿ ਇੰਨਾਂ ਭਿਆਨਕ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਕਿਸਾਨ ਜਥੇਬੰਦੀਆਂ ਵੱਲੋਂ ਸੰਘਰ੍ਹ ਨੂੰ ਜਾਰੀ ਰੱਖਣ ਦਾ ਜੋ ਐਲਾਨ ਕੀਤਾ ਗਿਆ ਹੈ ਉਸ ਦੇ ਤਹਿਤ ਕੁੱਲ ਹਿੰਦ ਕਿਸਾਨ ਸਭਾ ਦੇ ਬੈਨਰ ਹੇਠ ਜਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਦਿੱਲੀ ਵੱਲ ਕੂਚ ਕਰਨਗੇ ਅਤੇ ਪੱਕੇ ਪ੍ਰਬੰਧਾਂ ਨੂੰ ਲੈ ਕੇ ਫੰਡ ਮੁਹਿੰਮ, ਰਾਸਨ ਸਮੇਤ ਵਹੀਕਲਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ| ਇਸ ਸਮੇਂ ਸਾਥੀ ਚੌਹਾਨ ਨੇ ਕਿਹਾ ਕਿ ਜਿਲ੍ਹਾ ਮਾਨਸਾ ਦੇ ਜਥੇਬੰਦੀ ਦੇ ਆਗੂਆਂ ਦਲਜੀਤ ਮਾਨਸ਼ਾਹੀਆ, ਸੀਤਾ ਰਾਮ ਗੋਬਿੰਦਪੁਰਾ, ਜੁਗਰਾਜ ਹੀਰਕੇ, ਮਲਕੀਤ ਮੰਦਰਾਂ, ਰੂਪ ਸਿੰਘ ਢਿੱਲੋਂ ਆਦਿ ਜਿਲ੍ਹਾ ਆਗੂਆਂ ਦੀ ਅਗਵਾਈ ਹੇਠ ਪੂਰੇ ਜਿਲ੍ਹੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸਮੇਂ ਉਨਾਂ ਸਮੁੱਚੇ ਕਿਸਾਨਾਂ, ਮਜਦੂਰਾਂ ਤੇ ਹਮਦਰਦਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ ਮੋਦੀ ਸਰਕਾਰ ਖਿਲਾਫ ਸੰਘਰਸ਼ ਦੇ ਮੈਦਾਨ ਵਿੱਚ ਉਤਰਨ| ਇਸ ਸਮੇਂ ਸੁਖਦੇਵ ਪੰਧੇਰ, ਮੇਜਰ ਸਿੰਘ ਦਲੇਲ ਸਿੰਘ ਵਾਲਾ, ਗੁਰਦਿਆਲ ਸਿੰਘ, ਪੱਪੀ ਮੂਲਾ ਸਿਘ ਵਾਲਾ, ਮਾਹਲਾ ਸਿੰਘ, ਹਰਪਾਲ ਬੱਪੀਆਣਾ, ਹਰਨੇਕ ਬੱਪੀਆਣਾ, ਹਰਨੇਕ ਢਿੱਲੋਂ, ਹਰਨੇਕ ਸਿੰਘ ਮਾਨਸਾ ਆਦਿ ਆਗੂਆਂ ਨੇ ਸੰਬੋਧਨ ਕੀਤਾ|

Today Now News

RELATED ARTICLES
- Advertisment -

POPULAR POSTS