17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਰੋਫੈਸਰ ਪ੍ਰੀਤਮ ਸਿੰਘ ਰਾਹੀ ਯਾਦਗਾਰੀ ਸਮਾਗਮ 2020 ਹੋਇਆ ਸੰਪੰਨ

ਪਰੋਫੈਸਰ ਪ੍ਰੀਤਮ ਸਿੰਘ ਰਾਹੀ ਯਾਦਗਾਰੀ ਸਮਾਗਮ 2020 ਹੋਇਆ ਸੰਪੰਨ

ਪ੍ਰੀਤਮ ਸਿੰਘ ਰਾਹੀ ਇਕ ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਵਿਦਵਾਨ ਸੀ

ਬਰਨਾਲਾ (ਕਰਨਪਰੀਤ ਧੰਦਰਾਲ) : ‘‘ਰਾਹੀ ਚੇਤੰਨ ਬੁੱਧ ਪ੍ਰਗਤੀਸ਼ੀਲ ਸ਼ਾਇਰ ਸੀ, ਉਸਦੀ ਕਵਿਤਾ ਅੱਜ ਦੇ ਕਿਸਾਨੀ ਸੰਘਰਸ਼ ਲਈ ਰਾਹ ਦਸੇਰਾ ਸਾਬਤ ਹੋ ਸਕਦੀ ਹੈ,‘‘ ਇਹ ਵਿਚਾਰ ਡਾ. ਸਰਬਜੀਤ ਸਿੰਘ, ਚੇਅਰਮੈਨ, ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਨੇ ਇੱਥੇ ਲਿਖਾਰੀ ਸਭਾ ਵਲੋਂ ਕਰਵਾਏ ਗਏ ਪ੍ਰੋ. ਪ੍ਰੀਤਮ ਸਿੰਘ ਰਾਹੀ ਯਾਦਗਾਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਗੋਬਿੰਦ ਬਾਂਸਲ ਟਰੱਸਟ ਵਿਚ ਪ੍ਰਗਟਾਏ। ਡਾ. ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ, ਪ੍ਰਗਤੀਸ਼ੀਲ ਲੇਖਕ ਸੰਘ, ਭਾਰਤ ਨੇ ਕਿਹਾ ਕਿ ਪ੍ਰੀਤਮ ਸਿੰਘ ਰਾਹੀ ਇਕ ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਵਿਦਵਾਨ ਸੀ, ਜਿਹੜੇ ਸਾਡੇ ਕੋਲੋਂ ਘਟਦੇ ਜਾ ਰਹੇ ਹਨ। ਉਨ੍ਹਾਂ ਰਾਹੀ-ਕਾਵਿ ਦੇ ਹਵਾਲੇ ਨਾਲ ਦੱਸਿਆ ਕਿ ਰਾਹੀ ਜਿੱਥੇ ਉੱਚ-ਕੋਟੀ ਦਾ ਕਵੀ ਸੀ, ਉਥੇ ਬਰਨਾਲਾ ਇਲਾਕੇ ਦੇ ਲੇਖਕਾਂ ਲਈ ਚਾਨਣ-ਮੁਨਾਰਾ ਸੀ। ਡਾ. ਭੀਮ ਇੰਦਰ, ਮੁਖੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਅਨੁਸਾਰ ਰਾਹੀ ਸਹੀ ਰੂਪ ਵਿਚ ਬਾਬਾ ਨਾਨਕ ਦਾ ਅਨੁਯਾਈ ਜਾਪਦਾ ਹੈ ਜਿਸਨੇ ‘ਸਰਬੱਤ ਦੇ ਭਲੇ‘ ਲਈ ਕਾਵਿ ਰਚਨਾ ਕੀਤੀ।

ਡਾ. ਅਰਵਿੰਦਰ ਕੌਰ ਕਾਕੜਾ ਨੇ ਆਖਿਆ ਕਿ ਰਾਹੀ ਸਾਹਿਬ ਉਸ ਲਈ ਹਮੇਸ਼ਾ ਪ੍ਰੇਰਨਾ ਸ੍ਰੋਤ ਰਹੇ। ਪਹਿਲਾਂ ਡਾ. ਤੇਜਵੰਤ ਮਾਨ, ਪ੍ਰਧਾਨ ਕੇਂਦਰੀ ਲੇਖਕ ਸਭਾ ਸੇਖੋਂ ਅਤੇ ਨਾਵਲਕਾਰ ਓਮ ਪ੍ਰਕਾਸ਼ ਗਾਸੋ ਨੇ ਲੇਖਕਾਂ ਨੂੰ ਜੀ ਆਇਆਂ ਆਖਿਆ ਅਤੇ ਡਾ. ਰਾਹੁਲ ਰੁਪਾਲ, ਕਨਵੀਨਰ ਸਮਾਗਮ ਨੇ ਰੂਪ ਰੇਖਾ ਦੱਸਦਿਆਂ ਲਿਖਾਰੀ ਸਭਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਸਮਾਗਮ ਦੌਰਾਨ ਡਾ. ਅਮਰ ਕੋਮਲ ਨੂੰ ਪ੍ਰੀਤਮ ਸਿੰਘ ਰਾਹੀ ਕਵਿਤਾ ਪੁਰਸਕਾਰ, ਅਮਰੀਕਾ ਵਸਦੇ ਗਲਪਕਾਰ ਨੂੰ ‘ਮੁਹਾਂਦਰਾ‘ ਪੁਰਸਕਾਰ, ਡਾ. ਅਰਵਿੰਦਰ ਕੌਰ ਕਾਕੜਾ ਨੂੰ ਸਰਦਾਰਨੀ ਹਰਿਲਾਭ ਕੌਰ ਯਾਦਗਾਰੀ ਅਵਾਰਡ ਅਤੇ ਨਾਵਲਕਾਰ ਮੋਹੀ ਅਮਰਜੀਤ ਅਤੇ ਗੀਤਕਾਰ ਰਣਧੀਰ ਕੁਠਾਲਾ ਨੂੰ ਨਵ-ਪ੍ਰਤਿਭਾ ਪੁਰਸਕਾਰ ਪ੍ਰਦਾਨ ਕੀਤੇ ਗਏ। ਪੁਰਸਕ੍ਰਿਤ ਲੇਖਕਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਪੁਸਤਕ ਲੋਕ ਅਰਪਣ ਸਮੇਂ ਚਲਦਾ ਫਿਰਦਾ ਯੰਤਰ ਮੰਤਰ ਜਗੀਰ ਸਿੰਘ ਜਗਤਾਰ, ਰਾਹੀ ਦੇ ਲਤੀਫੇ ਅਤੇ ਨਵ-ਸਥਾਪਿਤ ਸ਼ਾਇਰਾ ਅੰਬਰ ਗਿੱਲ ਦੀ ਪਲੇਠੀ ਕਾਵਿ-ਪੁਸਤਕ ‘ਅੰਬਰੀ ਉਡਾਨ‘ ਅਤੇ ਮੁਹਾਂਦਰਾ ਤ੍ਰੈ-ਮਾਸਿਕ ਦਾ ਨਵਾਂ ਅੰਕ ਵੀ ਰਿਲੀਜ਼ ਕੀਤਾ ਗਿਆ। ਮੰਚ ਸੰਚਾਲਨ ਡਾ. ਜੋਗਿੰਦਰ ਸਿੰਘ ਨਿਰਾਲਾ ਅਤੇ ਸਾਗਰ ਸਿੰਘ ਸਾਗਰ ਨੇ ਸਾਂਝੇ ਰੂਪ ਵਿਚ ਕੀਤਾ। ਜਗੀਰ ਸਿੰਘ ਜਗਤਾਰ ਪ੍ਰਧਾਨ ਲਿਖਾਰੀ ਸਭਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬਾਅਦ ਵਿਚ ਵਿਸ਼ਾਲ ਕਵੀ ਦਰਬਾਰ ਹੋਇਆ ਜਿਸ ਵਿਚ ਸਰਵ ਸ੍ਰੀ ਬੂਟਾ ਸਿੰਘ ਚੌਹਾਨ, ਲਛਮਣ ਦਾਸ ਮੁਸਾਫਿਰ, ਡਾ. ਚਰਨ ਸਿੰਘ, ਮੇਜਰ ਸਿੰਘ ਰਾਜਗੜ੍ਹ, ਪਵਨ ਹਰਚੰਦ ਪੁਰੀ, ਏਮਨ ਸਿੰਘ ਰੁਪਾਲ, ਪ੍ਰੋ. ਸਿਮਰਜੀਤ ਕੌਰ, ਰਾਜਿੰਦਰ ਸ਼ੌਕੀ, ਤਰਸੇਮ, ਤੇਜਿੰਦਰ ਚੰਡਿਹੋਕ, ਅਮਨਦੀਪ ਤੇ ਸੰਪੂਰਨ ਟੱਲੇਵਾਲੀਆ, ਸੁਖਵਿੰਦਰ ਸਨੇਹ, ਹਾਕਮ ਰੂੜੇਕੇ, ਰਣਧੀਰ ਸਿੰਘ ਕੁਰਾਲਾ, ਭੁਪਿੰਦਰ ਜਗਰਾਓਂ, ਡਾ. ਸੁਰਿੰਦਰ ਭੱਠਲ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।

Today Now News

RELATED ARTICLES
- Advertisment -

POPULAR POSTS