16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦਿੱਲੀ ਨੂੰ ਕੂਚ ਅਤੇ ਪਿੰਡ ਨੂੰ ਲਾਮਬੰਦ ਕਰਨ ਲਈ ਕੱਢੀ ਰੈਲੀ

ਦਿੱਲੀ ਨੂੰ ਕੂਚ ਅਤੇ ਪਿੰਡ ਨੂੰ ਲਾਮਬੰਦ ਕਰਨ ਲਈ ਕੱਢੀ ਰੈਲੀ

ਘਰ ਵਿੱਚੋਂ 2 ਵਿਅਕਤੀ ਜਰੂਰ ਜਾਣ ਅਤੇ 4 ਮਹੀਨੇ ਦਾ ਰਾਸ਼ਨ ਨਾਲ ਲੈਕੇ ਜਾਵਾਂਗੇ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖ਼ੇਤੀ ਆਰਡੀਨੈਂਸਾ ਜੋ ਕਾਨੂੰਨ ਬਣ ਚੁੱਕੇ ਸਨ ਉਥੇ ਹੀ ਕਿਸਾਨਾਂ ਦਾ ਰੋਸ ਰੁਕਣ ਦਾ ਨਾਮ ਨਹੀਂ ਲੇ ਰਿਹਾ। ਹੁਣ ਕਿਸਾਨ ਜਥੇਬੰਦੀਆਂ ਦੇ ਦਿੱਲੀ ਚਲੋ ਦੇ ਫੈਸਲੇ ਨੂੰ ਲੈਕੇ ਪਿੰਡਾ ਵਿਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ।ਖ਼ੇਤੀ ਕਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ ਦਿੱਲੀ ਚੱਲਣ ਦਾ ਫੈਸਲਾ ਕੀਤਾ ਹੈ ਉਸੇ ਲੜੀ ਤਹਿਤ ਮਾਨਸਾ ਦੇ ਪਿੰਡ ਖਿਆਲਾ ਵਿੱਚ ਵੀ ਰੈਲੀ ਕੱਢੀ ਗਈ ਜਿਸ ਵਿੱਚ ਪਿੰਡ ਦੇ ਲੋਕਾਂ ਨੂੰ ਦਿੱਲੀ ਜਾਣ ਲਈ ਤਿਆਰ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆ ਕਿਸਾਨ ਆਗੂਆਂ ਮਹਿੰਦਰ ਸਿੰਘ ਭੈਣੀਬਾਘਾ ਬਲਵਿੰਦਰ ਸ਼ਰਮਾ ਖਿਆਲਾ ਸਿਦਰ ਸਿੰਘ ਖਿਆਲਾ ਵਰਿਆਮ ਸਿੰਘ ਖਿਆਲਾ ਨੇ ਦਸਿਆ ਕਿ ਅਸੀ ਦਿੱਲੀ ਨੂੰ ਫਤਹਿ ਕਰਨ ਦੀ ਤਿਆਰੀ ਕਰ ਰਹੇ ਹਾਂ। ਅਸੀ ਹਰ ਘਰ ਨੂੰ ਦਿੱਲੀ ਜਾਣ ਲਈ ਲਾਮਬੰਦ ਕਰ ਰਹੇ ਹਾਂ ਕਿ ਹਰ ਘਰ ਵਿੱਚੋਂ 2 ਵਿਅਕਤੀ ਜਰੂਰ ਜਾਣ ਅਤੇ 4 ਮਹੀਨੇ ਦਾ ਰਾਸ਼ਨ ਨਾਲ ਲੈਕੇ ਜਾਵਾਂਗੇ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਸਾਨੂੰ ਲੰਘਣ ਦਿੰਦੀ ਹੈ ਤਾਂ ਠੀਕ ਹੈ ਨਹੀਂ ਜਿੱਥੇ ਵੀ ਸਾਨੂੰ ਰੋਕਿਆ ਅਸੀ ਉਥੇ ਹੀ ਪੱਕਾ ਮੋਰਚਾ ਲਾ ਲਵਾਂਗੇ। ਤਦ ਤੱਕ ਵਾਪਿਸ ਨਹੀਂ ਆਉਣਾ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀ ਹੁੰਦੇ। ਹੋਰਨਾਂ ਤੋਂ ਇਲਾਵਾ ਬਿੰਦਰ ਸਿੰਘ ਰੂਪ ਸਿੰਘ, ਰੂਪ ਰਾਮ, ਲਾਭ ਸਿੰਘ ਫੌਜੀ ਅਦਿ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS