ਪ੍ਰੈਸ ਦੇ ਨਾਂ ਸਾਝਾਂ ਬਿਆਨ ਸੀਟੂ ਦੇ ਸੂਬਾਈ ਆਗੂ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ ਜਾਰੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਭਾਰਤ ਦੀਆਂ ਪ੍ਰਮੁੱਖ ਕੇਂਦਰੀ ਟਰੇਡ ਯੂਨੀਅਨਾਂ, ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਮੁਲਾਜ਼ਮਾਂ ਦੀਆਂ ਫੈਡਰੇਸ਼ਨਾਂ ਦੇ ਸਾਂਝੇ ਸੱਦੇ ਉੱਤੇ 26 ਨਵੰਬਰ ਦੀ ਦੇਸ ਵਿਆਪੀ ਹੜਤਾਲ ਸੰਬੰਧੀ ਟਰੇਡ ਯੂਨੀਅਨਾਂ ਦੀ ਸਾਂਝੀ ਮੀਟਿੰਗ ਹੋਈ।,ਸੀ ਟੀ ਯੂ ਦੇ ਆਗੂ ਮੇਜਰ ਸਿੰਘ ਦੂਲੋਵਾਲ,ਏਟਕ ਦੇ ਜ਼ਿਲ੍ਹਾ ਕਨਵੀਨਰ ਦਰਸ਼ਨ ਸਿੰਘ ਪੰਧੇਰ ,ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ (ਏਕਟੂ) ਦੇ ਜ਼ਿਲਾ ਸਕੱਤਰ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਸਾਮਰਾਜੀ ਵਿਸ਼ਵੀਕਰਨ ਦੀਆਂ ਨੀਤੀਆਂ ਕਾਰਨ ਬੈਂਕਾਂ, ਬੀਮਾ ਨਿਗਮ ,ਏਅਰ ਇੰਡੀਆ, ਐਚ.ਪੀ.ਸੀ.ਐਲ,ਡੀਫੈਂਸ ਖੇਤਰ, ਰੇਲਵੇ, ਊਰਜਾ ਖੇਤਰ, ਕੋਲ ਮਾਈਨਜ਼,ਵਿੱਦਿਆ ਅਤੇ ਸਿਹਤ ਸਮੇਤ ਹਰ ਜਨਤਕ ਅਦਾਰੇ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ,ਖੇਤੀ ਕਾਨੂੰਨਾਂ ਰਾਹੀਂ ਮਜਦੂਰਾਂ ,ਕਿਸਾਨਾਂ ਨੂੰ ਹਾਸੀਏ ਤੇ ਧੱਕ ਕਾਰਪੋਰੇਟ ਘਰਾਣਿਆਂ ਦੀਆਂ ਗੋਲਕਾਂ ਭਰ ਰਹੀ ਸਰਕਾਰ ਦੇਸ ਅੰਦਰ ਅਰਾਜਕਤਾ ਫੈਲਾਉਣ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਅਤੇ ਜਨਤਕ ਖੇਤਰ ਦੇ ਅਦਾਰਿਆਂ ਦੇ ਕਰਮਚਾਰੀਆਂ ਦੀ ਜਬਰੀ ਪ੍ਰੀਮੈਚੁਅਰ ਰਿਟਾਇਰਮੈਂਟ ਦੇ ਲੋਕ ਮਾਰੂ ਫੈਸਲਿਆਂ ਨੇ ਜਨਤਾ ਨੂੰ ਸੜਕਾਂ ‘ਤੇ ਆਉਣ ਲਈ ਮਜ਼ਬੂਰ ਕੀਤਾ ਹੈ।ਜਿਸ ਦੇ ਸਿੱਟੇ ਵੱਜੋਂ ਸਮੁੱਚੇ ਭਾਰਤ ਵਿੱਚ ਕਿਸਾਨ, ਮਜਦੂਰ, ਮੁਲਾਜ਼ਮ, ਭੱਠਾ ਮਜ਼ਦੂਰ, ਉਸਾਰੀ ਮਜਦੂਰ,ਆਂਗਣਵਾੜੀ ਵਰਕਰਾਂ, ਹੈਲਪਰਾਂ ਆਸਾ ਵਰਕਰ,ਮਿੱਡ ਡੇ ਮੀਲ,ਪੇਂਡੂ ਚੌਕੀਦਾਰਾਂ ਸਮੇਤ ਸਾਰੇ ਸਕੀਮ ਵਰਕਰ ਦੇਸ ਵਿਆਪੀ ਹੜਤਾਲ ਕਰਨਗੇ ਅਤੇ ਟਰੇਡ ਯੂਨੀਅਨਾਂ ਵੱਲੋਂ ਵਰਕਰਾਂ ਸਮੇਤ ਮਾਨਸਾ ਵਿਖੇ 26 ਨਵੰਬਰ ਨੂੰ “ਰੇਲਵੇ ਸਟੇਸ਼ਨ”ਇਕੱਤਰ ਹੋ ਠੀਕਰੀਵਾਲਾ ਚੌਂਕ ਤੱਕ ਰੋਸ ਮਾਰਚ ਵੀ ਕੀਤਾ ਜਾਵੇਗਾ।




