ਗੋਲੀ ਮਾਰਨ ਵਾਲੇ ਨੌਜਵਾਨ ਘਟਨਾ ਨੂੰ ਅੰਜਾਮ ਦੇਣ ਮਗਰੋਂ ਮੌਕੇ ਤੋਂ ਫਰਾਰ ਹੋ ਗਏ

ਬਠਿੰਡਾ – ਭਗਤਾ ਭਾਈ ਕਾ (ਬਿਊਰੋ) : ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਬੇਅਦਬੀ ਨਾਲ ਸਬੰਧੀ ਇਕ ਮਾਮਲੇ ਵਿਚ ਕਥਿਤ ਤੌਰ ’ਤੇ ਸ਼ਾਮਲ ਇਕ ਡੇਰਾ ਪਰੇਮੀ ਦੇ ਪਿਤਾ ਨੂੰ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਸ਼ਾਮ 5 ਵਜੇ ਦੇ ਕਰੀਬ ਬਠਿੰਡਾ ਦੇ ਕਸਬਾ ਭਗਤਾ ਭਾਈ ਕਾ ਵਿਖੇ ਵਾਪਰੀ ਜਿੱਥੇ ਡੇਰਾ ਪਰੇਮੀ ਜਤਿੰਦਰ ਜਿੰਮੀ ਦੇ ਪਿਤਾ ਡੇਰਾ ਪਰੇਮੀ ਮਨੋਹਰ ਲਾਲ ਆਪਣੀ ਮਨੀ ਐਕਸਚੇਂਜਰ ਦੀ ਦੁਕਾਨ ‘ਤੇ ਬੈਠੇ ਸਨ ।
ਮਿਲੀ ਜਾਣਕਾਰੀ ਮੁਤਾਬਕ ਦੋ ਨੌਜਵਾਨ ਆਏ ਅਤੇ ਉਹਨਾਂ ਮਨੋਹਰ ਲਾਲ ਅਰੋੜਾ ਨੂੰ ਗੋਲੀ ਮਾਰ ਦਿੱਤੀ । ਸਿਰ ਵਿਚ ਗੋਲੀ ਲੱਗਣ ਕਾਰਨ ਮਨੋਹਰ ਲਾਲ ਅਰੋੜਾ ਨੂੰ ਗੰਭੀਰ ਹਾਲਤ ਵਿਚ ਨਿੱਜੀ ਹਸਪਤਾਲ ਅਤੇ ਫੇਰ ਬਠਿੰਡਾ ਲੈ ਜਾਇਆ ਗਿਆ ਪਰ ਉਹਨਾਂ ਦੀ ਮੌਤ ਹੋ ਗਈ। ਗੋਲੀ ਮਾਰਨ ਵਾਲੇ ਨੌਜਵਾਨ ਘਟਨਾ ਨੂੰ ਅੰਜਾਮ ਦੇਣ ਮਗਰੋਂ ਮੌਕੇ ਤੋਂ ਫਰਾਰ ਹੋ ਗਏ






