16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਿਸਾਨ ਅੰਦੋਲਨ ਤੋਂ ਡਰੇ ਹਾਕਮ ਕਰੋਨਾ ਦਾ ਬਹਾਨਾ ਬਣਾ ਕੇ ਮੁੜ ਲੋਕ...

ਕਿਸਾਨ ਅੰਦੋਲਨ ਤੋਂ ਡਰੇ ਹਾਕਮ ਕਰੋਨਾ ਦਾ ਬਹਾਨਾ ਬਣਾ ਕੇ ਮੁੜ ਲੋਕ ਡਾਊਨ ਦੀ ਤਿਆਰੀ ਵਿੱਚ : ਕਿਸਾਨ ਆਗੂ

ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਰੇਲਵੇ ਸਟੇਸ਼ਨ ਤੇ ਲੱਗਾ ਕਿਸਾਨ ਮੋਰਚਾ 51 ਵੇ ਵਿੱਚ ਦਖਲ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਰੇਲਵੇ ਸਟੇਸ਼ਨ ਤੇ ਲੱਗਾ ਕਿਸਾਨ ਮੋਰਚਾ ਅੱਜ 52 ਵੇ ਦਿਨ ਵੀ ਜਾਰੀ ਰਿਹਾ , ਅੱਜ ਦੇ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਤੇ ਅੋਰਤਾਂ ਨੇ ਸ਼ਮੂਲੀਅਤ ਕੀਤੀ ਤੇ ਨਾਅਰੇਬਾਜੀ ਕਰਦਿਆਂ ਮੰਗ ਕੀਤੀ ਕਿ ਦੇਸ਼ ਵਿਰੋਧੀ ਕਾਲੇ ਕਾਨੂੰਨ ਰੱਦ ਕੀਤੇ ਜਾਣ ਤੇ ਪੰਜਾਬ ਦੀ ਕੀਤੀ ਆਰਥਿਕ ਨਾਕਾਬੰਦੀ ਖੋਲੀ ਜਾਵੇ । ਇਸ ਮੌਕੇ ਤੇ ਸੰਬੋਧਨ ਕਰਦਿਆਂ ਰੁਲਦੂ ਸਿੰਘ ਮਾਨਸਾ , ਮਹਿੰਦਰ ਸਿੰਘ ਭੈਣੀਬਾਘਾ, ਕੁਲਵਿੰਦਰ ਸਿੰਘ ਉੱਡਤ , ਤੇਜ ਸਿੰਘ ਚਕੇਰੀਆਂ , ਨਿਰਮਲ ਸਿੰਘ ਝੰਡੂਕੇ , ਗੁਰਤੇਜ ਸਿੰਘ ਪਟਵਾਰੀ , ਰਤਨ ਭੋਲਾ ਨੇ ਕਿਹਾ ਕਿ ਹਾਕਮ ਕਿਸਾਨ ਅੰਦੋਲਨ ਤੋਂ ਡਰਦੀ ਕਰੋਨਾ ਦੇ ਬਹਾਨਾ ਬਣਾ ਕੇ ਮੁੜ ਲੋਕ ਡਾਉਨ ਲਾਣ ਦੀ ਤਿਆਰੀ ਕਰ ਰਹੀ ਹੈ , ਉਹਨਾਂ ਕਿਹਾ ਕਿ ਹਾਕਮ ਜਿੰਨੀਆ ਮਰਜੀ ਕੋਝੀਆਂ ਹਰਕਤਾਂ ਕਰ ਲੈਣ ਕਿਸਾਨ ਕਾਰਪੋਰੇਟ ਘਰਾਣਿਆਂ ਨੂੰ ਆਪਣੀਆਂ ਜਮੀਨਾ ਤੇ ਕਿਸੇ ਵੀ ਕੀਮਤ ਤੇ ਕਾਬਜ ਨਹੀ ਹੋਣ ਦੇਣਗੇ ਤੇ ਮੋਦੀ ਸਰਕਾਰ ਦਾ ਮੂੰਹ ਮੋੜ ਹੀ ਦਮ ਲੈਣਗੇ । ਆਗੂਆ ਨੇ ਕਿਹਾ ਕਿ 26,27 ਨਵੰਬਰ ਨੂੰ ਦਿੱਲੀ ਵਿੱਚ ਜਾਣ ਲਈ ਕਿਸਾਨ 6 ਮਹੀਨਿਆਂ ਦਾ ਰਾਸ਼ਨ ਨਾਲ ਲੈ ਜਾਣ ।
ਇਸ ਮੌਕੇ ਤੇ ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾਕਟਰ ਧੰਨਾ ਮੱਲ ਗੋਇਲ ਨੂੰ ਵਿਸੇਸ਼ ਤੌਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਸਨਮਾਨਤ ਕੀਤਾ ਗਿਆ , ਜਿਕਰਯੋਗ ਕਿ ਧੰਨਾ ਮੱਲ ਗੋਇਲ ਜੀ ਦੀ ਅਗਵਾਈ ਹੇਠ ਉਹਨਾਂ ਦੀ ਜਥੇਬੰਦੀ ਵੱਲੋਂ ਪਿਛਲੇ 51ਦਿਨਾਂ ਤੋਂ ਲਗਾਤਾਰ ਕਿਸਾਨ ਮੋਰਚੇ ਵਿੱਚ ਫਰੀ ਮੈਡੀਕਲ ਕੈਂਪ ਲਗਾਇਆ ਹੋਇਆ ਹੈ । ਉਹਨਾਂ ਨੂੰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬਲਵਿੰਦਰ ਖਿਆਲਾ , ਇਕਬਾਲ ਮਾਨਸਾ ਜਸਵੀਰ ਕੌਰ ਨੱਤ ਨੇ ਵੀ ਵਿਚਾਰ ਸਾਝੇ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਉਗਰ ਸਿੰਘ ਮਾਨਸਾ ਨੇ ਬਾਖੂਬੀ ਨਿਭਾਈ ਤੇ ਮੰਚ ਦਾ ਸੰਚਾਲਨ ਨਿਰਮਲ ਸਿੰਘ ਝੰਡੂਕੇ ਤੇ ਤੇਜ ਸਿੰਘ ਚਕੇਰੀਆਂ ਨੇ ਕੀਤਾ। ਲੰਗਰ ਕਮੇਟੀ ਸੁਖਚਰਨ ਸਿੰਘ ਦਾਨੇਵਾਲੀਆ

Today Now News

RELATED ARTICLES
- Advertisment -

POPULAR POSTS