ਸਰਕਾਰ ਤੋਂ ਮੰਗ ਕੀਤੀ ਗਈ ਕਿ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਮਿਤੀ 20 ਨਵੰਬਰ ਨੂੰ ਪੰਜਾਬ ਨੰਬਰਦਾਰ ਯੂਨੀਅਨ (ਰਜਿ:643) ਦੀ ਜਿਲ੍ਹਾ ਪੱਧਰੀ ਮੀਟਿੰਗ ਅੰਮ੍ਰਿਤਪਾਲ ਸਿੰਘ ਗੁਰਨੇ ਜਿਲ੍ਹਾ ਪ੍ਰਧਾਨ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਨੰਬਰਦਾਰ ਭਵਨ ਉੱਪਰ ਵਾਰ-ਵਾਰ ਹੁੰਦੇ ਨਜਾਇਜ ਕਬਜਿਆਂ ਦਾ ਸਮੂਹ ਨੰਬਰਦਾਰਾਂ ਵੱਲੋਂ ਸਖਤ ਨੋਟਿਸ ਲਿਆ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਚਿਰਾਂ ਤੋਂ ਲਟਕਦੀਆਂ ਮੰਗਾਂ ਜਿਵੇਂ ਮਾਣ ਭੱਤੇ ਵਿੱਚ ਵਾਧਾ, ਮੁਫਤ ਸਿਹਤ ਬੀਮਾ, ਜੱਦੀ ਪੁਸ਼ਤੀ ਆਦਿ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਰਜਿੰਦਰ ਸਿੰਘ ਖੋਖਰ, ਤਹਿਸੀਲ ਪ੍ਰਧਾਨ ਮਾਨਸਾ, ਬਲਦੇਵ ਸਿੰਘ ਜੋਗਾ, ਹਰਬੰਸ ਸਿੰਘ ਭੁਪਾਲ, ਮਿੱਠੂ ਸਿੰਘ ਬਹਾਦਰਪੁਰ, ਬੀਰ ਸਿੰਘ ਅਕਲੀਆ, ਸੋਮਾ ਸਿੰਘ ਸੱਦਾ ਸਿੰਘ ਵਾਲਾ, ਸੁਖਰਾਜ ਸਿੰਘ ਫਫੜੇ ਆਦਿ ਨੰਬਰਦਾਰ ਹਾਜਰ ਸਨ।






