ਪੀ.ਆਰ. ਪ੍ਰਾਪਤ ਕਰਨ ਲਈ ਵਿਦੇਸ਼ੀ ਔਰਤਾਂ ਕਰਵਾ ਰਹੀਆਂ ਗੈਰ ਕਾਨੂੰਨੀ ਵਿਆਹ
ਜ਼ਿਲ੍ਹਾ ਮੋਗਾ ਦੇ ਇਕ ਨੌਜਵਾਨ ਨਾਲ ਵੀ ਹੋਈ 24 ਲੱਖ ਰੁਪਏ ਦੀ ਲੁੱਟ
ਇਸ ਸਮੇਂ ਕਨੇਡਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਪੰਜਾਬੀ ਨੌਜਵਾਨ।
ਪੀੜਤ ਪਰਿਵਾਰ ਦੇ ਸਖਤ ਕੋਸ਼ਿਸ਼ਾਂ ਤੋਂ ਬਾਅਦ ਲੜਕੀ ਅਤੇ ਉਸਦੇ ਪਿਤਾ ਖਿਲਾਫ ਹੋਈ ਕਾਨੂੰਨੀ ਕਾਰਵਾਈ, ਗ੍ਰਿਫ਼ਤਾਰੀ ਅਜੇ ਵੀ ਬਾਕੀ ਹੈ।

ਮੋਗਾ (ਹਰਪਾਲ ਸਹਾਰਨ) : ਵਿਦੇਸ਼ਾਂ ਵਿੱਚ ਵਸਣ ਦੀ ਇੱਛਾ ਰੱਖਣ ਵਾਲੇ ਪੰਜਾਬੀ ਨੌਜਵਾਨਾਂ ਨੂੰ ਲੁੱਟਣ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੀਆਂ ਬਹੁਤ ਸਾਰੀਆਂ ਫਾਈਲਾਂ ਵਿੱਚ ਬਹੁਤ ਸਾਰੇ ਕੇਸ ਦਰਜ਼ ਹਨ. ਫਿਲਹਾਲ ਜ਼ਿਲ੍ਹਾ ਮੋਗਾ ਦੇ ਪਿੰਡ ਢੁੱਢੀਕੇ ਵਿਖੇ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕਮਲਦੀਪ ਸਿੰਘ, ਜੋ ਪਹਿਲਾਂ ਕੁਵੈਤ ਵਿਚ ਰਹਿੰਦਾ ਸੀ, ਨੇ ਕਨੇਡਾ ਦੀ ਸਥਾਈ ਰੈਜ਼ੀਡੈਂਸੀ ਲੈਣ ਲਈ ਨਾ ਸਿਰਫ 24 ਲੱਖ ਰੁਪਏ ਬਰਬਾਦ ਕੀਤੇ ਤੇ ਇਸ ਸਮੇਂ ਕਨੇਡਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ।
ਕਨੇਡਾ ਵਿੱਚ ਪੀ.ਆਰ. ਦੀ ਪ੍ਰਾਪਤੀ ਲਈ ਉਸਨੇ ਜ਼ਿਲ੍ਹਾ ਲੁਧਿਆਣਾ ਦੇ ਸਬ ਡਵੀਜ਼ਨ ਜਗਰਾਵਾਂ ਦੇ ਪਿੰਡ ਕਾਉਂਕੇ ਖਾਸ ਖੁਰਦ ਦੀ ਪਵਨਦੀਪ ਕੌਰ ਨਾਲ ਵਿਆਹ ਕਰਵਾ ਲਿਆ। ਜਿਸ ਕਾਰਨ ਦੋਵਾਂ ਨੇ ਸਹਿਮਤੀ ਦਿੱਤੀ ਪਵਨਦੀਪ ਕੌਰ ਨੇ ਭਾਰਤ ਆ ਕੇ ਕਮਲਦੀਪ ਨਾਲ ਵਿਆਹ ਕਰਵਾ ਲਿਆ। ਜਿਸ ਤੋਂ ਬਾਅਦ ਪਵਨਦੀਪ ਕੌਰ ਇਕ ਮਹੀਨੇ ਤੱਕ ਕਮਲਦੀਪ ਸਿੰਘ ਨਾਲ ਭਾਰਤ ਰਹਿਣ ਤੋਂ ਬਾਅਦ ਕੈਨੇਡਾ ਚਲੀ ਗਈ। ਪਿੱਛੇ ਪਿੱਛੇ ਕਮਲਦੀਪ ਸਿੰਘ ਵੀ ਕਨੇਡਾ ਪਹੁੰਚ ਗਿਆ।
ਪਰ ਕਮਲਦੀਪ ਸਿੰਘ ਦੇ ਪਰਿਵਾਰ ਅਨੁਸਾਰ ਉਸ ਤੋਂ ਬਾਅਦ ਪਵਨਦੀਪ ਕੌਰ ਦਾ ਰਵੱਈਆ ਬਦਲਣਾ ਸ਼ੁਰੂ ਹੋ ਗਿਆ, ਜਿਸ ਕਾਰਨ ਪਵਨਦੀਪ ਕੌਰ ਨੇ ਕੁਝ ਸਮੇਂ ਲਈ ਕਮਲਦੀਪ ਸਿੰਘ ਨੂੰ ਆਪਣੇ ਨਾਲ ਰੱਖਣ ਤੋਂ ਬਾਅਦ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਮੌਜੂਦਾ ਸਥਿਤੀ ਇਹ ਹੈ ਕਿ ਕਮਲਦੀਪ ਸਿੰਘ ਇਸ ਵੇਲੇ ਕਨੇਡਾ ਵਿੱਚ ਪੁਲਿਸ ਤੋਂ ਬਚ ਕੇ ਲੁੱਕ ਕੇ ਰਹਿ ਰਿਹਾ ਹੈ ਮੀਡੀਆ ਦੇ ਰੁਬਰੂ ਹੋਕੇ ਕਮਲਦੀਪ ਸਿੰਘ ਦੀ ਮਾਤਾ ਮਹਿੰਦਰ ਕੌਰ ਨੇ ਕੇਸ ਦੀ ਜਾਣਕਾਰੀ ਦਿੰਦੇ ਹੋਏ ਇਨਸਾਫ ਦੀ ਅਪੀਲ ਕੀਤੀ।
ਇਸ ਸਬੰਧੀ ਜਦੋਂ ਥਾਣਾ ਅਜੀਤਵਾਲ ਦੇ ਇੰਚਾਰਜ ਕਰਮਜੀਤ ਸਿੰਘ ਗਰੇਵਾਲ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਸੀ। ਜਾਂਚ ਤੋਂ ਬਾਅਦ ਪਵਨਦੀਪ ਕੌਰ ਅਤੇ ਉਸ ਦੇ ਪਿਤਾ ਰਣਜੀਤ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 420 ਅਤੇ 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।




