ਰਮਿੰਦਰ ਸਿੰਘ ਐਸ.ਪੀ. ਅਤੇ ਸੀਨੀਅਰ ਡਾ. ਲਖਬੀਰ ਸਿੰਘ ਵੱਲੋਂ ਕੰਪਨੀ ਮੈਨੇਜਮੈਂਟ ਦਾ ਵਿਸ਼ੇਸ਼ ਧੰਨਵਾਦ ਕੀਤਾ

ਹੁਸ਼ਿਆਰਪੁਰ (ਦਲਜੀਤ ਸਿੰਘ ਅਜਨੋਹਾ) : ਪੁਲੀਸ ਲਾਈਨ ਹੁਸ਼ਿਆਰਪੁਰ ਵਿਖੇ ਸਥਿਤ ਹਸਪਤਾਲ ਨੂੰ ਹੁਸ਼ਿਆਰਪੁਰ ਦੀ ਵਰਧਮਾਨ ਯਾਰਨ ਐਂਡ ਥਰੈੱਡ ਲਿਮਟਿਡ ਕੰਪਨੀ ਵੱਲੋਂ ਐਂਬੂਲੈਂਸ ਭੇਂਟ ਕੀਤੀ ਗਈ ਇਸ ਮੌਕੇ ਗੱਲਬਾਤ ਕਰਦਿਆਂ ਕੰਪਨੀ ਦੇ ਪ੍ਰਬੰਧਕ ਤਰੁਣ ਚਾਵਲਾ ਨੇ ਦੱਸਿਆ ਕਿ ਪੁਲੀਸ ਲਾਈਨ ਹੁਸ਼ਿਆਰਪੁਰ ਚ ਬਣੇ ਹਸਪਤਾਲ ਨੂੰ ਐਂਬੂਲੈਂਸ ਨਾ ਹੋਣ ਕਾਰਨ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਤੋਂ ਬਾਅਦ ਉਕਤ ਕੰਪਨੀ ਵੱਲੋਂ ਐੱਸਐੱਸਪੀ ਹੁਸ਼ਿਆਰਪੁਰ ਸ੍ਰੀ ਨਵਜੋਤ ਸਿੰਘ ਮਾਹਲ ਅਤੇ ਸੀਨੀਅਰ ਡਾ ਲਖਵੀਰ ਸਿੰਘ ਨਾਲ ਗੱਲਬਾਤ ਕਰ ਕੇ ਉਕਤ ਹਸਪਤਾਲ ਨੂੰ ਐਂਬੂਲੈਂਸ ਭੇਟ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੀਹ ਕੰਪਨੀ ਵੱਲੋਂ ਗ਼ਰੀਬ ਵਿਦਿਆਰਥਣਾਂ ਨੂੰ ਸਿੱਖਿਆ ਹਾਸਲ ਕਰਵਾਉਣ ਚ ਹਰ ਸੰਭਵ ਮਦਦ ਕੀਤੀ ਜਾਂਦੀ ਹੈ ਹਸਪਤਾਲ ਨੂੰ ਐਂਬੂਲੈਂਸ ਭੇਟ ਕਰਨ ਤੇ ਰਮਿੰਦਰ ਸਿੰਘ ਐਸ ਪੀ ਅਤੇ ਸੀਨੀਅਰ ਡਾ ਲਖਬੀਰ ਸਿੰਘ ਵੱਲੋਂ ਕੰਪਨੀ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਡੀ ਐਸ ਪੀ ਦਲਜੀਤ ਸਿੰਘ ਅਤੇ ਕੰਪਨੀ ਦੇ ਆਗੂ ਵੀ ਹਾਜਰ ਸਨ






