16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਾਜਾਇਜ਼ ਹੋਈ ਕੁੱਟਮਾਰ ਨੂੰ ਲੈ ਕੇ ਮਾਨਸਾ ਠੂਠਿਆਂਵਾਲੀ ਚੌਂਕੀ ਦਾ ਕੀਤਾ ਘਿਰਾਓ

ਨਾਜਾਇਜ਼ ਹੋਈ ਕੁੱਟਮਾਰ ਨੂੰ ਲੈ ਕੇ ਮਾਨਸਾ ਠੂਠਿਆਂਵਾਲੀ ਚੌਂਕੀ ਦਾ ਕੀਤਾ ਘਿਰਾਓ

ਲੜਕੀ ਦੀ ਤਬੀਅਤ ਠੀਕ ਨਹੀ ਸੀ ਫਿਰ ਵੀ ਚੁੱਕ ਕੇ ਲਿਆਂਦਾ ਗਿਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪਿੰਡ ਭੈਣੀਬਾਘਾ ਦੀ ਵੀਰਪਾਲ ਕੋਰ ਦੀ ਪੁਲਿਸ ਵਲੋਂ ਚੋਂਕੀ ਠੂਠਿਆਂ ਵਾਲੀ ਨਾਜਯਾਜ ਕੁੱਟਮਾਰ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸਮੇਤ ਪਿੰਡ ਵਾਸੀਆਂ ਵੱਲੋਂ ਘਿਰਾਓ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਡਕੋਦਾ ਵੱਲੋ ਵੱਡੀ ਗਿਣਤੀ ਵਿੱਚ ਠੂਠਿਆਂਵਾਲੀ ਚੌਕੀ ਦਾ ਘਿਰਾਓ ਕਰਕੇ ਦੀ ਮੰਗ ਕਿਤੀ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਪਿੰਡ ਖਿਆਲਾ ਵਿੱਚ ਦੋ ਗੁਆਢੀਆ ਦੀ ਲੜਾਈ ਕਾਰਨ ਪੁਲਿਸ ਇਹਨਾ ਨੂੰ ਚੁੱਕ ਕੇ ਲੈ ਗਈ ਜਿਥੇ ਇਹਨਾ ਦੀ ਜਬਰੀ ਕੁੱਟਮਾਰ ਕਰਕੇ ਇਹਨਾ ਦੇ ਬਿਆਨ ਬਦਲੇ ਤੇ ਕਰੰਟ ਲਗਾਇਆ ਹੈ ਤੇ ਲੜਕੀ ਅਪਣੇ ਪੇਕੇ ਗਈ ਦੀ ਤਬੀਅਤ ਠੀਕ ਨਹੀ ਫਿਰ ਵੀ ਚੁੱਕ ਕੇ ਲਿਆਂਦਾ ਗਿਆ ਚੌਂਕੇ ਵਿੱਚ ਲਿਆ ਕੇ ਉਸ ਨਾਲ ਨਾਜਾਇਜ਼ ਕੁੱਟਮਾਰ ਕੀਤੀ ਗਈ ਅਤੇ ਬਿਜਲੀ ਦੇ ਝਟਕੇ ਦਿੱਤੇ ਗਏ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜੋ ਇਸਦੇ ਕਸੂਰਵਾਰ ਜ਼ਿੰਮੇਵਾਰ ਮੁਲਾਜ਼ਮਾ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਇਸ ਲੜਕੀ ਨੂੰ ਇਨਸਾਫ ਦਿੱਤਾ ਜਾਵੇ ਉਹਨਾ ਕਿਹਾ ਕਿ ਉਹ ਕਸੂਰਵਾਰ ਪੁਲਿਸ ਮੁਲਾਜ਼ਮਾ ਖਿਲਾਫ ਕਰਵਾਈ ਕਰਕੇ ਹੀ ਚੁੱਪ ਬੈਠਣਗੇ ਇਸ ਲਈ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਧਰਨਾ ਕੱਲ੍ਹ ਨੂੰ ਹੋਰ ਵੱਡਾ ਐਕਸ਼ਨ ਕੀਤਾ ਜਾਊਗਾ ਉਹਨਾ ਨੂੰ ਜੋ ਵੀ ਲੜਾਈ ਲੜਨ ਪਈ ਉਹ ਪਿੱਛੇ ਨਹੀ ਹੱਟਣਗੇ

Today Now News

RELATED ARTICLES
- Advertisment -

POPULAR POSTS