ਟਰੱਕ ਨਾਲ ਕਾਰ ਦੇ ਟਕਰਾਉਣ ਤੇ ਅੱਗ ਲੱਗਣ ਨਾਲ ਸਾਲੇ ਦੀ ਹੋਈ ਮੋਤ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮਾਨਸਾ ਮੀਡੀਆ ਕਲੱਬ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਸ਼ੀਹ ਨੂੰ ਉਸ ਸਮੇਂ ਡੂੰਘੇ ਦੁੱਖ ਦਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਛੋਟੇ ਸਾਲਾ ਕੁਲਤਾਰ ਸਿੰਘ ਨਾਨਕ ਨਗਰੀ ਮੋਗਾ ਦੀ ਬੀਤੇ ਦਿਨੀਂ ਸੰਗਰੂਰ ਤੋਂ ਆਉਂਦਿਆਂ ਸਮੇਂ ਸੁਨਾਮ ਵਾਲੇ ਪੁਲ ਕੋਲ ਟਰੱਕ ਨਾਲ ਕਾਰ ਦੇ ਟਕਰਾਉਣ ਤੇ ਅੱਗ ਲੱਗਣ ਨਾਲ ਮੌਤ ਗਈ ਹੈ।ਇਸ ਦੁੱਖ ਦੀ ਘੜੀ ਚ ਗੁਰਜੀਤ ਸੀਹ ਪੱਤਰਕਾਰ ਨਾਲ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ,ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ,ਐਮ ਐਲ ਏ ਨਾਜ਼ਰ ਸਿੰਘ ਮਾਨਸ਼ਾਹੀਆ ,ਸ਼੍ਰੋਮਣੀ ਅਕਾਲੀ ਦਲ ਮਾਨਸਾ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ,ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ,ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ,ਸੀਪੀਆਈ ਐਮਐਲ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਵਿੰਦਰ ਸਿੰਘ ਉਡਤ ,ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੀਂਹਾਂ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਅੱਕਾਂਵਾਲੀ ,ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ,ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ ,ਸੁਖਵਿੰਦਰ ਸਿੰਘ ਭੋਲਾ ਮਾਨ ਨੇਮ ਚੰਦ ਚੌਧਰੀ, ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ, ਭਾਰਤੀ ਕਿਸਾਨ ਯੂਨੀਅਨ ਦੇ ਰਾਮ ਸਿੰਘ ਭੈਣੀਬਾਘਾ,ਰੁਲਦੂ ਸਿੰਘ, ਮਲੂਕ ਸਿੰਘ ,ਜਗਰਾਜ ਸਿੰਘ ਭੁੱਲਰ,ਮਹਿੰਦਰ ਸਿੰਘ ਭੈਣੀਬਾਘਾ ਮਨਜੀਤ ਸਿੰਘ ਉੱਲਕ ਆਦਿ ਹਾਜ਼ਰ ਹੋਏ ।ਜਿਨ੍ਹਾਂ ਨਮਿੱਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ 25 ਨਵੰਬਰ 2020 ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਬਾਬਾ ਕਿਸ਼ਨ ਸਿੰਘ ਨਾਨਕ (ਨਗਰੀ ਮੋਗਾ) ਵਿਖੇ ਪਵੇਗਾ।






